ਲੱਦਾਖ ’ਚ ਖ਼ਰਾਬ ਮੌਸਮ ਕਾਰਨ ਲੇਹ ਲਈ ਉਡਾਣ ਰੱਦ ਹੋਣ ਕਾਰਨ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਮੁਸਾਫ਼ਰਾਂ ਨੇ ਹਾਹਾਕਰ ਮਚਾਈ , ਜਿਸ ਵਜੋਂ ਮੁਸਾਫ਼ਰਾਂ ਦੇ ਹੰਗਾਮੇ ਤੋਂ ਬਾਅਦ ਹਵਾਈ ਅੱਡੇ ’ਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਅਤੇ ਏਅਰਲਾਈਨ ਦੇ ਅਧਿਕਾਰੀ ਉਨ੍ਹਾਂ ਨੂੰ ਸ਼ਾਂਤ ਕਰਨ ਲਈ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਮੁਸਾਫ਼ਰਾਂ ਨੂੰ ਭਰੋਸਾ ਦਿਵਾਇਆ, ਜਿਸ ਤੋਂ ਬਾਅਦ ਮਾਮਲਾ ਸੁਲਝਾ ਲਿਆ ਗਿਆ।
ਪਤਾ ਲਗਾ ਹੈ ਕਿ ਏਅਰਲਾਈਨਜ਼ ਵੱਲੋਂ ਮੁਸਾਫ਼ਰਾਂ ਨੂੰ ਖ਼ਰਾਬ ਮੌਸਮ ਦਾ ਹਵਾਲਾ ਦਿੰਦੇ ਹੋਏ ਫਲਾਈਟ ਰੱਦ ਕਰਨ ਬਾਰੇ ਸੂਚਿਤ ਕੀਤਾ ਗਿਆ ਸੀ।
ਇਸ ਪਿੱਛੋਂ ਮੁਸਾਫ਼ਰਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਇਸ ਫਲਾਈਟ ‘ਚ 100 ਤੋਂ ਵੱਧ ਮੁਸਾਫ਼ਰਾਂ ਨੇ ਸਫ਼ਰ ਕਰਨਾ ਸੀ। ਜਾਣਕਾਰੀ ਮਿਲੀ ਹੈ ਕਿ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਏਅਰ ਇੰਡੀਆ ਏਅਰਲਾਈਨਜ਼ ਦੀ ਇਕੱਲੀ ਫਲਾਈਟ ਲੇਹ ਲਈ ਉਡਾਣ ਭਰਦੀ ਹੈ। ਉਹ ਹਫ਼ਤੇ ‘ਚ ਦੋ ਦਿਨ ਚੱਲਦੀ ਹੈ। ਇਹ ਉਡਾਣ ਸਵੇਰੇ 8.15 ‘ਤੇ ਲੇਹ ਲਈ ਉਡਾਣ ਭਰ ਚੁੱਕੀ ਹੈ।