Chandigarh Traffic Police: ਚੰਡੀਗੜ੍ਹ ਟਰੈਫਿਕ ਪੁਲਿਸ ਨੇ ਪੰਜਾਬ ਸਰਕਾਰ (Punjab government) ਦੀ ਇੱਕ ਅੰਬੈਸਡਰ (ambassador) ਗੱਡੀ ਦਾ ਚਲਾਨ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਚੰਡੀਗੜ੍ਹ ਨੰਬਰ ਦੀ ਗੱਡੀ ਬਗੈਰ ਹਾਈ ਸਕਿਓਰਿਟੀ ਨੰਬਰ ਪਲੇਟ (high security number plate) ਦੇ ਸ਼ਹਿਰ ਵਿੱਚ ਘੁੰਮ ਰਹੀ ਸੀ। ਇਕ ਵਿਅਕਤੀ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਅਪਲੋਡ ਕਰ ਦਿੱਤੀ।
ਟ੍ਰੈਫਿਕ ਪੁਲਿਸ ਵਾਲਿਆਂ ਨਾਲ ਇਸ ਵੀਡੀਓ ਨੂੰ ਸ਼ੇਅਰ ਕਰਨ ਵਾਲੇ ਨੇ ਪੁੱਛਿਆ ਕਿ ਇਹ ਕੀ ਹੋ ਰਿਹਾ ਹੈ? ਹਾਈ ਸਕਿਓਰਿਟੀ ਨੰਬਰ ਪਲੇਟ ਤੋਂ ਬਗੈਰ ਇੱਕ ਹੋਰ ਗੱਡੀ? ਕਿਸ ਤਰ੍ਹਾਂ ਸਰਕਾਰੀ ਵਾਹਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਕੇ ਸੜਕਾਂ ‘ਤੇ ਘੁੰਮ ਰਹੇ ਹਨ ਜਦਕਿ ਇਸ ਲਈ ਆਮ ਆਦਮੀ ਦਾ ਸ਼ੋਸ਼ਣ ਕੀਤਾ ਜਾ ਰਿਹਾ ਹੈ ਤੇ ਚਲਾਨ ਕੱਟੇ ਜਾ ਰਹੇ ਹਨ।
ਟਵਿੱਟਰ ‘ਤੇ 3 ਸੈਕਿੰਡ ਦੀ ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਟਰੈਫਿਕ ਪੁਲਿਸ ਨੂੰ ਦੱਸਿਆ ਗਿਆ ਕਿ ਸੋਮਵਾਰ ਸ਼ਾਮ 6.10 ਵਜੇ ਸੈਕਟਰ 15/16 ਦੀ ਡਿਵਾਈਡਿੰਗ ਰੋਡ ‘ਤੇ ਇਹ ਗੱਡੀ ਨਿਕਲੀ। ਇਸ ਤੋਂ ਬਾਅਦ ਚੰਡੀਗੜ੍ਹ ਟਰੈਫਿਕ ਪੁਲਿਸ ਨੇ ਵਾਹਨਾਂ ਦਾ ਚਲਾਨ ਕੀਤਾ।
ਦਰਅਸਲ, ਟ੍ਰੈਫਿਕ ਪੁਲਿਸ ਅਜਿਹੀਆਂ ਉਲੰਘਣਾਵਾਂ ਨਾਲ ਸਬੰਧਤ ਤਸਵੀਰਾਂ ਅਤੇ ਵੀਡੀਓਜ਼ ਦਾ ਸਹੀ ਸਮਾਂ ਤੇ ਸਥਾਨ ਹਾਸਲ ਕਰਦੀ ਹੈ ਤਾਂ ਜੋ ਉਲੰਘਣਾਵਾਂ ਦੀ ਪੁਸ਼ਟੀ ਕੀਤੀ ਜਾ ਸਕੇ।
ਇਨੋਵਾ ਦੇ ਚਲਾਨ ਦੀ ਜਾਣਕਾਰੀ ਨਹੀਂ ਦਿੱਤੀ
ਇਸ ਤੋਂ ਪਹਿਲਾਂ 10 ਦਸੰਬਰ ਨੂੰ ਚੰਡੀਗੜ੍ਹ ਨੰਬਰ ਵਾਲੀ ਪੁਲਿਸ ਪਾਇਲਟ ਗੱਡੀ ਦਾ ਵੀਡੀਓ ਚੰਡੀਗੜ੍ਹ ਟਰੈਫ਼ਿਕ ਪੁਲਿਸ ਨਾਲ ਸਾਂਝਾ ਕੀਤਾ ਗਿਆ ਸੀ। ਇਸ ‘ਤੇ ਹਾਈ ਸਕਿਓਰਿਟੀ ਨੰਬਰ ਪਲੇਟ ਨਹੀਂ ਸੀ ਤੇ ਪਿਛਲੇ ਸ਼ੀਸ਼ੇ ‘ਤੇ ਪੁਲਿਸ ਲਿਖਿਆ ਸੀ। ਇਹ ਦੋਵੇਂ ਟਰੈਫਿਕ ਨਿਯਮਾਂ ਦੀ ਉਲੰਘਣਾ ਸੀ। ਹਾਲਾਂਕਿ ਉਸ ਮਾਮਲੇ ‘ਚ ਟ੍ਰੈਫਿਕ ਪੁਲਿਸ ਨੇ ਸੋਸ਼ਲ ਮੀਡੀਆ ‘ਤੇ ਚਲਾਨ ਕੱਟਣ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ।
ਦੱਸ ਦੇਈਏ ਕਿ ਵਾਹਨ ਦੇ ਸ਼ੀਸ਼ੇ ‘ਤੇ ਅਜਿਹੇ ਸਟਿੱਕਰ ਲਗਾਉਣ ‘ਤੇ ਪਹਿਲੀ ਵਾਰ 500 ਰੁਪਏ ਅਤੇ ਦੂਜੀ ਵਾਰ 1000 ਰੁਪਏ ਦਾ ਚਲਾਨ ਹੈ। ਤੇ ਹਾਈ ਸਕਿਓਰਿਟੀ ਨੰਬਰ ਪਲੇਟ ਦਾ 5,000 ਰੁਪਏ ਦਾ ਚਲਾਨ ਹੈ।
ਨਿਯਮ ਤੋੜਨ ਵਿੱਚ ਵੀ ਕਰਮਚਾਰੀ ਅੱਗੇ
ਸੋਸ਼ਲ ਮੀਡੀਆ ‘ਤੇ ਆਮ ਲੋਕਾਂ ਦੇ ਨਾਲ-ਨਾਲ ਕਈ ਵਾਰ ਪੁਲਿਸ ਮੁਲਾਜ਼ਮ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਦੇ ਲੋਕਾਂ ਦੇ ਕੈਮਰੇ ‘ਚ ਕੈਦ ਹੋ ਜਾਂਦੇ ਹਨ। ਇਨ੍ਹਾਂ ਵਿੱਚ ਸੀਟ ਬੈਲਟ ਤੋਂ ਬਗੈਰ ਗੱਡੀ ਚਲਾਉਣਾ ਤੇ ਬਗੈਰ ਹੈਲਮੇਟ ਦੇ ਦੋ ਪਹੀਆ ਵਾਹਨ ਚਲਾਉਣ ਵਰਗੇ ਟ੍ਰੈਫਿਕ ਉਲੰਘਣਾ ਸ਼ਾਮਲ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h