ਚੰਡੀਗੜ੍ਹ ਯੂਨੀਵਰਸਿਟੀ ਲਗਾਤਾਰ ਉੱਚ ਅਕਾਦਮਿਕ ਅਦਾਰਿਆਂ ਵਿਚ ਆਪਣਾ ਮੋਹਰੀ ਸਥਾਨ ਬਰਕਾਰ ਰੱਖਿਆ ਹੋਇਆ ਹੈ। ਇਹ ਸਿੱਖਿਆ ਹੀ ਨਹੀਂ ਬਲਕਿ ਹੋਰ ਖੇਤਰਾਂ ਦੇ ਵਿਚ ਵੀ ਨਵੇਂ ਮੁਕਾਮ ਹਾਸਲ ਕਰ ਰਹੀ ਹੈ। ਪਰੰਤੂ ਕਈ ਵਾਰ ਆਰਥਿਕ ਸਮੱਸਿਆਵਾਂ ਕਾਰਨ ਕਈ ਹੋਣਹਾਰ ਵਿਦਿਆਰਥੀ ਮਿਆਰੀ ਸਿੱਖਿਆ ਪ੍ਰਾਪਤ ਕਰਨ ਕਰ ਪਾਉਂਦੇ ਹਨ।
ਅਜਿਹੇ ਹੀ ਵਿਦਿਆਰਥੀਆਂ ਦੇ ਸੁਪਨੇ ਸਕਾਰ ਕਰਨ ਲਈ ਹੁਣ ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੇਂਸ ਟੈਸਟ-2025 (ਸੀਯੂਸੀਈਟੀ-2025) ਦੇ ਰਾਹੀਂ 210 ਕਰੋੜ ਰੁਪਏ ਦੀ ਸਕਾਲਰਸ਼ਿਪ ਕਰੇਗੀ। ਤਾਂਕਿ ਆਰਥਿਕ ਤੌਰ ’ਤੇ ਕਮਜ਼ੋਰ ਅਤੇ ਉਨ੍ਹਾਂ ਦੀ ਪਹੁੰਚ ਤੋਂ ਦੂਰ ਵਿਦਿਆਰਥੀਆਂ ਨੂੰ ਆਪਣੀ ਸੁਪਨੇ ਨੂੰ ਸਕਾਰ ਲਈ ਅਵਸਰ ਮਿਲ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਦੇ ਸਲਾਹਕਾਰ ਪ੍ਰੋਫੈਸਰ (ਡਾ.) ਆਰਐੱਸ ਬਾਵਾ ਨੇ ਤਰਨਤਾਰਨ, ਪੰਜਾਬ ਵਿਚ ਇੱਕ ਪ੍ਰੈੱਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਹੋਇਆ ਕੀਤਾ।
ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ (ਡਾ.) ਆਰਐੱਸ ਬਾਵਾ ਨੇ ਕਿਹਾ ਕਿ ਸੀਯੂਸੀਈਟੀ ਚੰਡੀਗੜ੍ਹ ਵੱਲੋਂ ਇੱਕ ਵੱਡਮੁੱਲੀ ਪਹਿਲ ਹੈ, ਜਿਸ ਦੇ ਰਾਹੀਂ ਹੋਣਹਾਰ ਵਿਦਿਆਰਥੀਆਂ ਨੂੰ ਆਰਥਿਕ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ ਤਾਂਕਿ ਉਹ ਮਿਆਰੀ ਸਿੱਖਿਆ ਹਾਸਲ ਕਰਨ ਦੇ ਯੋਗ ਬਣ ਸਕਣ। ਚੰਡੀਗੜ੍ਹ ਯੂਨੀਵਰਸਿਟੀ ਕਾਮਨ ਐਂਟ੍ਰੇਂਸ ਟੈਸਟ (ਸੀਯੂਸੀਈਟੀ) ਵੱਲੋਂ ਵਿਦਿਆਰਥੀ ਕੈਂਪਸ ਵਿਚ 100 ਪ੍ਰਤੀਸ਼ਤ ਤੱਕ ਸਕਾਲਰਸ਼ਿਪ ਪ੍ਰਾਪਤ ਕਰ ਸਕਦੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਹਰ ਸਾਲ ਸਕਾਲਰਸ਼ਿਪ ਲਈ ਕੁੱਲ 210 ਕਰੋੜ ਰੁਪਏ ਦਾ ਬਜਟ ਅਲਾਟ ਕਰਦੀ ਹੈ, ਜਿਸ ਵਿਚ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਕੈਂਪਸ ਲਈ 170 ਕਰੋੜ ਰੁਪਏ ਤੇ ਚੰਡੀਗੜ੍ਹ ਯੂਨੀਵਰਸਿਟੀ, ਲਖਨਊ ਕੈਂਪਸ ਲਈ 40 ਕਰੋੜ ਰੁਪਏ ਸ਼ਾਮਲ ਹੈ। ਸਕਾਲਰਸ਼ਿਪ ਪ੍ਰੋਗਰਾਮ ਦਾ ਮੁੱਖ ਉਦੇਸ਼ ਆਰਥਿਕ ਰੂਪ ਨਾਲ ਕਮਜ਼ੋਰ ਹੋਣਹਾਰ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨਾ ਹੈ ਤਾਂਕਿ ਉਹ ਸਕਾਲਰਸ਼ਿਪ ਦਾ ਲਾਭ ਲੈ ਕੇ ਚੰਡੀਗੜ੍ਹ ਯੂਨੀਗਵਰਸਿਟੀ ਵਿਚ ਆਪਣੇ ਮਨਪਸੰਦ ਕੋਰਸ ਵਿਚ ਸਿੱਖਿਆ ਪ੍ਰਾਪਤ ਕਰ ਸਕਣ। ਚਾਹਵਾਨ ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਦੀ ਵੈਬਸਾਈਟ https://www.cuchd.in/scholarship/’ਤੇ ਜਾ ਕੇ ਅਸਾਨੀ ਨਾਲ ਅਪਲਾਈ ਕਰ ਸਕਦੇ ਹਨ।
2012 ਵਿਚ ਆਪਣੀ ਸਥਾਪਨਾ ਤੋਂ ਬਾਅਦ ਤੇ ਹੁਣ ਤਕ ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਵੱਲੋਂ 1.30 ਲੱਖ ਵਿਦਿਆਰਥੀਆਂ ਨੂੰ ਮਿਆਰੀ ਉਚੇਰੀ ਸਿੱਖਿਆ ਪ੍ਰਦਾਨ ਕਰਨ ਲਈ ਸਕਾਲਰਸ਼ਿਪ ਰਾਹੀਂ ਸਹਾਇਤਾ ਪ੍ਰਦਾਨ ਕਰ ਚੁੱਕੀ ਹੈ। ਪਿਛਲੇ 5 ਸਾਲਾਂ ਵਿਚ ਚੰਡੀਗੜ੍ਹ ਯੂਨੀਵਰਸਿਟੀ ਨੇ 53,145 ਵਿਦਿਆਰਥੀਆਂ ਨੂੰ ਸਕਾਲਰਸ਼ਿਪ ਪ੍ਰਦਾਨ ਕੀਤੀ ਹੈ। ਦੇਸ਼ ਦੇ ਸਾਰੇ ਖੇਤਰਾਂ ਤੇ ਵਿਦੇਸ਼ੀ ਵਿਦਿਆਰਥੀਆਂ ਨੁੰ ਲਖਨਊ (ਐਸਸੀਆਰ) ਦੇ ਨਵੇਂ ਕੈਂਪਸ ਵਿਚ ਸਕਾਲਰਸ਼ਿਪ ਦਾ ਲਾਭ ਲੈ ਸਕਦੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਲਖਨਊ ਕੈਂਪਸ ਬਾਰੇ ਬੋਲਦਿਆਂ ਪ੍ਰੋ. (ਡਾ.) ਆਰ. ਐਸ. ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਭਾਰਤ ਦੀ ਨੰਬਰ 1 ਪ੍ਰਾਈਵੇਟ ਯੂਨੀਵਰਸਿਟੀ ਹੈ, ਜੋ ਉੱਤਰ ਪ੍ਰਦੇਸ਼ ਰਾਜ ਦੀ ਰਾਜਧਾਨੀ ਖੇਤਰ (ਐਸ. ਸੀ. ਆਰ.) ਲਖਨਊ ਵਿੱਚ ਭਾਰਤ ਦੀ ਪਹਿਲੀ ਏਆਈ-ਏਕੀਕਿ੍ਰਤ ਅਗਲੀ ਪੀੜ੍ਹੀ ਦੇ ਭਵਿੱਖ ਦੇ ਕੈਂਪਸ ਦੀ ਸ਼ੁਰੂਆਤ ਕੀਤੀ ਹੈ। ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (ਯੂਜੀਸੀ) ਨੇ 24 ਜਨਵਰੀ, 2025 ਨੂੰ ਅਕਾਦਮਿਕ ਸਾਲ 2025-26 ਤੋਂ ਅਕਾਦਮਿਕ ਕੋਰਸ ਸ਼ੁਰੂ ਕਰਨ ਲਈ ਇਸ ਨੂੰ ਮਾਨਤਾ ਦਿੱਤੀ ਹੈ। ਚੰਡੀਗੜ੍ਹ ਯੂਨੀਵਰਸਿਟੀ ਲਖਨਊ ਅਕਾਦਮਿਕ ਸੈਸ਼ਨ 2025-26 ਤੋਂ ਇੰਜੀਨੀਅਰਿੰਗ, ਕੰਪਿਊਟਰ ਸਾਇੰਸ ਅਤੇ ਟੈਕਨੋਲੋਜੀ, ਬਿਜ਼ਨਸ ਮੈਨੇਜਮੈਂਟ, ਹੈਲਥ ਐਂਡ ਲਾਈਫ ਸਾਇੰਸਜ਼, ਹਿਊਮੈਨਿਟੀਜ਼ ਅਤੇ ਲੀਗਲ ਸਟੱਡੀਜ਼ ਸਮੇਤ ਛੇ ਸਟ੍ਰੀਮਜ਼ ਵਿੱਚ 30 ਅੰਡਰਗ੍ਰੈਜੁਏਟ ਅਤੇ 13 ਪੋਸਟ ਗ੍ਰੈਜੂਏਟ ਕੋਰਸਾਂ ਸਮੇਤ 43 ਏਆਈ-ਇਨਹਾਂਸਡ ਫਿਊਚਰਿਸਟਿਕ ਅੰਡਰਗ੍ਰੈਜੁਏਟ ਅਕਾਦਮਿਕ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਹੀ ਹੈ।
ਵਿਸ਼ਵ ਰੈਂਕਿੰਗ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰਦਰਸ਼ਨ ਬਾਰੇ ਬੋਲਦਿਆਂ ਪ੍ਰੋ. (ਡਾ.) ਆਰ ਐਸ ਬਾਵਾ ਨੇ ਕਿਹਾ ਕਿ ਕਿਊਐਸ ਵਿਸ਼ਵ ਯੂਨੀਵਰਸਿਟੀ ਰੈਂਕਿੰਗ 2024 ਵਿੱਚ, ਜਿਸ ਵਿੱਚ ਹਾਰਵਰਡ ਯੂਨੀਵਰਸਿਟੀ, ਆਕਸਫੋਰਡ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ, ਕੈਂਬਰਿਜ ਯੂਨੀਵਰਸਿਟੀ ਅਤੇ ਇੰਪੀਰੀਅਲ ਕਾਲਜ ਆਫ ਲੰਡਨ ਵਰਗੇ ਵਿਸ਼ਵ ਪੱਧਰੀ ਦਿੱਗਜ ਸ਼ਾਮਲ ਸਨ, 104 ਵਿਦੇਸ਼ੀ ਸਥਾਨਾਂ ਦੇ 1,500 ਸੰਸਥਾਨਾਂ ਵਿੱਚੋਂ, ਚੰਡੀਗੜ੍ਹ ਯੂਨੀਵਰਸਿਟੀ ਨੇ ਸਿੱਖਿਆ ਦੇ ਖੇਤਰ ਵਿੱਚ ਇੱਕ ਗਲੋਬਲ ਲੀਡਰ ਵਜੋਂ ਚੋਟੀ ਦੇ
ਰਾਸ਼ਟਰੀ ਸੰਸਥਾਨਾਂ ਦੇ ਰੈਂਕ ਵੱਲ ਵਧ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੇ ਅੱਠ ਵਿਸ਼ਿਆਂ ਵਿੱਚ ਚੋਟੀ ਦਾ ਸਥਾਨ ਹਾਸਲ ਕੀਤਾ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਭਾਰਤ ਦਾ ਨੰਬਰ ਇੱਕ ਦਾ ਦਰਜਾ ਦਿੱਤਾ ਗਿਆ ਹੈ। ਕਿਊਐੱਸ ਏਸ਼ੀਆ ਯੂਨੀਵਰਸਿਟੀ ਰੈਂਕਿੰਗ 2025 ਵਿੱਚ 1 ਪ੍ਰਾਈਵੇਟ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਨੂੰ ਐੱਨਆਈਆਰਐੱਫ ਰੈਂਕਿੰਗ 2024 ਵਿੱਚ ਭਾਰਤ ਦੀਆਂ ਚੋਟੀ ਦੀਆਂ 20 ਯੂਨੀਵਰਸਿਟੀਆਂ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।
