chennai pakistan olympics 2022:ਪਾਕਿਸਤਾਨ ਸ਼ਤਰੰਜ ਟੀਮ ਮਹਾਬਾਈਪੁਰਮ ਵਿੱਚ ਸ਼ੁਰੂ ਹੋ ਰਹੇ 44ਵੇਂ ਸ਼ਤਰੰਜ ਓਲੰਪੀਆਡ ਵਿੱਚੋਂ ਹਟ ਗਈ ਹੈ। ਸ਼ਤਰੰਜ ਓਲੰਪੀਆਡ ਦਾ ਉਦਘਾਟਨੀ ਸਮਾਰੋਹ ਚੇਨਈ ਦੇ ਜਵਾਹਰ ਲਾਲ ਨਹਿਰੂ ਇਨਡੋਰ ਸਟੇਡੀਅਮ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਤਾਮਿਲਨਾਡੂ ਦੇ ਮੁੱਖ ਮੰਤਰੀ ਐਮ ਕੇ ਸਟਾਲਿਨ ਇਸ ਸਮਾਗਮ ‘ਚ ਪੁੱਜ ਰਹੇ ਹਨ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸ ਦਾ ਬਾਈਕਾਟ ਕਰਨ ਦਾ ਫ਼ੈਸਲਾ ਤਦ ਕੀਤਾ ਜਦ ਉਸ ਦੇ ਖਿਡਾਰੀ ਭਾਰਤ ਪੁੱਜ ਚੁੱਕੇ ਸਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਪਾਕਿਸਤਾਨ ਦੇ ਫ਼ੈਸਲੇ ਨੂੰ ਬਹੁਤ ਬਦਕਿਸਮਤੀ ਵਾਲਾ ਕਰਾਰ ਦਿੱਤਾ ਤੇ ਕਿਹਾ ਕਿ ਉਹ ਇਸ ਖੇਡ ਦਾ ਬਿਨਾਂ ਕਾਰਨ ਸਿਆਸੀਕਰਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਭਾਰਤ ਦੇ ਗੁਆਂਢੀ ਦੇਸ਼ ਨੇ ਸਪੱਸ਼ਟ ਤੌਰ ‘ਤੇ ਦਾਅਵਾ ਕੀਤਾ ਹੈ ਕਿ ਜੰਮੂ-ਕਸ਼ਮੀਰ ਦੇ ਸ੍ਰੀਨਗਰ ਤੋਂ ਮਸ਼ਾਲ ਰਿਲੇਅ ਦਾ ਲੰਘਣਾ ਹੀ ਸਮਾਗਮ ਦੇ ਬਾਈਕਾਟ ਦਾ ਕਾਰਨ ਹੈ। ਕਸ਼ਮੀਰ ਮੁੱਦੇ ਕਾਰਨ ਭਾਰਤ ਅਤੇ ਪਾਕਿਸਤਾਨ ਦੇ ਸਬੰਧਾਂ ਵਿੱਚ ਕੜਵਾਹਟ ਰਹੀ ਹੈ। ਸਮਾਗਮ ਦੇ ਬਾਈਕਾਟ ਦੇ ਫੈਸਲੇ ਲਈ ਇਸਲਾਮਾਬਾਦ ਦੀ ਆਲੋਚਨਾ ਕਰਦੇ ਹੋਏ, ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਆਪਣਾ ਦੁੱਖ ਪ੍ਰਗਟ ਕੀਤਾ।
ਤਾਜ਼ਾ ਰਿਪੋਰਟਾਂ ਦੇ ਅਨੁਸਾਰ, ਪਾਕਿਸਤਾਨ ਨੇ ਰਾਜਨੀਤਿਕ ਕਾਰਨਾਂ ਕਰਕੇ 11ਵੇਂ ਘੰਟੇ ਗਲੋਬਲ ਟੂਰਨਾਮੈਂਟ ਵਿੱਚ ਆਪਣੀ ਸ਼ਤਰੰਜ ਟੀਮ ਦੀ ਭਾਗੀਦਾਰੀ ਰੱਦ ਕਰ ਦਿੱਤੀ ਹੈ।