ਸ਼ਨੀਵਾਰ, ਜੁਲਾਈ 12, 2025 04:20 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਦੇਸ਼

ਕੇਂਦਰ ਸਰਕਾਰ ਧੱਕੇਸ਼ਾਹੀ ਅਤੇ ਜ਼ਬਰ-ਜ਼ੁਲਮ ਨਾਲ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ : ਸੁੱਖ ਸਰਕਾਰੀਆ

ਸ੍ਰੀ ਰਾਹੁਲ ਗਾਂਧੀ ਦੀ ਵਧ ਰਹੀ ਲੋਕਪ੍ਰਿਅਤਾ ਕਾਰਨ ਬੀਜੇਪੀ ਅਤੇ ਕੇਂਦਰ ਸਰਕਾਰ ਵਿੱਚ ਬੌਖਲਾਹਟ ਸੁੱਖ ਸਰਕਾਰੀਆ

by Gurjeet Kaur
ਮਾਰਚ 31, 2023
in ਦੇਸ਼
0

ਅੱਜ ਰੂਪਨਗਰ ਜਿਲਾ ਕਾਂਗਰਸੀ ਵਰਕਰਾਂ ਵੱਲੋਂ ਸਾਬਕਾ ਕੈਬਨਿਟ ਮੰਤਰੀ ਅਤੇ ਮੌਜੂਦਾ ਐਮ ਐਲ ਏ ਰਾਜਾ ਸਾਂਸੀ ਸੁਖ ਸਰਕਾਰੀਆ ਦੀ ਅਗਵਾਈ ਵਿੱਚ ਇੱਕ ਪ੍ਰੈਸ ਕਾਨਫਰੰਸ ਕੇਂਦਰ ਦੀ ਸਰਕਾਰ ਦੇ ਖਿਲਾਫ਼ ਕੀਤੀ ਗਈ ,ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਸੰਵਿਧਾਨਿਕ ਸੰਸਥਾਵਾ ਦਾ ਗਲਤ ਇਸਤੇਮਾਲ ਕਰ ਰਹੀ ਹੈ ਸਾਰੀਆ ਸੰਵਿਧਾਨਿਕ ਕਦਰਾਂ ਕੀਮਤਾਂ ਨੂੰ ਛਿੱਕੇ ਟੰਗਿਆ ਜਾ ਰਿਹਾ ਹੈ। ਜੇ ਕੋਈ ਵਿਅਕਤੀ ਭਾਜਪਾ ਨੂੰ ਸਵਾਲ ਕਰਦਾ ਹੈ। ਭਾਜਪਾ ਉਸਨੂੰ ਮੋਚੀ ਸਮਝੀ ਸਾਜਿਸ਼ ਤਹਿਤ ਵੱਖ-ਵੱਖ ਏਜੰਸੀਆਂ ਦਾ ਅਤੇ ਸੰਵਿਧਾਨਿਕ ਸੰਸਥਾਵਾਂ ਦਾ ਗਲਤ ਇਸਤੇਮਾਲ ਕਰਕੇ ਡਰਾ ਧਮਕਾ ਕੇ ਚੁੱਪ ਕਰਾ ਦਿੰਦੀ ਹੈ। ਸ੍ਰੀ ਰਾਹੁਲ ਗਾਂਧੀ ਨੇ ਪਾਰਲੀਮੈਂਟ ਵਿੱਚ 07 ਫਰਵਰੀ 2023 ਨੂੰ ਗੌਤਮ ਅਡਾਨੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਬੰਧਾਂ ਤੇ ਸਵਾਲ ਉਠਾਉਂਦੇ ਹੋਏ ਭਾਸ਼ਣ ਦਿੱਤਾ ਅਤੇ ਇੱਕ ਵੱਡਾ ਸਵਾਲ ਮੋਦੀ ਸਰਕਾਰ ਨੂੰ ਕੀਤਾ ਕਿ ਗੌਤਮ ਅਡਾਨੀ ਕੋਲ ਆਇਆ ਵਿਦੇਸ਼ੀ 20 ਹਜ਼ਾਰ ਕਰੋੜ ਰੁਪਇਆ ਕਿਸਦਾ ਹੈ? ਕੀ ਇਹ ਸਿਆਸੀ ਪੈਸਾ ਹੈ।

ਰਾਹੁਲ ਗਾਂਧੀ ਦੇ ਉਸ ਸੰਬੋਧਨ ਤੋਂ 9 ਦਿਨਾਂ ਦੇ ਅੰਦਰ ਅੰਦਰ ਹੀ ਇੱਕ ਝੂਠੀ ਸ਼ਿਕਾਇਤ ਜੋ ਕਿ ਬੀ.ਜੇ.ਪੀ. ਦੇ ਇੱਕ ਐਮ.ਐਲ.ਏ . ਪਰ ਭੂਤਵਾਲਾ ਨੇ ਸੂਰਤ ਗੁਜਰਾਤ ਦੀ ਇੱਕ ਅਦਾਲਤ ਵਿੱਚ 2019 ਵਿੱਚ ਦਾਇਰ ਕੀਤੀ ਹੋਈ ਸੀ, ਉਹਦੇ ਉਤੇ ਖੁਦ ਹੀ 2022 ਵਿੱਚ ਗੁਜਰਾਤ ਹਾਈ ਕੋਰਟ ਤੋਂ ਸਟੇਅ ਦੀ ਮੰਗ ਕਰਕੇ ਸਟੇਅ ਲਿਆ ਹੋਇਆ ਸੀ। ਉਹ ਸਟੇਅ ਇੱਕ ਸਾਲ ਬਾਅਦ ਰਾਹੁਲ ਗਾਂਧੀ ਦੇ ਸੰਸਦ ਵਿੱਚ ਭਾਸ਼ਣ ਦੇ 9 ਦਿਨ ਦੇ ਵਿੱਚ-ਵਿੱਚ ਹੀ ਗੁਜਰਾਤ ਹਾਈ ਕੋਰਟ ਵਿੱਚੋਂ ਵਾਪਸ ਲੈ ਲਿਆ। 27 ਫਰਵਰੀ 2003 ਨੂੰ ਉਸ ਝੂਠੀ ਕੰਪਲੇਟ ਤੇ ਸੂਰਤ ਦੀ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋ ਗਈ ਅਤੇ 23 ਮਾਰਚ 2023 ਨੂੰ ਜਾਣੀ ਇੱਕ ਮਹੀਨੇ ਤੇ ਵੀ ਘੱਟ ਸਮੇਂ ਵਿੱਚ ਅਦਾਲਤ ਨੇ ਸ਼੍ਰੀ ਰਾਹੁਲ ਗਾਂਧੀ ਨੂੰ ਦੋਸ਼ੀ ਠਹਿਰਾ ਦਿੱਤਾ। ਅਜ਼ਾਦ ਭਾਰਤ ਵਿੱਚ ਅਜਿਹਾ ਪਹਿਲੀ ਵਾਰ ਹੋਇਆ ਕਿ ਕਿਸੇ ਨੂੰ ਮਾਣਹਾਨੀ ਦੇ ਕੇਸ ਵਿੱਚ 2 ਸਾਲ ਦੀ ਸਜਾ ਸੁਣਾਈ ਗਈ ਹੋਵੇ। ਉਸਤੋਂ ਬਾਅਦ 24 ਮਾਰਚ 2023 ਨੂੰ 24 ਘੰਟਿਆ ਦੇ ਅੰਦਰ ਅੰਦਰ ਲੋਕ ਸਭਾ ਸਕੱਤਰੇਤ ਨੇ ਸ੍ਰੀ ਰਾਹੁਲ ਗਾਂਧੀ ਨੂੰ ਬਤੌਰ ਲੋਕ ਸਭਾ ਸੰਸਦ ਅਯੋਗ ਕਰਾਰ ਦੇ ਕੇ ਉਹਨਾਂ ਦੀ ਮੈਂਬਰਸ਼ਿਪ ਰੱਦ ਕਰ ਦਿੱਤੀ, ਜਦਕਿ ਭਾਜਪਾ ਦੇ 55 ਪ੍ਰਤੀਸ਼ਤ ਸੰਸਦ ਮੈਂਬਰਾਂ ਤੇ ਸੰਗੀਨ ਜੁਰਮਾਂ ਦੇ ਦੋਸ਼ ਹਨ, ਪਰ ਉਹਨਾਂ ਤੇ ਨਾ ਕਦੇ ਕੋਈ ਕਾਰਵਾਈ ਹੋਵੇ ਅਤੇ ਨਾ ਹੀ ਉਹਨਾਂ ਦੀ ਮੈਂਬਰਸ਼ਿਪ ਕਦੇ ਰੋਂਦ ਹੋਈ।

