ਅੰਮ੍ਰਿਤਸਰ ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੱਜ ਸਾਰੇ ਨਿਸ਼ਾਨ ਸਾਹਿਬਾਂ ਦੇ ਵਸਤਰ ਬਦਲ ਦਿੱਤੇ ਗਏ ਹਨ।ਬੀਤੇ ਦਿਨੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਨਿਸ਼ਾਨ ਸਾਹਿਬ ਦਾ ਰੰਗ ਬਸੰਤੀ ਤੇ ਸੁਰਮਈ ਕਰਨ ਦੇ ਆਦੇਸ਼ ਦਿੱਤੇ ਗਏ ਸੀ।ਆਦੇਸ਼ਾਂ ਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆਉਂਦੇ ਸਾਰੇ ਗੁਰਦੁਆਰਿਆਂ ਦੇ ਨਿਸ਼ਾਨ ਸਾਹਿਬਾਂ ਦੇ ਕੇਸਰੀ ਰੰਗ ਬਦਲ ਕੇ ਸੁਰਮਈ ਜਾਂ ਬਸੰਤੀ ਕਰ ਦਿੱਤਾ ਗਿਆ ਹੈ।
ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸਵੇਰੇ ਅਰਦਾਸ ਦੇ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੀਰੀ ਪੀਰੀ ਨੂੰ ਸਮਰਪਿਤ ਨਿਸ਼ਾਨ ਸਾਹਿਬ ਤੋਂ ਕੇਸਰੀ ਵਸਤਰ ਬਦਲ ਬਸੰਤੀ ਚੜ੍ਹਾਏ ਗਏ ਹਨ।ਇਸਦੇ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਸਾਰੇ ਨਿਸ਼ਾਨ ਸਾਹਿਬਾਂ ਨੂੰ ਇੱਕ ਇੱਕ ਕਰਕੇ ਵਸਤਰ ਬਦਲ ਦਿੱਤੇ ਗਏ ਹਨ।
ਦਰਅਸਲ, 15 ਜੁਲਾਈ ਨੂੰ ਅੰਮ੍ਰਿਤਸਰ ‘ਚ ਹੋਈ ਪੰਜ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ‘ਚ ਇਸ ਨੂੰ ਲੈ ਕੇ ਫੈਸਲਾ ਕੀਤਾ ਗਿਆ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਤਹਿਤ ਆਉਂਦੇ ਹਰ ਗੁਰਦੁਆਰਾ ਸਾਹਿਬ ‘ਚ ਹੁਣ ਕੇਸਰੀ ਰੰਗ ਦੀ ਥਾਂ ਸੁਰਮਈ ਜਾਂ ਬਸੰਤੀ ਰੰਗ ਦਾ ਨਿਸ਼ਾਨ ‘ਤੇ ਵਸਤਰ ਚੜ੍ਹਾਏ ਜਾਣਗੇ।