ਸੂਰਤ ਦੇ ਲਾਲ ਭਾਈ ਕਾਂਟ੍ਰੈਕਟਰ ਸਟੇਡੀਅਮ ‘ਚ ਖੇਡੀ ਜਾ ਰਹੀ ਲੀਜੇਂਡਸ ਲੀਗ ਕ੍ਰਿਕੇਟ 2023 ਦੇ ਇਕ ਅਹਿਮ ਮੁਕਾਬਲੇ ‘ਚ ਗੁਜਰਾਤ ਜੁਆਇੰਟਸ ਵਲੋਂ ਖੇਡਦੇ ਹੋਏ ਕ੍ਰਿਸ ਗੇਲ ਨੇ ਭਲਾਂ ਹੀ 150 ਤੋਂ ਜ਼ਿਆਦਾ ਦੀ ਸਟ੍ਰਾਈਕ ਰੇਟ ਨਾਲ 84 ਰੰਨ ਬਣਾਏ ਪਰ ਉਹ ਆਪਣੀ ਟੀਮ ਨੂੰ 12 ਦੌੜਾਂ ਦੀ ਹਾਰ ਤੋਂ ਬਚਾ ਨਹੀਂ ਸਕੇ।
ਇਸ ਤੋਂ ਪਹਿਲਾਂ ਖੇਡਦੇ ਹੋਏ ਇੰਡੀਆ ਕੈਪੀਟਲਸ ਨੇ ਗੌਤਮ ਗੰਭੀਰ ਦੇ 51, ਚਿਲੀ ਦੇ 35 ਤੇ ਬੇਨ ਡੰਕ ਦੇ 30 ਰਨਾਂ ਦੀ ਬਦੌਲਤ 223 ਰੰਨ ਬਣਾਏ ਸੀ।ਜਵਾਬ ‘ਚ ਖੇਡਣ ਉਤਰੀ ਗੁਜਰਾਤ 211 ਦੌੜਾਂ ਹੀ ਬਣਾ ਸਕੀ।ਗੁਜਰਾਤ ਨੂੰ ਰੋਕਣ ‘ਚ ਇਸਰੂ ਉਡਾਨਾ ਦੀ ਸ਼ਾਨਦਾਰ ਗੇਂਦਬਾਜ਼ੀ ਆੜੇ ਆ ਗਈ।ਇਸਰੂ ਨੇ ਆਪਣੇ 4 ਓਵਰ ‘ਚ ਸਿਰਫ 22 ਰਨ ਦਿੱਤੇ ਤੇ ਗੁਜਰਾਤ ਦੇ ਬੱਲੇਬਾਜ਼ਾਂ ਨੂੰ ਬੰਨ੍ਹ ਕੇ ਰੱਖ ਦਿੱਤਾ।
ਇਸ ਤੋਂ ਪਹਿਲਾਂ ਇੰਡੀਆ ਕੈਪੀਟਲਸ ਦੀ ਕਪਤਾਨੀ ਕਰ ਰਹੇ ਗੌਤਮ ਗੰਭੀਰ ਨੇ ਤੇਜਤਰਾਰ ਸ਼ੁਰੂਆਤ ਕਰਕੇ ਆਪਣੀ ਟੀਮ ਨੂੰ 200 ਪਾਰ ਲਗਵਾਉਣ ‘ਚ ਮਦਦ ਕੀਤੀ।ਟੀਮ ਦੀ ਸ਼ੁਰੂਆਤ ਚੰਗੀ ਰਹੀ ਸੀ।ਐਡਵਰਡਸ ਦੇ ਨਾਲ ਗੰਭੀਰ ਨੇ ਪਹਿਲੇ ਵਿਕਟ ਦੇ ਲਈ 65 ਰਨ ਜੋੜੇ ਸੀ।ਐਡਵਰਡਸ ਨੇ 20 ਗੇਂਦਾਂ ‘ਤੇ 26 ਰਨ ਬਣਾਏ ਜਦੋਂ ਕਿ ਗੌਤਮ ਗੰਭੀਰ ਨੇ 28 ਗੇਂਦਾ ‘ਤੇ ਅਰਧਸ਼ਤਕ ਲਗਾ ਕੇ ਦਰਸ਼ਕਾਂ ਦਾ ਮਨੋਰੰਜਨ ਕੀਤਾ।ਗੰਭੀਰ ਇਸ ਦੌਰਾਨ ਲੈਅ ‘ਚ ਦਿਸੇ।ਉਨ੍ਹਾਂ ਨੇ ਸ਼੍ਰੀਸੰਤ ਦੇ ਪਹਿਲੇ ਹੀ ਓਵਰ ‘ਚ 1 ਛਿੱਕਾ ਤੇ 1 ਚੌਕਾ ਲਗਾ ਕੇ ਆਪਣੇ ਇਰਾਦੇ ਜਾਹਿਰ ਕਰ ਦਿੱਤੇ ਸੀ।
Gayle’s fireworks! 🔥🏏