ਇਹ ਸਭ ਇਹੀ ਦਰਸਾਉਂਦਾ ਹੈ ਕਿ ਕਿਵੇਂ ਪ੍ਰਧਾਨ ਮੋਦੀ ਨਰਿੰਦਰ ਮੋਦੀ ਦੀ ਸਰਕਾਰ ਸ੍ਰੀ ਰਾਹੁਲ ਗਾਂਧੀ ਤੋਂ ਅਤੇ ਉਹਨਾਂ ਦੇ ਸਵਾਲਾਂ ਤੋਂ ਬੁਰੀ ਤਰ੍ਹਾਂ ਘਬਰਾ ਗਈ ਹੈ, ਉਹਨਾਂ ਦੀ ਅਵਾਜ਼ ਨੂੰ ਬੰਦ ਕਰਨ ਲਈ ਉਹਨਾਂ ਦੀ ਪਹਿਲਾ ਸੁਰੱਖਿਆ ਵਾਪਸ ਲਈ, ਫਿਰ ਉਹਨਾਂ ਨੂੰ ਏਜੰਸੀਆਂ ਰਾਹੀਂ 55 ਘੰਟੇ ਦੀ ਪੁੱਛ-ਗਿੱਛ ਕਰਵਾ ਕੇ ਡਰਾਉਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਉਹਨਾਂ ਦੀ ਅਵਾਜ ਨੂੰ ਬੰਦ ਕਰਨ ਲਈ ਉਹਨਾਂ ਦੀ ਖ਼ਤਰ ਸੰਸਦ ਮੈਂਬਰ ਮੈਂਬਰਸ਼ਿਪ ਰੱਦ ਕਰ ਦਿੱਤੀ ਅਤੇ ਉਹਨਾਂ ਨੂੰ ਘਰ ਤੇ ਬੇਘਰ ਲਈ ਵੀ ਚਿੱਠੀ ਜਾਰੀ ਕਰ ਦਿੱਤੀ। ਰਾਹੁਲ ਗਾਂਧੀ ਅਤੇ ਕਾਂਗਰਸ ਪਾਰਟੀ ਪ੍ਰਧਾਨ ਮੰਤਰੀ ਮੋਦੀ ਦੀਆਂ ਅਤੇ ਬੀ.ਜੇ.ਪੀ. ਦੀਆਂ ਇਹਨਾਂ ਕੁੜੀਆ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ। ਬੀ.ਜੇ.ਪੀ. ਨੇ ਇਹ ਸਾਰਾ ਡਰਾਮਾ ਪ੍ਰਧਾਨ ਮੰਤਰੀ ਮੋਦੀ ਨੂੰ ਬਚਾਉਣ ਲਈ ਰਚਿਆ ਹੈ। ਕਾਂਗਰਸ ਪਾਰਟੀ ਅਤੇ ਦੇਸ਼ ਦੇ ਲੋਕਾਂ ਨੇ ਆਪਣੀਆ ਜਾਨਾਂ ਕੁਰਬਾਨ ਕਰਕੇ ਇਸ ਦੇਸ਼ ਦੀ ਅਜ਼ਾਦੀ ਵਿੱਚ ਮਹੱਤਵਪੂਰਣ ਯੋਗਦਾਨ ਪਾਇਆ ਅਤੇ ਇਸ ਦੇਸ਼ ਨੂੰ ਅਜ਼ਾਦ ਕਰਵਾਇਆ। ਹੁਣ ਵੀ ਕਾਂਗਰਸ ਪਾਰਟੀ ਇਸਦੇ ਵਰਕਰ, ਆਮ ਲੋਕਾਂ ਨੂੰ ਨਾਲ ਲੈ ਕੇ ਅਤੇ ਲਾਮਬੰਦ ਕਰਕੇ ਮੋਦੀ ਸਰਕਾਰ ਦੇ ਇਸ ਤਾਨਾਸ਼ਾਹੀ ਰਵੱਈਏ ਦੇ ਖਿਲਾਫ ਇੱਕ ਵੱਡਾ ਸੰਘਰਸ਼ ਵਿੱਢਣ ਲਈ ਤਿਆਰ ਬਰ ਤਿਆਰ ਹਨ ਅਤੇ ਪੂਰੀ ਨਿਡਰਤਾ ਨਾਲ ਇਸ ਸਰਕਾਰੀ ਤਾਨਾਸ਼ਾਹੀ ਦਾ ਮੁਕਾਬਲਾ ਕਰਨ ਲਈ ਤਿਆਰ ਹਨ।

