ਪੰਜਾਬ ‘ਚ ਵਿਦੇਸ਼ ਭੇਜਣ ਦੇ ਨਾਂ ਠੱਗੀਆਂ ਆਮ ਗੱਲ ਹੈ। ਇਸੇ ਮਾਮਲੇ ‘ਚ ਹੁਣ ਦਾਖਾ ਪੁਲਿਸ ਨੇ 50 ਲੱਖ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਲੁਧਿਆਣਾ ਵਾਸੀ ਪਤੀ ਅਤੇ ਪਤਨੀ ਨੂੰ ਧੋਖਾਧੜੀ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਮੰਡੀ ਮੁੱਲਾਂਪੁਰ ਵਾਸੀ ਕੁਲਵੰਤ ਸਿੰਘ ਨੇ ਸਿਵਲ ਲਾਈਨ ਲੁਧਿਆਣਾ ਵਾਸੀ ਅਮਿਤ ਕੁਮਾਰ ਪੱਬੀ ਤੇ ਉਸ ਦੀ ਪਤਨੀ ਸੀਮਾ ਪੱਬੀ ‘ਤੇ ਆਪਣੀ ਨੂੰਹ ਅਤੇ ਪੁੱਤਰ ਨੂੰ ਕੈਨੇਡਾ ਭੇਜਣ ਦਾ ਲਾਲਚ ਦੇ ਕੇ 50 ਲੱਖ ਰੁਪਏ ਦੀ ਠੱਗੀ ਮਾਰਨ ਦਾ ਦੋਸ਼ ਲਾਇਆ ਸੀ। ਲੁਧਿਆਣਾ (ਦਿਹਾਤੀ) ਦੇ ਪੁਲਿਸ ਵੱਲੋਂ ਵੀ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਅਰੰਭ ਦਿੱਤੀ ਗਈ ਹੈ।
ਇਹ ਵੀ ਪੜ੍ਹੋ- sidhumoose wala murder : ਗੋਲਡੀ ਬਰਾੜ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਕਿ ਲਿਖਿਆ,ਪੜ੍ਹੋ
ਮੰਡੀ ਮੁੱਲਾਂਪੁਰ ਵਾਸੀ ਕੁਲਵੰਤ ਸਿੰਘ ਦੇ ਦੋਸ਼ ਹਨ ਕਿ ਪਤੀ ਤੇ ਪਤਨੀ ਨੇ ਪੈਸੇ ਵਾਪਸ ਮੰਗਣ ’ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਧਮਕਾਇਆ ਸੀ। ਜਾਂਚ ਅਫ਼ਸਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਮੁਲਜ਼ਮਾਂ ਦੀ ਭਾਲ ਜਾਰੀ ਹੈ।
ਧੋਖਾਧੜੀ ਮਾਮਲੇ ਵਿੱਚ ਤਿੰਨ ਨਾਮਜ਼ਦ
ਥਾਣਾ ਦਾਖਾ ਦੀ ਪੁਲਿਸ ਨੇ ਪਿੰਡ ਖ਼ੰਜਰਵਾਲ ਵਾਸੀ ਕੁਲਦੀਪ ਸਿੰਘ ਦੀ ਸ਼ਿਕਾਇਤ ਉੱਪਰ ਪਿੰਡ ਸਾਹਬਆਣਾ ਵਾਸੀ ਸੁਖਵਿੰਦਰ ਸਿੰਘ ਉਰਫ਼ ਅਮਰਿੰਦਰ ਸਿੰਘ ਉਰਫ਼ ਮਾਨਵ ਜੈਨ, ਗੁਰਮੇਲ ਸਿੰਘ ਅਤੇ ਪਿੰਡ ਸਵੱਦੀ ਵਾਸੀ ਕੁਲਵੰਤ ਸਿੰਘ ਖ਼ਿਲਾਫ਼ ਵੀ ਜ਼ਮੀਨ ਦੀ ਖ਼ਰੀਦ-ਫ਼ਰੋਖ਼ਤ ਦੇ ਮਾਮਲੇ ਵਿੱਚ ਧੋਖਾਧੜੀ ਦਾ ਕੇਸ ਦਰਜ ਕੀਤਾ ਹੈ।
ਇਸ ਮਾਮਲੇ ਵਿਚ ਵੀ ਲੁਧਿਆਣਾ (ਦਿਹਾਤੀ) ਪੁਲਿਸ ਕਪਤਾਨ (ਸਥਾਨਕ) ਵੱਲੋਂ ਸ਼ਿਕਾਇਤ ਵਿਚ ਲਾਏ ਦੋਸ਼ਾਂ ਦੀ ਪੁਸ਼ਟੀ ਬਾਅਦ ਕੇਸ ਦਰਜ ਕੀਤਾ ਗਿਆ ਹੈ। ਜਾਂਚ ਅਫ਼ਸਰ ਸਬ ਇੰਸਪੈਕਟਰ ਸੁਖਜਿੰਦਰ ਸਿੰਘ ਅਨੁਸਾਰ ਮੁੱਦਈ ਤੋਂ 6 ਲੱਖ 20 ਹਜ਼ਾਰ ਰੁਪਏ ਹਾਸਲ ਕਰ ਕੇ ਜ਼ਮੀਨ ਖ਼ਰੀਦਣ ਦਾ ਇਕਰਾਰਨਾਮਾ ਕੀਤਾ ਸੀ, ਪਰ ਰਜਿਸਟਰੀ ਕਰਾਉਣ ਦੀ ਥਾਂ ਇਹ ਰਕਮ ਮੁਲਜ਼ਮਾਂ ਵੱਲੋਂ ਹੜੱਪ ਕਰ ਲਈ ਗਈ ਸੀ। ਇਸ ਮਾਮਲੇ ਵਿਚ ਵੀ ਪੁਲੀਸ ਮੁਲਜ਼ਮਾਂ ਦੀ ਭਾਲ ਵਿਚ ਜੁਟੀ ਹੈ।