ਅਕਾਦਮਿਕ ਸੈਸ਼ਨ 2024 ਦੇ ਪਲੇਸਮੈਂਟ ਦੇ ਵੇਰਵੇ ਸਾਂਝੇ ਕਰਦਿਆਂ ਪ੍ਰੋ. (ਡਾ.) ਆਰ ਐਸ ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਆਪਣੀ ਅਕਾਦਮਿਕ ਉੱਤਮਤਾ ਅਤੇ ਸਰਬੋਤਮ ਪਲੇਸਮੈਂਟ ਰਿਕਾਰਡ ਦੇ ਨਤੀਜੇ ਵਜੋਂ ਚੋਟੀ ਦੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ, ਬਹੁ-ਕੌਮੀ ਕੰਪਨੀਆਂ ਅਤੇ ਕਾਰਪੋਰੇਟਾਂ ਸਮੇਤ 904 ਕੰਪਨੀਆਂ ਲਈ ਇੱਕ ਮਨਪਸੰਦ ਵਿਕਲਪ ਵਜੋਂ ਉੱਭਰੀ ਹੈ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਵੱਖ-ਵੱਖ ਧਾਰਾਵਾਂ ਵਿੱਚ ਕੁੱਲ 9124 ਨੌਕਰੀਆਂ ਦੀਆਂ ਪੇਸ਼ਕਸ਼ਾਂ ਪ੍ਰਾਪਤ ਹੋਈਆਂ, ਜਿਸ ਨਾਲ ਬਹੁਤ ਸਾਰੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਪਨਿਆਂ ਦੀਆਂ ਨੌਕਰੀਆਂ ਪ੍ਰਾਪਤ ਕਰਨ ਦੇ ਯੋਗ ਬਣਾਇਆ ਗਿਆ। ਇਸ ਸਾਲ ਸਭ ਤੋਂ ਵੱਧ ਅੰਤਰਰਾਸ਼ਟਰੀ ਸਾਲਾਨਾ ਤਨਖਾਹ ਪੈਕੇਜ 1.74 ਕਰੋੜ ਰੁਪਏ ਸੀ, ਜਦੋਂ ਕਿ ਸਭ ਤੋਂ ਵੱਧ ਘਰੇਲੂ ਤਨਖਾਹ ਪੈਕੇਜ 54.75 ਲੱਖ ਰੁਪਏ ਸੀ। ਇਸ ਨਾਲ 31 ਤੋਂ ਵੱਧ ਭਰਤੀਆਂ ਨੇ 20 ਲੱਖ ਰੁਪਏ ਜਾਂ ਇਸ ਤੋਂ ਵੱਧ ਦੇ ਸਲਾਨਾ ਤਨਖਾਹ ਪੈਕੇਜ ਦੇ ਮੌਕੇ ਪ੍ਰਦਾਨ ਕੀਤੇ ਜਦੋਂ ਕਿ 52 ਕੰਪਨੀਆਂ ਨੇ 15 ਲੱਖ ਰੁਪਏ ਤੋਂ ਵੱਧ ਦੇ ਸਾਲਾਨਾ ਤਨਖਾਹ ਪੈਕੇਜ ਦੇ ਮੌਕੇ ਪ੍ਰਦਾਨ ਕੀਤੇ।
ਪ੍ਰੋ. (ਡਾ.) ਆਰ. ਐਸ. ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਚ ਸਿੱਖਿਆ ਪ੍ਰਾਪਤ ਕਰਨ ਵਾਲੇ 10,800 ਵਿਦਿਆਰਥੀ ਪੰਜਾਬ ਤੋਂ ਹਨ। ਸਾਲ 2024 ਵਿੱਚ ਪੰਜਾਬ ਦੇ 752 ਵਿਦਿਆਰਥੀਆਂ ਨੇ ਪ੍ਰਮੁੱਖ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਬ੍ਰਾਂਡਾਂ ਵਿੱਚ 897 ਪਲੇਸਮੈਂਟ ਦੀਆਂ ਪੇਸ਼ਕਸ਼ਾਂ ਪ੍ਰਾਪਤ ਕੀਤੀਆਂ ਹਨ। 124 ਵਿਦਿਆਰਥੀਆਂ ਨੂੰ ਇੱਕ ਤੋਂ ਵੱਧ ਬ੍ਰਾਂਡਾਂ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲੀਆਂ ਹਨ। ਡਾ. ਬਾਵਾ ਨੇ ਕਿਹਾ ਕਿ ਪੰਜਾਬ ਦੇ ਕੰਪਿਊਟਰ ਸਾਇੰਸ ਅਤੇ ਇੰਜੀਨੀਅਰਿੰਗ (ਸੀ. ਐਸ. ਈ.) ਦੇ ਵਿਦਿਆਰਥੀ ਰਸ਼ਮਿਲ ਮੋਹਨ ਨੂੰ ਚਾਰ ਵੱਕਾਰੀ ਕੰਪਨੀਆਂ ਜਿਵੇਂ ਕਿ ਡੇਲੋਇਟ ਰਿਸਕ ਐਂਡ ਫਾਈਨੈਂਸ਼ੀਅਲ ਐਡਵਾਈਜ਼ਰੀ, ਇਮਰਸਨ ਇਨਫਰਮੇਸ਼ਨ ਟੈਕਨਾਲੋਜੀ ਸਲਿਊਸ਼ਨਜ਼, ਈ. ਵਾਈ. ਇੰਡੀਆ-ਅਰਨਸਟ ਐਂਡ ਯੰਗ ਸਰਵਿਸਿਜ਼ ਪ੍ਰਾਈਵੇਟ ਲਿਮਟਿਡ ਅਤੇ ਹਾਇਕ ਐਜੂਕੇਸ਼ਨ ਪ੍ਰਾਈਵੇਟ ਲਿਮਟਿਡ ਤੋਂ ਨੌਕਰੀ ਦੀਆਂ ਪੇਸ਼ਕਸ਼ਾਂ ਮਿਲੀਆਂ।
