Calcium Based Foods For Strong Bones: ਸਰੀਰ ਨੂੰ ਮਜ਼ਬੂਤ ਰੱਖਣ ਲਈ ਹੱਡੀਆਂ ਨੂੰ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ, ਇਸ ਦੇ ਲਈ ਵਿਟਾਮਿਨ ਡੀ, ਪ੍ਰੋਟੀਨ ਅਤੇ ਆਇਰਨ ਦੀ ਲੋੜ ਹੁੰਦੀ ਹੈ ਪਰ ਜੇਕਰ ਤੁਹਾਡੇ ਸਰੀਰ ‘ਚ ਕੈਲਸ਼ੀਅਮ ਦੀ ਕਮੀ ਹੋ ਜਾਵੇ ਤਾਂ ਸਾਰਾ ਖੇਡ ਵਿਗੜ ਜਾਵੇਗਾ। ਦੁੱਧ ਉਤਪਾਦਾਂ ਨੂੰ ਇਸ ਪੋਸ਼ਕ ਤੱਤ ਦਾ ਭਰਪੂਰ ਸਰੋਤ ਮੰਨਿਆ ਜਾਂਦਾ ਹੈ, ਪਰ ਹਰ ਕੋਈ ਦੁੱਧ ਪੀਣਾ ਪਸੰਦ ਨਹੀਂ ਕਰਦਾ। ਇਸ ਦੇ ਬਦਲ ਵਜੋਂ, ਤੁਸੀਂ ਕੁਝ ਖਾਸ ਭੋਜਨ ਲੈ ਸਕਦੇ ਹੋ। ਆਓ ਜਾਣਦੇ ਹਾਂ ਕੈਲਸ਼ੀਅਮ ਨਾਲ ਭਰਪੂਰ ਕੁਝ ਚੀਜ਼ਾਂ।
ਸਿਹਤ ਦੇ ਲਿਹਾਜ਼ ਨਾਲ ਬਾਦਾਮ ਇੱਕ ਹੈਲਦੀ ਫੂਡ ਹੈ, ਇਸ ਡ੍ਰਾਈ ਫ੍ਰੂਟ ‘ਚ ਕੈਲਸ਼ੀਅਮ ਸਮੇਤ ਕਈ ਅਹਿਮ ਮਿਨਰਲਸ ਪਾਏ ਜਾਂਦੇ ਹਨ, ਨਾਲ ਹੀ ਇਹ ਮੋਨੋਅਨਸੈਚੁਰੇਟੇਡ ਫੈਟ ਦਾ ਚੰਗਾ ਸੋਰਸ ਹੈ, ਜੇਕਰ ਤੁਸੀਂ ਇਸ ਨੂੰ ਭਿਓਂ ਕੇ ਖਾਓਗੇ ਤਾਂ ਬੋਨਸ ਦੇ ਲਈ ਫਾਇਦੇਮੰਦ ਸਾਬਤ ਹੋਵੇਗਾ।
ਚੀਆ ਸੀਡਸ ਦਾ ਸੇਵਨ ਹੈਲਦੀ ਡ੍ਰਿੰਕਸ ਦੇ ਰੂਪ ‘ਚ ਕੀਤਾ ਜਾਂਦਾ ਹੈ, ਲੋਕ ਇਸਦੇ ਰਾਹੀਂ ਆਪਣਾ ਵਧਦਾ ਹੋਇਆ ਭਾਰ ਘੱਟ ਕਰਨ ਦੀ ਕੋਸ਼ਿਸ਼ ਕਰਦੇ ਹਨ, ਪਰ ਕੀ ਤੁਸੀਂ ਜਾਣਦੇ ਹੋ ਇਹ ਕੈਲਸ਼ੀਅਮ ਦਾ ਵੀ ਰਿਚ ਸੋਰਸ ਹੈ ਜੋ ਸਾਡੀ ਹੱਡੀਆਂ ਨੂੰ ਮਜ਼ਬੂਤ ਕਰ ਦਿੰਦਾ ਹੈ।