ਇਸ ਮੌਕੇ ਜਿਲ੍ਹਾ ਕਾਂਗਰਸ ਦੇ ਜਿਲ੍ਹਾ ਪ੍ਰਧਾਨ ਜ਼ੈਲਦਾਰ ਸਤਵਿੰਦਰ ਸਿੰਘ ਚੈੜੀਆਂ ਅਤੇ ਉੱਘੇ ਕਾਂਗਰਸੀ ਆਗੂ ਸੁਖਦੇਵ ਸਿੰਘ ਦੀ ਅਗਵਾਈ ਹੇਠ ਪੰਜਾਬ ਦੇ ਬੁਲਾਰੇ ਚਰਨਜੀਤ ਸਿੰਘ ਸ. , ਸੀਨੀਅਰ ਮੀਤ ਪ੍ਰਧਾਨ ਬਲਾਕ ਪ੍ਰਧਾਨ ਸੰਜੇ ਸਾਹਨੀ ਨੰਗਲ, ਪ੍ਰੇਮ ਸਿੰਘ ਬਾਸੋਵਾਲ ਆਨੰਦਪੁਰ ਸਾਹਿਬ, ਅਵਤਾਰ ਸਿੰਘ ਨੂਰਪੁਰ ਬੇਦੀ, ਸਰਬਜੀਤ ਸਿੰਘ ਬਲਾਕ ਪ੍ਰਧਾਨ ਰੂਪਨਗਰ, ਦਵਿੰਦਰ ਸਿੰਘ ਬਰਸਾਲ ਪੁਰ ਚਮਕੌਰ ਸਾਹਿਬ, ਦਰਸ਼ਨ ਸੰਧੂ ਮੋਰਿੰਡਾ, ਮੋਹਿਤ ਸ਼ਰਮਾ ਐਮ.ਸੀ ਰੋਪੜ, ਅਮਰਜੀਤ ਜੌਲੀ ਐਮ.ਸੀ ਰੋਪੜ, ਪ੍ਰੇਮ ਸਿੰਘ ਡੱਲਾ. ਚੇਅਰਮੈਨ ਐਸ.ਸੀ.ਸੈੱਲ ਰੋਪੜ, ਲਖਵੰਤ ਸਿੰਘ ਹਿਰਦਾਪੁਰ ਜਨਰਲ ਸਕੱਤਰ ਐਸ.ਸੀ.ਸੈੱਲ ਪੰਜਾਬ, ਜਰਨੈਲ ਸਿੰਘ ਕਾਬਰਵਾਲ ਸਾਬਕਾ ਬਲਕ ਪ੍ਰਧਾਨ, ਰਾਣਾ ਕੰਗ, ਸ਼ਿਵ ਦਿਆਲ ਚੇਅਰਮੈਨ ਓ.ਬੀ.ਸੀ.ਸੈੱਲ ਰੋਪੜ, ਰਾਮ ਸਿੰਘ ਸੈਣੀ, ਡਾ.ਮਨਜੀਤ ਸਿੰਘ, ਸੁਖਵਿੰਦਰ ਸਿੰਘ ਬਿੰਦਰਖ ,ਧਰਮਪਾਲ ਥਮਨ ,ਬਹਾਦਰ ਸਿੰਘ ਬਿੰਦਰਖ ,ਹਰਪ੍ਰੀਤ ਸਿੰਘ ਹੈਪੀ ਹਿਰਦਾ ਪੁਰ,ਵਿਵੇਕ ਬੈਸ, ਪਰਵੇਜ਼ ਸੋਨੀ, ਕਾਲਾ ਸਿੰਘ ਪੁਰਖਾਲੀ, ਦੀਪਕ ਗੁਪਤਾ, ਕਰਮ ਸਿੰਘ, ਰਵਿੰਦਰ ਭੱਟੀ ਅਤੇ ਹੋਰ ਹਾਜਰ ਸਨ।