ਮਾਝੇ ਦੇ ਵਿਦਿਆਰਥੀਆਂ ਦੇ ਪਲੇਸਮੈਂਟ ਵੇਰਵੇ ਸਾਂਝੇ ਕਰਦਿਆਂ ਡਾ. ਆਰ. ਐਸ. ਬਾਵਾ ਨੇ ਦੱਸਿਆ ਕਿ ਮਾਝਾ ਦੇ 1480 ਵਿਦਿਆਰਥੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਸਿੱਖਿਆ ਪ੍ਰਾਪਤ ਕਰ ਰਹੇ ਹਨ। 57 ਵਿਦਿਆਰਥੀਆਂ ਨੇ ਵੱਖ-ਵੱਖ ਚੋਟੀ ਦੀਆਂ ਕੰਪਨੀਆਂ ਵਿੱਚ ਪਲੇਸਮੈਂਟ ਪ੍ਰਾਪਤ ਕੀਤੀ ਹੈ, ਜਿਸ ਵਿੱਚ ਗੁਰਦਾਸਪੁਰ ਦੇ ਰਹਿਣ ਵਾਲੇ ਬੀਟੈੱਕ, ਸੀਐੱਸਈ ਦੇ ਵਿਦਿਆਰਥੀ ਅਭਿਸ਼ੇਕ ਨੇ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀਸੀਐੱਸ ਐਨਕਿਊਟੀ-ਟੈਸਟ ਪ੍ਰੋਸੈਸ ), ਟੈੱਕ ਮਹਿੰਦਰਾ ਲਿਮਟਿਡ ਤੇ ਐੱਚਸੀਐੱਲ ਟੈੱਕ ਵਰਗੀਆਂ ਤਿੰਨ ਚੋਟੀ ਦੀਆਂ ਕੰਪਨੀਆਂ ਵਿੱਚ ਨੌਕਰੀ ਦੀ ਪੇਸ਼ਕਸ਼ ਮਿਲੀ ਹੈ।
ਉਨ੍ਹਾਂ ਕਿਹਾ ਕਿ ਪਲੇਸਮੈਂਟ ਡਰਾਈਵ ਦੌਰਾਨ ਨੌਕਰੀਆਂ ਹਾਸਲ ਕਰਨ ਵਾਲੇ ਮਾਝੇ ਖੇਤਰ ਦੇ ਵਿਦਿਆਰਥੀਆਂ ਵਿਚ ਅੰਮਿ੍ਰਤਸਰ ਵਾਸੀ ਕਮਲਪ੍ਰੀਤ ਕੌਰ ਦਾ ਨਾਮ ਵੀ ਸ਼ਾਮਲ ਹੈ ਜੋ ਕਿ ਇੰਸਟੀਚਿਊਟ ਆਫ ਐੱਮਬੀਏ ਬਿਜਨੇਸ ਇਨਾਲਿਟਿਕਸ ਦੀ ਵਿਦਿਆਰਥਣ ਹੈ। ਉਸ ਆਪਣੀ ਪ੍ਰਤਿਭਾ ਦੇ ਕਾਰਨ ਟੈੱਕ ਬਿ੍ਰਜ ਕੰਸਲਟੈਂਸੀ ਸਰਵਿਸਜ਼ ਐਲਐਲਪੀ ਤੇ ਵੰਡਰਵਰਲਡ ਸੋਲਿਊਸ਼ਨ ਵਰਗੀਆਂ ਦੋ ਕੰਪਨੀਆਂ ਤੋਂ ਨੋਕਰੀਆਂ ਦੀਆ ਆਫ਼ਰ ਮਿਲੇ ਹਨ। ਅੰਮਿ੍ਰਤਸਰ ਦੀ ਬੀਟੈੱਕ ਦੀ ਵਿਦਿਆਰਥਣ ( ਕੰਪਿਊਟਰ ਸਾਇੰਸ ਐਂਡ ਇੰਜੀਨੀਅਰਿੰਗ ) ਦੀ ਵਿਦਿਆਰਥਣ ਗ੍ਰੇਸੀ ਮਹਿਤਾ ਨੂੰ ਹਾਈਕ ਐਜੂਕੇਸ਼ਨ ਪ੍ਰਾਇਵੇਟ ਲਿਮਟਿਡ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ। ਉਥੇ ਹੀ ਅੰਮਿ੍ਰਤਸਰ ਦੀ ਐੱਮਬੀਏ ਦੇ ਵਿਦਿਆਰਥੀ ਸਾਹਿਲ ਸ਼ਰਮਾ, ਜਿਸ ਨੇ ਟੈੱਨਹਾਰਡ ਇੰਡੀਆ ਲਿਮਟਿਡ ਦੇ ਨਾਲ ਇੰਟਰਨਸ਼ਿਪ ਕੀਤੀ ਸੀ, ਨੂੰ ਪੋਸਟੇਰਿਟੀ ਕੰਸਲਟਿੰਗ ਪ੍ਰਾਇਵੇਟ ਲਿਮਟਿਡ ਤੋਂ ਨੌਕਰੀ ਦੀ ਪੇਸ਼ਕਸ਼ ਮਿਲੀ ਹੈ।
