ਚੰਡੀਗੜ੍ਹ ਵਿੱਚ ਮਹਿਲਾਵਾਂ ਲਈ ਹੁਣ ਹੈਲਮੇਟ ਪਾਉਣਾ ਲਾਜ਼ਮੀ ਹੋ ਗਿਆ ਹੈ । ਮੌਜੂਦਾ ਸਮੇਂ ਵਿੱਚ ਫਿਲਹਾਲ ਸਿੱਖ ਮਹਿਲਾਵਾਂ ਨੂੰ ਹੈਲਮੇਟ ਪਾਉਣ ਤੋਂ ਛੋਟ ਦਿੱਤੀ ਗਈ ਹੈ। ਇਸ ਸਬੰਧੀ ਚੰਡੀਗੜ੍ਹ ਦੇ SSP ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਕੋਰੋਨਾ ਕਾਲ ਦੌਰਾਨ ਚੰਡੀਗੜ੍ਹ ਵਿੱਚ ਬਿਨ੍ਹਾਂ ਹੈਲਮੇਟ ਸਫਰ ਕਰਨ ਵਾਲੀਆਂ ਮਹਿਲਾਵਾਂ ਦੇ ਚਲਾਨ ਨਹੀਂ ਕਰ ਰਹੀ ਸੀ ।
ਹੁਣ ਫਿਰ ਸਾਡੀਆਂ 15 ਦੇ ਕਰੀਬ ਟੀਮਾਂ ਹੈਂਡੀਕੈਮ ਵੀਡੀਓ ਬਣਾਉਂਦੀਆਂ ਹਨ ਤੇ ਡਾਕ ਰਾਹੀਂ ਚਲਾਨ ਲੋਕਾਂ ਦੇ ਘਰ ਤੱਕ ਪਹੁਚਾਇਆ ਜਾ ਰਿਹਾ ਹੈ । ਉਨ੍ਹਾਂ ਦੱਸਿਆ ਕਿ ਜਿਹੜੀਆਂ ਮਹਿਲਾਵਾਂ ਪੁਰਸ਼ਾਂ ਨਾਲ ਦੋ-ਪਹੀਆਂ ਵਾਹਨਾਂ ‘ਤੇ ਯਾਤਰਾ ਕਰਨਗੀਆਂ, ਉਨ੍ਹਾਂ ਲਈ ਹੈਲਮੈਟ ਲਗਾਉਣਾ ਲਾਜ਼ਮੀ ਹੈ।