Patiala Crime News: ਐਸਐਸਪੀ ਪਟਿਆਲਾ ਵਰੁਣ ਸ਼ਰਮਾ ਨੇ ਦੱਸਿਆ ਕਿ ਮਿਤੀ 23/24-04-2023 ਦੀ ਦਰਮਿਆਨੀ ਰਾਤ ਨੂੰ ਨੁਕਲ ਪੁੱਤਰ ਸਤੀਸ਼ ਕੁਮਾਰ ਵਾਸੀ ਕਿਰਾਏਦਾਰ ਮਕਾਨ ਨੰਬਰ 178 ਗਲੀ ਨੰਬਰ 6 ਪੁਰਾਣਾ ਬਿਸ਼ਨ ਨਗਰ ਪਟਿਆਲਾ ਅਤੇ ਅਨਿਲ ਕੁਮਾਰ ਉਰਫ਼ ਛੋਟੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 34 ਸ਼ਹੀਦ ਭਗਰ ਸਿੰਘ ਕਲੋਨੀ ਪਟਿਆਲਾ ਦੇ ਤੇਜ਼ਧਾਰ ਹਥਿਆਰਾਂ ਨਾਲ ਬੱਸ ਅੱਡਾ ਪਟਿਆਲਾ ਵਿਖੇ ਕਤਲ ਹੋਇਆ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 62 ਮਿਤੀ 24 ਮਿਤੀ 24.04.2023 ਅ/ਧ 302,34 ਹਿੰ:ਦਿੰ: ਥਾਣਾ ਲਾਹੌਰੀ ਗੇਟ ਪਟਿਆਲਾ ਦਰਜ ਰਜਿਸਟਰ ਕਰਕੇ ਇਸ ਦੋਹਰੇ ਕਤਲ ਨੂੰ ਟਰੇਸ ਕਰਨ ਲਈ ਮੁਹੰਮਦ ਸਰਫ਼ਰਾਜ਼ ਆਲਮ ਆਈ.ਪੀ.ਐਸ, ਕਪਤਾਨ ਪੁਲਿਸ ਸਿਟੀ ਪਟਿਆਲਾ, ਹਰਬੀਰ ਸਿੰਘ ਅਟਵਾਲ ਪੀ.ਪੀ.ਐਸ, ਕਪਤਾਨ ਪੁਲਿਸ ਇੰਨਵੈਸਟੀਗੇਸ਼ਨ ਪਟਿਆਲਾ, ਸੰਜੀਵ ਸਿੰਗਲਾ ਪੀ.ਪੀ.ਐਸ, ਉਪ ਕਪਤਾਨ ਪੁਲਿਸ ਸਿਟੀ-1 ਪਟਿਆਲਾ, ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ਼ ਪਟਿਆਲਾ ਅਤੇ ਐਸ.ਆਈ.ਰਮਨਦੀਪ ਸਿੰਘ ਮੁੱਖ ਅਫ਼ਸਰ ਥਾਣਾ ਲਾਹੌਰੀ ਗੇਟ ਪਟਿਆਲਾ ਦੀ ਟੀਮ ਦਾ ਗਠਨ ਕੀਤਾ ਗਿਆ ਸੀ। ਜੋ ਗਠਿਤ ਕੀਤੀ ਗਈ ਟੀਮ ਵੱਲੋਂ ਇਸ ਦੋਹਰੇ ਅੰਨ੍ਹੇ ਕਤਲ ਨੂੰ ਟਰੇਸ ਕਰਕੇ ਇਸ ਵਾਰਦਾਤ ਵਿੱਚ ਸ਼ਾਮਲ 5 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿੰਨਾ ਵਿੱਚ 1) ਯੋਗੇਸ਼ ਨੇਗੀ ਉਰਫ਼ ਹਨੀ, 2) ਜਤਿਨ ਕੁਮਾਰ, 3) ਰਾਹੁਲ 4) ਅਸ਼ਵਨੀ ਕੁਮਾਰ ਉਰਫ਼ ਕਾਲੀ, 5) ਅਸ਼ੋਕ ਕੁਮਾਰ ਉਰਫ਼ ਗੱਭਰੂ ਨੂੰ ਵਰਨਾ ਕਾਰ HR-10P-1002 ਪਰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਇੰਨਾ ਦੇ ਇਕ ਹੋਰ ਸਾਥੀ ਅਰਸ਼ਦੀਪ ਸਿੰਘ ਦੀ ਗ੍ਰਿਫ਼ਤਾਰੀ ਬਾਕੀ ਹੈ ਜਿਸ ਨੂੰ ਵੀ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਘਟਨਾ ਦਾ ਵੇਰਵਾ ਤੇ ਰੰਜਸ਼ ਵਜ੍ਹਾ :-
ਜਿੰਨਾ ਨੇ ਅੱਗੇ ਸੰਖੇਪ ਵਿੱਚ ਦੱਸਿਆ ਕਿ ਮਿਤੀ 23.04.2023 ਦੀ ਦਰਮਿਆਨੀ ਰਾਤ ਬੱਸ ਅੱਡਾ ਪਟਿਆਲਾ ਪਾਸ ਨਕੁਲ ਪੁੱਤਰ ਸਤੀਸ਼ ਕੁਮਾਰ ਵਾਸੀ ਵਾਸੀ ਕਿਰਾਏਦਾਰ ਮਕਾਨ ਨੰਬਰ 178 ਗਲੀ ਨੰਬਰ 6 ਪੁਰਾਣਾ ਬਿਸ਼ਨ ਨਗਰ ਥਾਣਾ ਲਾਹੌਰੀ ਗੇਟ ਪਟਿਆਲਾ ਅਤੇ ਉਸਦਾ ਦੋਸਤ ਅਨਿਲ ਕੁਮਾਰ ਉਰਫ਼ ਛੋਟੂ ਪੁੱਤਰ ਦੁਰਗਾ ਪ੍ਰਸਾਦ ਵਾਸੀ ਮਕਾਨ ਨੰਬਰ 34 ਸ਼ਹੀਦ ਭਗਤ ਸਿੰਘ ਕਲੋਨੀ ਪਟਿਆਲਾ ਦੀ ਲੜਾਈ ਝਗੜੇ ਦੌਰਾਨ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਸੀ ਜਿਸ ਸਬੰਧੀ ਉਕਤ ਮੁਕੱਦਮਾ ਦਰਜ ਕੀਤਾ ਗਿਆ ਸੀ।
CIA Staff of Patiala Police arrested 05 accused by tracing the double Blind Murder case with in a week, which happened at Bus Stand Patiala. This double murder was committed due to the grudge of the fight that took place on the festival of Holi 03 years ago. #ActionAgainstCrime pic.twitter.com/EBApprX207
— Patiala Police (@PatialaPolice) May 1, 2023
ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕ ਨਕੂਲ ਅਤੇ ਅਨਿਲ ਕੁਮਾਰ ਉਰਫ਼ ਛੋਟੂ ਹੋਰਾਂ ਦਾ ਗ੍ਰਿਫ਼ਤਾਰ ਹੋਏ ਦੋਸ਼ੀਆਂ ਯੋਗੇਸ਼ ਨਗੀ ਉਰਫ਼ ਹਨੀ ਵਗੈਰਾ ਨਾਲ ਕਰੀਬ 3 ਸਾਲ ਪਹਿਲਾ ਹੋਲੀ ਦੇ ਤਿਉਹਾਰ ਦੌਰਾਨ ਹੋਏ ਤਤਕਾਰ ਦੌਰਾਨ ਝਗੜਾ ਹੋਇਆ ਸੀ। ਜਿਸ ਸਬੰਧੀ ਇਹਨਾਂ ਦਾ ਬਾਅਦ ਵਿੱਚ ਰਾਜ਼ੀਨਾਮਾ ਹੋ ਗਿਆ ਸੀ ਪ੍ਰੰਤੂ ਦੋਸ਼ੀਆਂ ਕਾਫ਼ੀ ਦੇਰ ਤੋ ਨਕੁਲ ਅਤੇ ਅਨਿਲ ਕੁਮਾਰ ਉਰਫ਼ ਛੋਟੂ ਨੂੰ ਮਾਰਨ ਦੀ ਤਾਕ ਵਿੱਚ ਸਨ ਇਸੇ ਦੌਰਾਨ ਮਿਤੀ 23/24.04.2023 ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਦੋਸ਼ੀਆਂ ਨੇ ਮ੍ਰਿਤਕ ਅਨਿਲ ਅਤੇ ਨਕੁਲ ਨੂੰ ਇਕੱਲਾ ਦੇਖਕੇ ਘੇਰਕੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਅਤੇ ਆਪ ਹਨੇਰੇ ਵਿੱਚ ਵਰਨਾ ਕਾਰ ਵਿੱਚ ਫ਼ਰਾਰ ਹੋ ਗਏ।ਜੋ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਸਾਰੀ ਘਟਨਾ ਦੀ ਬਰੀਕੀ ਨਾਲ ਜਾਚ ਸ਼ੁਰੂ ਕੀਤੀ ਅਤੇ ਪੁਲਿਸ ਟੀਮ ਵੱਲੋਂ ਇਕ ਹਫ਼ਤੇ ਦੇ ਵਿੱਚ ਹੀ ਇਸ ਕੇਸ ਦੇ ਦੋਸ਼ੀਆਂ ਨੂੰ ਟਰੇਸ ਕਰਕੇ ਗ੍ਰਿਫ਼ਤਾਰ ਕਰਨ ਦੀ ਸਫਲਤਾ ਹਾਸਲ ਕੀਤੀ ਹੈ।
ਗ੍ਰਿਫ਼ਤਾਰੀ ਬਾਰੇ ਵੇਰਵਾ ਤੇ ਅਪਰਾਧਿਕ ਪਿਛੋਕੜ :-ਐਸ.ਐਸ.ਪੀ.ਪਟਿਆਲਾ ਨੇ ਅੱਗੇ ਦੱਸਿਆ ਗਠਿਤ ਕੀਤੀ ਗਈ ਟੀਮ ਵੱਲੋਂ ਦੋਸ਼ੀਆਂ ਗ੍ਰਿਫ਼ਤਾਰ ਕਰਨ ਲਈ ਚਲਾਏ ਗਏ ਇਸ ਅਪਰੇਸ਼ਨ ਦੌਰਾਨ ਕਿ ਮਿਤੀ 01.05.2023 ਨੂੰ ਵਰਨਾ ਕਾਰ ਨੰਬਰੀ ਐਚ.ਆਰ-10ਪੀ-1002 ਰੰਗ ਚਿੱਟਾ ਪਰ ਸਵਾਰ 1) ਯੋਗੇਸ਼ ਨੇਗੀ ਉਰਫ਼ ਹਨੀ ਪੁੱਤਰ ਜਗਦੀਸ਼ ਚੰਦ ਨੇਗੀ ਵਾਸੀ ਕੁਆਟਰ ਨੰਬਰ 11 , 66 ਕੇਵੀ ਗਰਿਡ ਕਲੋਨੀ ਥਾਣਾ ਲਾਹੌਰੀ ਗੇਟ ਪਟਿਆਲਾ, 2) ਜਤਿਨ ਕੁਮਾਰ ਪੁੱਤਰ ਉਤਮ ਕੁਮਾਰ ਵਾਸੀ ਮਕਾਨ ਨੰਬਰ 5511 , EWS ਅਰਬਨ ਅਸਟੇਟ ਫੇਸ 2 ਪਟਿਆਲਾ , 3) ਰਾਹੁਲ ਪੁੱਤਰ ਦਿਨੇਸ ਪਾਸਵਾਨ ਵਾਸੀ ਭੰਡਾਰੀ ਥਾਣਾ ਬੇਲਸੰਦ ਜ਼ਿਲ੍ਹਾ ਸੀਤਾਮੜੀ ਬਿਹਾਰ ਹਾਲ ਕਿਰਾਏਦਾਰ ਮਕਾਨ ਨੰਬਰ 26 ਗਲੀ ਨੰਬਰ 1 ਗੁਰਬਖ਼ਸ਼ ਕਲੋਨੀ ਪਟਿਆਲਾ, 4) ਅਸ਼ਵਨੀ ਕੁਮਾਰ ਉਰਫ਼ ਕਾਲੀ ਪੁੱਤਰ ਲਖਮੀ ਚੰਦ ਵਾਸੀ ਮਕਾਨ ਨੰਬਰ 291 ਗਲੀ ਨੰਬਰ 4 ਭਾਰਤ ਨਗਰ ਪਟਿਆਲਾ, 5) ਅਸ਼ੋਕ ਕੁਮਾਰ ਉਰਫ਼ ਗੱਭਰੂ ਪੁੱਤਰ ਇੰਦਰਜੀਤ ਕੁਮਾਰ ਵਾਸੀ ਮਕਾਨ ਨੰਬਰ 5540 ਲਾਲ ਕੁਆਟਰ ਫੇਸ 2 ਅਰਬਨ ਅਸਟੇਟ ਪਟਿਆਲਾ ਨੂੰ ਪਟਿਆਲਾ ਸਨੌਰ ਰੋਡ ਤੋ ਵਾਰਦਾਤ ਵਿੱਚ ਵਰਤੀ ਗਈ ਵਰਨਾ ਕਾਰ ਅਤੇ ਤੇਜ਼ਧਾਰ ਹਥਿਆਰ ਵੀ ਬਰਾਮਦ ਕਰ ਲਏ ਗਏ ਹਨ।
ਗ੍ਰਿਫ਼ਤਾਰ ਹੋਏ ਦੋਸ਼ੀਆਂ ਯੋਗੇਸ਼ ਨੇਗੀ ਅਤੇ ਜਤਿਨ ਵਗੈਰਾ ਤੇ ਪਹਿਲਾ ਵੀ ਇਰਾਦਾ ਕਤਲ ਅਤੇ ਹੋਰ ਲੜਾਈ ਝਗੜੇ ਦੇ ਕੇਸ ਦਰਜ ਹਨ ਜਿਨ੍ਹਾਂ ਵਿੱਚ ਕਈ ਦੋਸ਼ੀ ਜੇਲ੍ਹ ਵਿੱਚ ਜਾ ਚੁੱਕੇ ਹਨ ਗ੍ਰਿਫ਼ਤਾਰ ਕੀਤਾ ਗਿਆ ਦੋਸ਼ੀ ਰਾਹੁਲ ਇਰਾਦਾ ਕਤਲ ਥਾਣਾ ਅਰਬਨ ਅਸਟੇਟ ਦੇ ਕੇਸ ਵਿੱਚ ਵੀ ਲੋੜੀਂਦਾ ਸੀ ਅਤੇ ਗ੍ਰਿਫ਼ਤਾਰ ਦੋਸ਼ੀ ਅਸ਼ਵਨੀ ਕੁਮਾਰ ਉਰਫ਼ ਕਾਲੀ ਪਰ ਲੁੱਟਖੋਹ ਦੇ ਵੀ ਕੇਸ ਦਰਜ ਹਨ ਜੋ ਅਪ੍ਰੈਲ 2021 ਵਿੱਚ ਸਰਹਿੰਦ ਰੋਡ ਪਟਿਆਲਾ ਵਿਖੇ ਬਰਨਾਲਾ ਪੇਟ ਹਾਰਡ ਵੇਅਰ ਸਟੋਰ ਤੇ ਹੋਈ ਲੁੱਟਖੋਹ ਦੀ ਵਾਰਦਾਤ ਵਿੱਚ ਗ੍ਰਿਫ਼ਤਾਰ ਹੋਕੇ ਜੇਲ੍ਹ ਜਾ ਚੁੱਕਾ ਹੈ।
ਐਸ.ਐਸ.ਪੀ.ਪਟਿਆਲਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਡੁੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਪਟਿਆਲਾ ਪੁਲਿਸ ਨੇ ਪਿਛਲੇ 5 ਮਹੀਨਿਆਂ ਦੌਰਾਨ ਦਰਜਨ ਦੇ ਕਰੀਬ ਅੰਨ੍ਹੇ ਕਤਲ ਕੇਸ ਟਰੇਸ ਕਰਨ ਦੀ ਸਫਲਤਾ ਹਾਸਲ ਕੀਤੀ ਹੈ ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h