ਖੇਡਾਂ ਦੇ ਖੇਤਰ ਵਿੱਚ, ਚੰਡੀਗੜ੍ਹ ਯੂਨੀਵਰਸਿਟੀ ਨੇ ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼-2024 ਵਿੱਚ ਸਭ ਤੋਂ ਵੱਧ 71 ਮੈਡਲ ਜਿੱਤ ਕੇ ਸਾਲ 2024 ਲਈ ਵੱਕਾਰੀ ਮੌਲਾਨਾ ਅਬੁਲ ਕਲਾਮ ਆਜ਼ਾਦ (ਮਾਕਾ ਟਰਾਫੀ) ਜਿੱਤਣ ਵਾਲੀ ਪਹਿਲੀ ਪ੍ਰਾਈਵੇਟ ਯੂਨੀਵਰਸਿਟੀ ਦਾ ਖਿਤਾਬ ਜਿੱਤਿਆ। ਚੰਡੀਗੜ੍ਹ ਯੂਨੀਵਰਸਿਟੀ ਦੇ ਖਿਡਾਰੀਆਂ ਨੇ 2023-24 ਦੌਰਾਨ 125 ਰਾਸ਼ਟਰੀ ਅਤੇ 68 ਅੰਤਰਰਾਸ਼ਟਰੀ ਮੈਡਲਾਂ ਸਮੇਤ 543 ਮੈਡਲ ਜਿੱਤੇ ਹਨ, ਜਿਨ੍ਹਾਂ ਵਿੱਚੋਂ 104 ਖਿਡਾਰੀ ਪੰਜਾਬ ਦੇ ਹਨ, ਜਿਨ੍ਹਾਂ ਵਿੱਚੋਂ ਪੰਜ ਮਾਝਾ ਦੇ ਹਨ। ਯੂਨੀਵਰਸਿਟੀ ਨੇ ਇੱਕ ਕਰੋੜ ਰੁਪਏ ਦਾ ਸਾਲਾਨਾ ਬਜਟ ਨਿਰਧਾਰਤ ਕੀਤਾ ਹੈ। ਇਸ ਵਿੱਚ 3.84 ਕਰੋੜ ਰੁਪਏ ਦੀ ਮੇਜਰ ਧਿਆਨ ਚੰਦ ਸਕਾਲਰਸ਼ਿਪ ਸਮੇਤ ਖਿਡਾਰੀਆਂ ਲਈ 8.5 ਕਰੋੜ ਰੁਪਏ ਦੀ ਰਾਸ਼ੀ ਸ਼ਾਮਲ ਹੈ। ਇਸ ਵੇਲੇ ਯੂਨੀਵਰਸਿਟੀ ਵਿੱਚ 562 ਖਿਡਾਰਣਾਂ ਸਮੇਤ 1183 ਵਿਦਿਆਰਥੀ ਸਕਾਲਰਸ਼ਿਪ ਲੈ ਰਹੇ ਹਨ।
ਖੋਜ ਅਤੇ ਨਵੀਨਤਾ ਮੁਖੀ ਸਿੱਖਿਆ ਬਾਰੇ ਵਿਸਥਾਰ ਵਿੱਚ ਦੱਸਦਿਆਂ ਡਾ. (ਪ੍ਰੋ.) ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਵਿੱਚ 14,700 ਤੋਂ ਵੱਧ ਖੋਜ ਪ੍ਰਕਾਸ਼ਿਤ ਹਨ। ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਦੁਆਰਾ ਵੱਖ-ਵੱਖ ਖੇਤਰਾਂ ਵਿੱਚ 4,300 ਤੋਂ ਵੱਧ ਪੇਟੈਂਟ ਦਾਇਰ ਕੀਤੇ ਗਏ ਹਨ। ਸੀਯੂ ਨੇ 625 ਇਨ-ਹਾਊਸ ਪੇਟੈਂਟ ਦਾਇਰ ਕੀਤੇ ਹਨ, ਜਦੋਂ ਕਿ ਇੱਕ ਪ੍ਰਭਾਵਸ਼ਾਲੀ 1,416 ਪ੍ਰਕਾਸ਼ਿਤ ਪੇਟੈਂਟ ਐਨੋਬਲ ਆਈਪੀ ਦੇ ਸਹਿਯੋਗ ਨਾਲ ਦਾਇਰ ਕੀਤੇ ਗਏ ਹਨ ਅਤੇ ਇਕੱਲੇ 2024 ਵਿੱਚ, 128 ਪੇਟੈਂਟ ਪ੍ਰਦਾਨ ਕੀਤੇ ਗਏ ਹਨ। ਇਨ੍ਹਾਂ ਵਿਚ 430 ਪੇਟੈਂਟ ਪੰਜਾਬ ਦੇ ਵਿਦਿਆਰਥੀਆਂ ਨੇ ਦਰਜ਼ ਕਰਵਾਏ ਹਨ।