Tags: central governmentpro punjab tvpunjabi newsSukh Sarkaria
Share214Tweet134Share53

Related Posts

Ahemdabad Plane Crash: ਅਹਿਮਦਾਬਾਦ ਜਹਾਜ਼ ਹਾਦਸੇ ਦਾ ਕਾਰਨ ਆਇਆ ਸਾਹਮਣੇ, ਜਾਣੋ ਕਿਸ ਕਾਰਨ ਵਾਪਰਿਆ ਹਾਦਸਾ

ਜੁਲਾਈ 12, 2025

ਰੀਲ ‘ਤੇ ਸਟੰਟ ਕਰਨਾ ਨੌਜਵਾਨ ਨੂੰ ਪਿਆ ਭਾਰੀ, ਵਾਪਰਿਆ ਅਜਿਹਾ ਹਾਦਸਾ

ਜੁਲਾਈ 11, 2025
earthquake

Earthquake: ਇਸ ਵੱਡੇ ਸ਼ਹਿਰ ਆਇਆ ਭੁਚਾਲ, 10 ਸੈਕੰਡ ਤੱਕ ਮਹਿਸੂਸ ਕੀਤੇ ਗਏ ਝਟਕੇ

ਜੁਲਾਈ 10, 2025

ਸਰਕਾਰੀ ਸਕੂਲਾਂ ਲਈ ਜਾਰੀ ਹੋਇਆ ਨਵਾਂ ਹੁਕਮ! ਅਧਿਆਪਕਾਂ ਲਈ ਜਰੂਰੀ ਹੋਵੇਗਾ ਇਹ ਕੰਮ

ਜੁਲਾਈ 9, 2025

ਰਾਜਸਥਾਨ ਦੇ ਚੁਰੂ ‘ਚ ਫਿਰ ਹੋਇਆ ਪਲੇਨ ਕਰੈਸ਼, ਲੋਕਾਂ ‘ਚ ਮਚਿਆ ਹੜਕੰਪ

ਜੁਲਾਈ 9, 2025

ਗੁਜਰਾਤ ‘ਚ ਢਹਿ ਗਿਆ 45 ਸਾਲ ਪੁਰਾਣਾ ਪੁਲ, ਚੱਲਦੇ ਵਾਹਨ ਨਦੀ ‘ਚ ਜਾ ਡਿੱਗੇ

ਜੁਲਾਈ 9, 2025
Load More

Recent News

ਪੰਜਾਬ ਪੁਲਿਸ ਵਿਭਾਗ ‘ਚ ਹੋਈ ਵੱਡੀ ਫੇਰ ਬਦਲ, ਬਦਲੇ IPS ਰੈਂਕ ਦੇ ਵੱਡੇ ਅਧਿਕਾਰੀ

ਜੁਲਾਈ 12, 2025

ਸਿੱਧੂ ਮੂਸੇਵਾਲਾ ਕਤਲਕਾਂਡ ਦਾ ਮੁਲਜ਼ਮ ਹੋਇਆ ਫ਼ਰਾਰ, ਪਤਨੀ ਦੀ ਸਰਜਰੀ ਦਾ ਬਹਾਨਾ ਬਣਾ ਲਈ ਸੀ ਬੇਲ

ਜੁਲਾਈ 12, 2025

16ਵਾਂ ਰੁਜ਼ਗਾਰ ਮੇਲਾ,PM ਮੋਦੀ ਨੇ 51 ਹਜ਼ਾਰ ਨੌਜਵਾਨਾਂ ਨੂੰ ਵੰਡੇ ਨੌਕਰੀ ਪੱਤਰ

ਜੁਲਾਈ 12, 2025

ਰਸੋਈ ‘ਚ ਵਰਤੀ ਇੱਕ ਲਾਪਰਵਾਹੀ ਨੇ ਖ਼ਤਰੇ ‘ਚ ਪਾਈ ਔਰਤ ਦੀ ਜਾਨ, ਪੜ੍ਹੋ ਪੂਰੀ ਖ਼ਬਰ

ਜੁਲਾਈ 12, 2025

INTERNET SPEED ਮਾਮਲੇ ‘ਚ ਇਸ ਦੇਸ਼ ਨੇ ਅਮਰੀਕਾ ਨੂੰ ਵੀ ਛੱਡਿਆ ਪਿੱਛੇ

ਜੁਲਾਈ 12, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.