29 runs in an over, a thunderous display of power. 💪🏻@radicokhaitan #LegendsLeagueCricket #LLCT20 #BossLogonKaGame pic.twitter.com/XIoquBHQu7
— Legends League Cricket (@llct20) December 6, 2023
ਕੈਪੀਟਲਸ ਵਲੋਂ ਖੇਡ ਰਹੇ ਬੇਨ ਡੰਕ ਨੇ ਵੀ ਜਲਵਾ ਦਿਖਾਉਂਦੇ ਹੋਏ 10 ਗੇਂਦਾਂ ‘ਤੇ 4 ਛੱਕਿਆਂ ਦੀ ਮਦਦ ਨਾਲ 30 ਦੌੜਾਂ ਬਣਾ ਕੇ ਟੀਮ ਨੂੰ ਮਜ਼ਬੂਤੀ ਦਿੱਤੀ।ਇਸ ਤੋਂ ਪਹਿਲਾਂ ਪੀਟਰਸਨ ਨੇ ਵੀ 15 ਗੇਂਦਾਂ ‘ਤੇ 3 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ ਸੀ।ਅੰਤ ‘ਚ ਚਿਪਲੀ ਨੇ 16 ਗੇਂਦਾਂ ‘ਤੇ 3 ਛੱਕਿਆਂ ਦੀ ਮਦਦ ਨਾਲ 35 ਦੌੜਾਂ ਬਣਾਈਆਂ ਜਦੋਂ ਕਿ ਏਸ਼ਲੇ ਨਰਸ ਨੇ 5 ਗੇਂਦਾਂ ‘ਤੇ 12 ਦੌੜਾਂ ਬਣਾ ਕੇ ਸਕੋਰ 223 ਤਕ ਪਹੁੰਚਾ ਦਿੱਤਾ।
ਜਵਾਬ ‘ਚ ਖੇਡਣ ਉਤਰੀ ਗੁਜਰਾਤ ਨੂੰ ਉਪਰੀ ਕ੍ਰਮ ‘ਚ ਸਿਰਫ ਕ੍ਰਿਸ ਗੇਲ ਦਾ ਸਹਾਰਾ ਮਿਲਿਆ।ਜਕ ਕੈਲਿਸ 11, ਰਿਚਰਡ ਲੇਵੀ 17 ਤਾਂ ਅਭਿਸ਼ੇਕ 13 ਦੌੜਾਂ ਬਣਾ ਕੇ ਆਊਟ ਹੋ ਗਏ।ਪਰ ਇਸਦੇ ਬਾਅਦ ਕ੍ਰਿਸ ਗੇਲ ਨੇ ਕੇਵਿਨ ਓ ਬ੍ਰਾਉਨ ਦੇ ਨਾਲ ਮਿਲ ਕੇ ਸਕੋਰ 201 ‘ਤੇ ਲਿਆ ਖੜਾ ਕੀਤਾ।ਗੇਲ ਨੇ 55 ਗੇਂਦਾਂ ‘ਤੇ 9 ਚੌਕੇ ਤੇ 4 ਛੱਕਿਆਂ ਦੀ ਮਦਦ ਨਾਲ 84 ਤਾਂ ਕੇਵਿਨ ਨੇ 33 ਗੇਂਦਾਂ ‘ਤੇ 7 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ 57 ਦੌੜਾਂ ਬਣਾਈਆਂ।ਇਸਦੇ ਬਾਅਦ ਪੁਛਲੇ ਬੱਲੇਬਾਜ਼ ਸਕੋਰ ਨਹੀਂ ਬਣਾ ਸਕੇ ਜਿਸ ਨਾਲ ਗੁਜਰਾਤ ਨੂੰ 12 ਦੌੜਾਂ ਨਾਲ ਹਾਰ ਝੱਲਣੀ ਪਈ।