ਖੋਜ ਭਰਪੂਰ ਸਿੱਖਿਆ ਲਈ ਯੂਨੀਵਰਸਿਟੀ ਨੇ ਇਸ ਸਾਲ 15 ਕਰੋੜ ਰੁਪਏ ਦਾ ਬਜਟ ਰੱਖਿਆ ਹੈ। ਚੰਡੀਗਡ੍ਹ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਚੰਡੀਗਡ੍ਹ ਯੂਨੀਵਰਸਿਟੀ ਟੈਕਨੋਲੋਜੀ ਬਿਜ਼ਨਸ ਇਨਕਿਊਬੇਟਰ (ਸੀ. ਯੂ.-ਟੀ. ਬੀ. ਆਈ.) ਅਧੀਨ 150 ਤੋਂ ਵੱਧ ਸਟਾਰਟ-ਅੱਪਸ ਦੀ ਸਫਲਤਾਪੂਰਵਕ ਸ਼ੁਰੂਆਤ ਕੀਤੀ ਗਈ ਹੈ।ਇਨ੍ਹਾਂ ਵਿਚ 34 ਪੰਜਾਬ ਦੇ ਵਿਦਿਆਰਥੀਆਂ ਨੇ ਆਪਣੇ ਖੁਦ ਦੇ ਸਟਾਰਟਅੱਪਸ ਸ਼ੁਰੂ ਕੀਤੇ ਹਨ।
ਸੀਯੂ ਵਿਚ 65 ਦੇਸ਼ਾਂ ਤੋਂ 3000 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਤੇ 1300 ਤੋਂ ਵੱਧ ਅੰਤਰਰਾਸ਼ਟਰੀ ਫੈਕਲਟੀ ਨੇ ਦੌਰਾ ਕੀਤਾ ਹੈ, ਇਨ੍ਹਾਂ ਵਿਚ 560 ਅੰਤਰਰਾਸ਼ਟਰੀ ਖੋਜ ਵਿਦਵਾਨ ਹਨ। ਚੰਡੀਗੜ੍ਹ ਯੂਨੀਵਰਸਿਟੀ ’ਚ 60 ਖੋਜ ਕੇਂਦਰ ਹਨ। ਸੀਯੂ ਦੇ 2000 ਤੋਂ ਵੱਧ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਅੰਤਰਰਾਸ਼ਟਰੀ ਅਕਾਦਮਿਕ ਅਦਾਨ-ਪ੍ਰਦਾਨ ਪ੍ਰੋਗਰਾਮ ਦੇ ਤਹਿਤ ਦੁਨੀਆਂ ਦੀਆਂ ਯੂਨੀਵਰਸਿਟੀਆਂ ਦਾ ਦੌਰਾ ਕੀਤਾ ਹੈ। ਯੂਨੀਵਰਸਿਟੀ ਨੇ ਵਿਦਿਆਰਥੀਆਂ ਦੇ ਗਲੋਬਲ ਅਕਾਦਮਿਕ ਤੇ ਖੋਜ ਅਨੁਭਵ ਲਈ ਅੰਤਰਰਾਸ਼ਟਰੀ ਯੂਨੀਵਰਸਿਟੀਆਂ ਦੇ ਨਾਲ 550 ਸਮਝੌਤੇ ਕੀਤੇ ਹਨ।
ਸੀ. ਯੂ. ਦੇ ਉਦਯੋਗ-ਅਕਾਦਮਿਕ ਇੰਟਰਫੇਸ ਬਾਰੇ ਅੰਤਰਦਿ੍ਰਸ਼ਟੀ ਸਾਂਝੀ ਕਰਦਿਆਂ ਪ੍ਰੋ. (ਡਾ.) ਆਰ. ਐਸ. ਬਾਵਾ ਨੇ ਕਿਹਾ, “ਚੰਡੀਗੜ੍ਹ ਯੂਨੀਵਰਸਿਟੀ ਦਾ ਉਦਯੋਗ ਨਾਲ ਜੁੜੇ ਅਕਾਦਮਿਕ ਖੇਤਰ ਨਾ ਸਿਰਫ ਨੌਜਵਾਨਾਂ ਨੂੰ ਉਦਯੋਗ-ਮੁਖੀ ਭਵਿੱਖ ਦੇ ਅਕਾਦਮਿਕ ਪ੍ਰੋਗਰਾਮਾਂ ਦੀ ਵਿਸ਼ਾਲ ਸ਼੍ਰੇਣੀ ਪ੍ਰਦਾਨ ਕਰਕੇ ਉਤਸ਼ਾਹਿਤ ਕਰਦਾ ਹੈ ਬਲਕਿ ਉਨ੍ਹਾਂ ਨੂੰ ਕਾਰਪੋਰੇਟ ਸਲਾਹਕਾਰ, ਅੰਤਰਰਾਸ਼ਟਰੀ ਐਕਸਪੋਜਰ, ਮੁੱਲ-ਕੇਂਦਰਿਤ ਸਿੱਖਿਆ, ਉੱਦਮੀ ਭਾਵਨਾ ਅਤੇ ਪੇਸ਼ੇਵਰ ਯੋਗਤਾਵਾਂ ਨਾਲ ਵੀ ਸ਼ਕਤੀ ਪ੍ਰਦਾਨ ਕਰਦਾ ਹੈ। ਚੰਡੀਗੜ੍ਹ ਯੂਨੀਵਰਸਿਟੀ ਵਿੱਚ 30 ਤੋਂ ਵੱਧ ਉਦਯੋਗ-ਸਪਾਂਸਰਡ ਉੱਨਤ ਖੋਜ ਪ੍ਰਯੋਗਸ਼ਾਲਾਵਾਂ ਅਤੇ 32 ਸੈਂਟਰ ਆਫ਼ ਐਕਸੀਲੈਂਸ ਹਨ ਜੋ ਪ੍ਰਮੁੱਖ ਬਹੁ-ਰਾਸ਼ਟਰੀ ਕਾਰਪੋਰੇਸ਼ਨਾਂ ਜਿਵੇਂ ਕਿ ਮਾਈਕ੍ਰੋਸਾੱਫਟ, ਸਿਸਕੋ, ਹੁੰਡਈ, ਟੈੱਕ ਮਹਿੰਦਰਾ, ਕੈਪਜੇਮਿਨੀ ਅਤੇ ਆਈ. ਬੀ. ਐੱਮ. ਦੁਆਰਾ ਸਥਾਪਤ ਕੀਤੇ ਗਏ ਹਨ।
