Sidhu Moosewala: ਸਿੱਧੂ ਮੂਸੇਵਾਲਾ ਦਾ ਕਤਲ ਤੋਂ ਬਾਅਦ ਉਨ੍ਹਾਂ ਦੇ ਫੈਨਸ ਵਲੋਂ ਉਸਦੇ ਕਤਲ ਦਾ ਇਨਸਾਫ਼ ਲੈਣ ਲਈ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ, ਤਾਂ ਉਥੇ ਹੀ ਕੁਝ ਲੋਕ ਪੈਸੇ ਕਮਾਉਣ ਲਈ ਸਿੱਧੂ ਦੇ ਨਾਮ ਦਾ ਇਸਤੇਮਾਲ ਕਰ ਰਹੇ ਹਨ।
ਅਜਿਹੇ ਹੀ ਇੱਕ ਮਾਮਲੇ ਵਿੱਚ ਝੰਡਾ ਕਲਾਂ ਰੋਡ ’ਤੇ ਸਥਿਤ ਗਰਗ ਫੂਡ ਇੰਡਸਟਰੀਜ਼, ਜੋ ਖਾਣ ਪੀਣ ਦਾ ਸਾਮਾਨ ਤਿਆਰ ਕਰਦੀ ਹੈ, ਦੇ ਮਾਲਕ ਵੱਲੋਂ ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਫੈਕਟਰੀ ਵਿੱਚ ਬਣੇ ਚਿਪਸ ਦੇ ਰੈਪਰ ’ਤੇ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕੀਤੀ ਜਾ ਰਹੀ ਸੀ।
ਇਸ ਸਬੰਧੀ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸਿੱਧੂ ਮੂਸੇਵਾਲਾ ਦਾ ਨਾਂ ਅਤੇ ਫੋਟੋ ਉਨ੍ਹਾਂ ਦੀ ਮਨਜ਼ੂਰੀ ਤੋਂ ਬਿਨਾਂ ਖਾਣ-ਪੀਣ ਦਾ ਸਾਮਾਨ ਬਣਾਉਣ ਵਾਲੀ ਫਰਮ ਵੱਲੋਂ ਵਰਤੀ ਜਾ ਰਹੀ ਹੈ।
ਇਲਜ਼ਾਮ- ਫੈਕਟਰੀ ਮਾਲਕ ਮੂਸੇਵਾਲਾ ਦੇ ਨਾਂ ‘ਤੇ ਕਮਾ ਰਿਹਾ ਸੀ
ਇਹ ਵੀ ਪੜ੍ਹੋ : SGPC Election: ਅੱਜ ਹਨ SGPC ਪ੍ਰਧਾਨ ਦੀਆਂ ਚੋਣਾਂ, ਕੌਣ ਬਣੇਗਾ ਪ੍ਰਧਾਨ?
ਪਿੰਡ ਮੂਸੇਵਾਲਾ ਦੇ ਪਰਿਵਾਰਕ ਮੈਂਬਰਾਂ ਦੇ ਨੁਮਾਇੰਦਿਆਂ ਵਜੋਂ ਪੁੱਜੇ ਹਰਪਾਲ ਸਿੰਘ ਅਤੇ ਕੁਲਦੀਪ ਨੇ ਦੱਸਿਆ ਕਿ ਉਕਤ ਫੈਕਟਰੀ ਮਾਲਕ ਮੂਸੇਵਾਲਾ ਦਾ ਨਾਂ ਵਰਤ ਕੇ ਮੁਨਾਫਾ ਕਮਾ ਰਹੇ ਹਨ, ਜਿਸ ਦਾ ਅੱਜ ਉਨ੍ਹਾਂ ਨੂੰ ਪਤਾ ਲੱਗਾ ਹੈ। ਇਸ ਕਾਰਨ ਪੁਲਸ ਆਈ.
ਪਰਿਵਾਰ ਦੀ ਇਜਾਜ਼ਤ ਤੋਂ ਬਿਨਾਂ ਸਿੱਧੂ ਮੂਸੇਵਾਲਾ ਦੀ ਫੋਟੋ ਅਤੇ ਨਾਮ ਦੀ ਵਰਤੋਂ ਕਰਨ ਲਈ ਫੈਕਟਰੀ ਮਾਲਕ ਮਨੀਸ਼ ਕੁਮਾਰ ਨੇ ਪਰਿਵਾਰ ਤੋਂ ਮੁਆਫੀ ਮੰਗੀ ਹੈ। ਇਸ ਮੌਕੇ ਏ.ਐਸ.ਆਈ ਜਗਰਾਜ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਦੀ ਆਪਸੀ ਸਹਿਮਤੀ ਨਾਲ ਫੈਕਟਰੀ ਮਾਲਕ ਨੇ ਮੁਆਫ਼ੀ ਮੰਗ ਕੇ ਮਾਮਲਾ ਸੁਲਝਾ ਲਿਆ ਹੈ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
Android: https://bit.ly/3VMis0h