ਧੂਰੀ ‘ਚ ਉਸ ਸਮੇਂ ਅਫਰਾ-ਤਫਰੀ ਮਚ ਗਈ ਜਦੋਂ ਝਾੜੂ ਬਣਾਉਣ ਵਾਲੀ ਫੈਕਟਰੀ ‘ਚ ਅੱਗ ਲੱਗ ਗਈ।ਦੱਸਿਆ ਜਾ ਰਿਹਾ ਹੈ ਕਿ ਅੱਗ ਲੱਗਣ ਦਾ ਕਾਰਨ ਸ਼ਰਟ ਸਰਕਿਟ ਸੀ।ਫੈਕਟਰੀ ਵਰਕਰਾਂ ਦਾ ਕਹਿਣਾ ਹੈ ਕਿ ਉਨਾਂ੍ਹ ਦੇ ਕੋਲ ਕੋਈ ਮਸ਼ੀਨ ਨਹੀਂ ਸੀ ਥਾਂ ਸ਼ਾਰਟ ਸਰਕਿਟ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।
ਦੂਜੇ ਪਾਸੇ ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਅੱਗ ਨਾ ਬੁਝਾਉਣ ਦਾ ਦੋਸ਼ ਦਿੰਦੇ ਹੋਏ ਕਿਹਾ ਕਿ ਪਹਿਲਾਂ ਤਾਂ ਉਹ ਦੇਰ ਨਾਲ ਆਏ ਅਤੇ ਆਉਂਦੇ ਹੀ ਤੁਰੰਤ ਪਾਣੀ ਭਰਨ ਚਲੇ ਗਏ ਜਿਸਦੀ ਵਜ੍ਹਾ ਨਾਲ ਬੁਝੀ ਅੱਗ ਫਿਰ ਸੁਲਗ ਗਈ।ਫੈਕਟਰੀ ਮਾਲਿਕ ਨੇ ਦੱਸਿਆ ਕਿ ਇਸ ਘਟਨਾ ਨਾਲ ਉਨਾਂ੍ਹ ਨੂੰ ਲੱਖਾ ਦਾ ਨੁਕਸਾਨ ਹੋ ਗਿਆ।