ਇੰਜੀਨੀਅਰਿੰਗ ਦੇ ਵਿਦਿਆਰਥੀਆਂ ਲਈ, ਚੰਡੀਗੜ੍ਹ ਯੂਨੀਵਰਸਿਟੀ ਨੇ ਮਾਈਕਰੋਸਾਫਟ ਇਨੋਵੇਸ਼ਨ ਸੈਂਟਰ, ਗੂਗਲ ਐਂਡਰਾਇਡ ਲੈਬ, ਕਲਾਉਡ ਕੰਪਿਊਟਿੰਗ ਲੈਬ, ਓਰੇਕਲ ਅਕੈਡਮੀ, ਟੈੱਕ ਮਹਿੰਦਰਾ ਆਈ. ਐੱਮ. ਐੱਸ. ਅਕੈਡਮੀ, ਯੂਨੀਸਿਸ ਇਨੋਵੇਸ਼ਨ ਲੈਬ, ਈ. ਐੱਮ. ਸੀ. ਅਕਾਦਮਿਕ ਅਲਾਇੰਸ, ਮਾਈਕਰੋਸਾਫਟ ਗਲੋਬਲ ਟੈਕਨੀਕਲ ਸਪੋਰਟ ਸੈਂਟਰ, ਰੈੱਡ ਹੈੱਟ ਅਕੈਡਮੀ ਲੈਬ, ਐੱਸ. ਏ. ਪੀ. ਨੈਕਸਟ ਜਨਰਲ ਲੈਬ ਸਮੇਤ ਹਾਈ-ਟੈੱਕ ਲੈਬਾਂ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵਰਚੂਸਾ ਦੇ ਸਹਿਯੋਗ ਨਾਲ ਸਿਖਲਾਈ ਪ੍ਰਦਾਨ ਕਰਨ ਵਾਲੇ ਚੋਟੀ ਦੇ ਦਿੱਗਜਾਂ ਨਾਲ ਸਮਝੌਤਾ ਸਥਾਪਤ ਕੀਤਾ ਹੈ। ਸੀਯੂ ਨੇ ਸਿਹਤ ਸੰਭਾਲ ਵਿੱਚ ਏਆਈ ਐਪਲੀਕੇਸ਼ਨਾਂ ਵਿੱਚ ਖੋਜ ਅਤੇ ਵਿਕਾਸ, ਵਿਸ਼ਵ ਪੱਧਰ ’ਤੇ ਖੇਤੀਬਾੜੀ ਦੇ ਮੁੱਦਿਆਂ ਨੂੰ ਹੱਲ ਕਰਨ ਅਤੇ ਖੁਦਮੁਖਤਿਆਰ ਵਾਹਨ ਟੈਕਨੋਲੋਜੀ ਦੇ ਵਿਕਾਸ’ ਤੇ ਕੇਂਦਿ੍ਰਤ ਇੱਕ ਨਵੀਨਤਾ ਕੇਂਦਰ ਸਥਾਪਤ ਕਰਨ ਲਈ ਕੋਫੋਰਜ ਨਾਲ ਸਮਝੌਤਾ ਕੀਤਾ ਹੈ।
ਚੰਡੀਗਡ੍ਹ ਯੂਨੀਵਰਸਿਟੀ ਏਆਈ, ਬਲਾਕਚੇਨ, ਬਿਗ ਡੇਟਾ, ਵਿਸ਼ਲੇਸ਼ਣ ਅਤੇ ਫਿਨਟੈੱਕ, ਮਸ਼ੀਨ ਲਰਨਿੰਗ, ਵਰਚੁਅਲ ਰਿਐਲਿਟੀ, ਆਈਓਟੀ, ਬਾਇਓਇਨਫੋਰਮੈਟਿਕਸ, ਸੂਚਨਾ ਅਤੇ ਨੈੱਟਵਰਕ ਸੁਰੱਖਿਆ, ਗਰਿੱਡ ਕੰਪਿਊਟਿੰਗ, ਸਟ੍ਰਕਚਰਲ ਇੰਜੀਨੀਅਰਿੰਗ, ਜੀਓ-ਟੈਕਨੀਕਲ ਇੰਜੀਨੀਅਰਿੰਗ, ਟ੍ਰਾਂਸਪੋਰਟੇਸ਼ਨ ਇੰਜੀਨੀਅਰਿੰਗ, ਨਿਰਮਾਣ ਟੈਕਨੋਲੋਜੀ, ਵਾਤਾਵਰਣ ਇੰਜੀਨੀਅਰਿੰਗ, ਜੀਆਈਐੱਸ, ਵਾਟਰ ਰਿਸੋਰਸ ਇੰਜੀਨੀਅਰਿੰਗ ਆਦਿ ਵਰਗੇ ਉੱਭਰ ਰਹੇ ਖੇਤਰਾਂ ਵਿੱਚ ਅਕਾਦਮਿਕ ਪ੍ਰੋਗਰਾਮ ਪੇਸ਼ ਕਰਦੀ ਹੈ। ਚੰਡੀਗੜ੍ਹ ਯੂਨੀਵਰਸਿਟੀ ਨੂੰ ਨੈਸ਼ਨਲ ਅਸੈੱਸਮੈਂਟ ਐਂਡ ਐਕਰੀਡੇਸ਼ਨ ਕੌਂਸਲ (ਐੱਨ. ਏ. ਏ. ਸੀ.) ਐਕਰੀਡੇਸ਼ਨ ਬੋਰਡ ਫਾਰ ਇੰਜੀਨੀਅਰਿੰਗ ਐਂਡ ਟੈਕਨੋਲੋਜੀ (ਏ. ਬੀ. ਈ. ਟੀ.) ਯੂ. ਐੱਸ. ਏ. ਅਤੇ ਨੈਸ਼ਨਲ ਬੋਰਡ ਆਫ਼ ਐਕਰੀਡੇਸ਼ਨ (ਐੱਨ. ਬੀ. ਏ.) ਦੁਆਰਾ ਏ+ ਰੇਟਿੰਗ ਨਾਲ ਵੀ ਮਾਨਤਾ ਪ੍ਰਾਪਤ ਹੈ।