ਚੰਡੀਗੜ੍ਹ ਵਿੱਚ ਹਰਿਆਣਾ ਲਈ ਨਵੀਂ ਵਿਧਾਨ ਸਭਾ ਦੇ ਮੁੱਦੇ ‘ਤੇ ਹਰਿਆਣਾ ਕਾਂਗਰਸ ਤੇ ਪੰਜਾਬ ਕਾਂਗਰਸ ਵੰਡੀ ਹੋਈ ਹੈ। ਪੰਜਾਬ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ ਪਰ ਹਰਿਆਣਾ ਕਾਂਗਰਸ ਨੇ ਸਖਤ ਸਟੈਂਡ ਲਿਆ ਹੈ। ਭੁਪਿੰਦਰ ਹੁੱਡਾ ਦਾ ਕਹਿਣਾ ਹੈ ਕਿ ਚੰਡੀਗੜ੍ਹ ‘ਚ ਹਰਿਆਣਾ ਵਿਧਾਨ ਸਭਾ ਲਈ ਸਾਨੂੰ ਜ਼ਮੀਨ ਲਈ 550 ਕਰੋੜ ਰੁਪਏ ਦੇਣੇ ਪੈ ਰਹੇ ਹਨ।ਚੰਡੀਗੜ੍ਹ ‘ਚ ਸਾਡਾ 40 ਫੀਸਦੀ ਹਿੱਸਾ ਹੈ ਇਸ ਹਿਸਾਬ ਨਾਲ ਸਾਨੂੰ 6 ਲੱਖ ਕਰੋੜ ਰੁਪਏ ਦਿਓ।ਸਾਨੂੰ ਹਿੰਦੀ ਬੋਲਦੇ ਖੇਤਰ ਤੇ ਸਾਡਾ ਪਾਣੀ ਦੇ ਦਿਓ।ਅਸੀਂ ਆਪਣੀ ਰਾਜਧਾਨੀ ਆਪ ਬਣਾ ਲਵਾਂਗੇ।
ਹਰਿਆਣਾ ਕਾਂਗਰਸ ਦੇ ਸੀਨੀਅਰ ਲੀਡਰ ਤੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਹੁੱਡਾ ਨੇ ਕਿਹਾ ਹੈ ਕਿ ਭਾਵੇਂ ਪੰਜਾਬ ਦੇ ਲੀਡਰ ਵਿਰੋਧ ਕਰ ਰਹੇ ਹਨ। ਇਹ ਉਨ੍ਹਾਂ ਦੀ ਆਪਣੀ ਸਟੇਟ ਦਾ ਮੁੱਦਾ ਹੈ ਪਰ ਅਸੀਂ ਚਾਹੁੰਦੇ ਹਾਂ ਕਿ ਸਾਡਾ ਵੀ 40 ਫ਼ੀਸਦ ਚੰਡੀਗੜ੍ਹ ‘ਤੇ ਅਧਿਕਾਰ ਹੈ। ਅਸੀਂ ਚਾਹੁੰਦੇ ਹਾਂ ਸਾਨੂੰ ਵੀ ਅਧਿਕਾਰ ਮਿਲੇ।
ਹੁੱਡਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਚੰਡੀਗੜ੍ਹ ਉੱਪਰ ਆਪਣਾ ਦਾਅਵਾ ਕਰਦਾ ਹੈ ਤਾਂ ਪਹਿਲਾਂ ਹਿੰਦੀ ਬੋਲਦੇ ਇਲਾਕੇ ਵਾਪਸ ਕਰੇ ਤੇ ਚੰਡੀਗੜ੍ਹ ਵਿੱਚ ਹਰਿਆਣਾ ਦੀ 40 ਫ਼ੀਸਦੀ ਹਿੱਸੇਦਾਰੀ ਦਾ ਹਿਸਾਬ ਕਰੇ।
ਹੁੱਡਾ ਨੇ 550 ਕਰੋੜ ਵਿੱਚ ਜ਼ਮੀਨ ਖਰੀਦੇ ਜਾਣ ‘ਤੇ ਕਿਹਾ ਸਾਡੀ ਵੀ ਰਾਜਧਾਨੀ ਚੰਡੀਗੜ੍ਹ ਹੈ। ਇਸ ਲਈ ਇੰਨੀ ਕੀਮਤ ਕਿਉਂ ਦੇਣੀ ਪੈ ਰਹੀ ਹੈ? ਇਸ ਦੇ ਨਾਲ ਹੁੱਡਾ ਨੇ ਨਵੀਂ ਵਿਧਾਨ ਸਭਾ ਪੁਰਾਣੀ ਵਿਧਾਨ ਸਭਾ ਤੋਂ 7 ਕਿਲੋਮੀਟਰ ਦੂਰ ਬਣਾਏ ਜਾਣ ਤੇ ਵੀ ਸਵਾਲ ਚੁੱਕੇ। ਹੁੱਡਾ ਦਾ ਕਹਿਣਾ ਹੈ ਸਕੱਤਰੇਤ ਉਥੇ ਹੈ ਤੇ ਵਿਧਾਨ ਸਭਾ ਦੂਰ ਬਣੇਗੀ।