ਲੁਧਿਆਣਾ: ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਸ਼ੁੱਕਰਵਾਰ ਨੂੰ ਲੁਧਿਆਣਾ ਲੋਕ ਅਦਾਲਤ ‘ਚ ਹਿੱਸਾ ਲੈਣ ਪਹੁਚੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪੁਲਿਸ ਅਫ਼ਸਰਾਂ ਨੇ ਚੰਗਾਂ ਕੰਮ ਕੀਤਾ ਹੈ। ਪੰਜਾਬ ਵਿੱਚ ਲੁਧਿਆਣਾ ਦੇ ਪੁਲਿਸ ਅਫ਼ਸਰਾਂ ਨੇ ਚੰਗੀ ਕਾਰਗੁਜਾਰੀ ਤਹਿਤ 4000 ਕੇਸਾਂ ਦਾ ਖੁਦ ਹੀ ਨਿਪਟਾਰਾ ਕੀਤਾ।
ਡੇਰਾ ਮੁੱਖੀ ਨੂੰ ਪੈਰੋਲ ਮਿਲਣ ਦੇ ਸਵਾਲ ‘ਤੇ ਭੜਕੀ ਗੁਲਾਟੀ
ਇਸ ਦੌਰਾਨ ਮੀਡੀਆ ਨੇ ਉਨ੍ਹਾਂ ਨੂੰ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਦਿੱਤੀ ਪੈਰੋਲ ’ਤੇ ਸਵਾਲ ਕੀਤਾ ਗਿਆ। ਇਸ ਮੁੱਦੇ ‘ਤੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਦੂਜੇ ਸੂਬੇ ਦਾ ਮਾਮਲਾ ਹੈ, ਉਨ੍ਹਾਂ ਦੀ ਹੱਦ ਅੰਦਰ ਨਹੀਂ ਹੈ।
ਉਨ੍ਹਾਂ ਕਿਹਾ ਕਿ ਮੀਡੀਆ ਮੈਨੂੰ ਵਾਰ-ਵਾਰ ਇਹ ਸਵਾਲ ਪੁੱਛਦਾ ਹੈ ਜਦੋਂਕਿ ਇਹ ਸਵਾਲ ਉਨ੍ਹਾਂ ਨੂੰ ਪੰਜਾਬ ਦੇ ਮੁੱਖ ਮੰਤਰੀ ਤੋਂ ਪੁੱਛਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਵਿੱਚ ਮੇਰਾ ਕੋਈ ਲੈਣਾ ਦੇਣਾ ਨਹੀਂ ਨਹੀਂ ਹੈ। ਇਕੱਲੀ ਔਰਤ ਨੂੰ ਵੇਖ ਕੇ ਉਸ ਨੂੰ ਟਾਰਗੇਟ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਸਹੀ ਨਹੀਂ।
ਦੱਸ ਦਈਏ ਕਿ ਲੁਧਿਆਣਾ ਦੀ ਪੁਲਿਸ ਲਾਈਨ ਵਿਖੇ ਲੋਕ ਅਦਾਲਤ ਲਗਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਲਾਟੀ ਨੇ ਕਿਹਾ ਕਿ ਇਹ ਸਾਲ ਦੀ ਪਹਿਲੀ ਲੋਕ ਅਦਾਲਤ ਹੈ, ਜਿੱਥੇ ਕਮਿਸ਼ਨ ਅਤੇ ਪੁਲਿਸ ਵਲੋਂ ਕੇਸਾਂ ਦੇ ਸੰਬੰਧ ਵਿਚ ਲੋਕਾਂ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਉਨ੍ਹਾਂ ਕੇਸਾਂ ਨੂੰ ਸੁਲਝਾਉਣ ਲਈ ਪੁਲਿਸ ਦੇ ਯਤਨਾਂ ਦੀ ਸ਼ਲਾਘਾ ਵੀ ਕੀਤੀ।
ਨਾਲ ਹੀ ਉਨ੍ਹਾਂ ਕਿਹਾ ਕਿ ਅੱਜ ਲੜਕੀਆਂ ਹੀ ਨਹੀਂ ਸਗੋੰ ਲੜਕੇ ਵੀ ਝੂਠੇ ਮਾਮਲਿਆਂ ਦੇ ਕੇਸਾਂ ਵਿਚ ਫਸੇ ਹੋਏ ਹਨ ਅਤੇ ਪੁਲਿਸ ਅਤੇ ਕਮਿਸ਼ਨ ਵਲੋਂ ਹਮੇਸ਼ਾ ਇਨ੍ਹਾਂ ਲੜਕਿਆਂ ਨੂੰ ਇਨਸਾਫ਼ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਹੈ।
ਇਹ ਵੀ ਪੜ੍ਹੋ: Meta ਨੂੰ ਕਮਾਈ ਦੇ ਮਾਮਲੇ ‘ਚ ਵੱਡਾ ਝਟਕਾ, ਸ਼ੇਅਰਾਂ ਵਿੱਚ ਭਾਰੀ ਗਿਰਾਵਟ, ਟੌਪ 20 ਕੰਪਨੀਆਂ ਚੋਂ ਹੋਈ ਬਾਹਰ
TV, FACEBOOK, YOUTUBE ਤੋਂ ਪਹਿਲਾਂ ਦੇਖੋ ਹਰ ਖ਼ਬਰ PRO PUNJAB TV APP ‘ਤੇ
Link ‘ਤੇ Click ਕਰਕੇ ਹੁਣੇ Download ਕਰੋ:
Android: https://bit.ly/3VMis0h