ਜੇਕਰ ਤੁਸੀਂ ਰੋਜ਼ਾਨਾ ਗਹਿਰੇ ਹਰੇ ਰੰਗ ਦੀਆਂ ਸਬਜ਼ੀਆਂ ਖਾਓਗੇ ਤਾਂ ਤੁਹਾਡੇ ਆਇਰਨ, ਵਿਟਾਮਿਨ ਏ, ਵਿਟਾਮਿਨ ਸੀ ਦੇ ਨਾਲ ਭਰਪੂਰ ਮਾਤਰਾ ‘ਚ ਕੈਲਸ਼ੀਅਮ ਮਿਲੇਗਾ ਜੋ ਤੁਹਾਡੀਆਂ ਕਮਜ਼ੋਰ ਹੱਡੀਆਂ ਨੂੰ ਮਜ਼ਬੂਤ ਕਰੇਗਾ।ਇਸ ਯੰਗ ਏਜ਼ ਤੋਂ ਹੀ ਖਾਣਾ ਸ਼ੁਰੂ ਕਰੋ ਤਾਂ ਕਿ ਬੁਢਾਪੇ ‘ਚ ਵੀ ਮੁਸ਼ਕਿਲ ਨਾ ਹੋਵੇ।
ਅੰਜ਼ੀਰ ਇਕ ਅਜਿਹਾ ਫਲ ਹੈ ਜੋ ਤੁਸੀਂ ਪੱਕਿਆ ਹੋਇਆ ਤੇ ਡ੍ਰਾਈ ਫਾਰਮ ਦੋਵੇਂ ਤਰੀਕਿਆਂ ਨਾਲ ਖਾ ਸਕਦੇ ਹੋ।ਇਸ ਨੂੰ ਖਾਣ ਨਾਲ ਸਰੀਰ ਨੂੰ ਕੈਲਸ਼ੀਅਮ, ਪੋਟਾਸ਼ੀਅਮ ਤੇ ਫਾਈਬਰ ਭਰਪੂਰ ਮਾਤਰਾ ‘ਚ ਮਿਲਦਾ ਹੈ।ਇਸ ਨਾਲ ਹੱਡੀਆਂ ਦੇ ਨਾਲ ਮਾਸਪੇਸ਼ੀਆ ਨੂੰ ਵੀ ਮਜ਼ਬੂਤੀ ਮਿਲਦੀ ਹੈ।
ਟੋਫੂ ਦੇਖਣ ‘ਚ ਬਿਲਕੁਲ ਪਨੀਰ ਵਰਗਾ ਲਗਦਾ ਹੈ, ਇਸ ਨੂੰ ਖਾਣ ਨਾਲ ਤੁਹਾਨੂੰ ਕੈਲਸ਼ੀਅਮ ਦੀਆਂ ਜ਼ਰੂਰਤਾਂ ਨੂੰ ਪੂਰਾ ਕਰ ਸਕਦੇ ਹੋਮ, ਇਸਦੇ ਜ਼ਰੀਏ ਪ੍ਰੋਟੀਨ ਵੀ ਹਾਸਿਲ ਹੁੰਦਾ ਹੈ ਜੋ ਸਰੀਰ ਨੂੰ ਮਜ਼ਬੂਤੀ ਦੇਣ ਦਾ ਕੰਮ ਕਰਦਾ ਹੈ।
Disclaimer : ਪਿਆਰੇ ਦਰਸ਼ਕ, ਸਾਡੀ ਇਹ ਖਬਰ ਪੜ੍ਹਨ ਲਈ ਧੰਨਵਾਦ, ਇਹ ਖਬਰ ਤੁਹਾਨੂੰ ਸਿਰਫ ਜਾਗਰੂਕ ਕਰਨ ਦੇ ਮਕਸਦ ਨਾਲ ਲਿਖੀ ਗਈ ਹੈ, ਅਸੀਂ ਇਸ ਨੂੰ ਲਿਖਣ ‘ਚ ਘਰੇਲੂ ਨੁਸਖਿਆਂ ਤੇ ਸਧਾਰਨ ਜਾਣਕਾਰੀ ਦੀ ਮਦਦ ਲਈ ਹੈ।ਤੁਸੀਂ ਕਿਤੇ ਵੀ ਕੁਝ ਵੀ ਆਪਣੀ ਸਿਹਤ ਨਾਲ ਜੁੜਿਆ ਪੜ੍ਹੋ ਤਾਂ ਉਸ ਨੂੰ ਅਪਣਾਉਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲਓ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h