Canada: ਕੈਨੇਡਾ ਤੋਂ ਅੰਮ੍ਰਿਤਸਰ ਨੂੰ ਸਿੱਧੀ ਉਡਾਣ ਦਾ ਮਸਲਾ ਸਿਟੀ ਆਫ਼ ਬ੍ਰੈਂਪਟਨ ਵਿੱਚ ਵੀ ਉੱਠਿਆ ਹੈI ਪੰਜਾਬੀ ਮੂਲ ਦੇ ਰੀਜਨਲ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਵੱਲੋਂ ਫ਼ੈਡਰਲ ਸਰਕਾਰ ਨੂੰ ਇੱਕ ਪੱਤਰ ਲਿਖ ਇਸਦੀ ਮੰਗ ਕੀਤੇ ਜਾਣ ਬਾਬਤ ਇੱਕ ਮੋਸ਼ਨ ਲਿਆਂਦਾ, ਜੋ ਸਰਬਸੰਮਤੀ ਨਾਲ ਪਾਸ ਹੋ ਗਿਆI
ਦੱਸ ਦਈਏ ਕਿ ਤੂਰ, ਵਾਰਡ ਨੰਬਰ 9 ਅਤੇ 10 ਤੋਂ ਰੀਜਨਲ ਕੌਂਸਲਰ ਹਨ ਅਤੇ ਪਹਿਲੀ ਵਾਰ ਚੋਣ ਲੜੇ ਕੇ ਸਿਟੀ ਵਿੱਚ ਪਹੁੰਚੇ ਹਨI ਮੀਡੀਆ ਨਾਲ ਗੱਲਬਾਤ ਦੌਰਾਨ ਗੁਰਪ੍ਰਤਾਪ ਸਿੰਘ ਤੂਰ ਨੇ ਕਿਹਾ ਕਿ ਭਾਈਚਾਰੇ ਦੇ ਬਹੁਤ ਸਾਰੇ ਵਿਅਕਤੀਆਂ ਵੱਲੋਂ ਉਨ੍ਹਾਂ ਨੂੰ ਇਸ ਮੰਗ ਬਾਰੇ ਲਗਾਤਾਰ ਪਹੁੰਚ ਕੀਤੀ ਜਾ ਰਹੀ ਸੀ, ਜਿਸ ਤੋਂ ਬਾਅਦ ਉਨ੍ਹਾਂ ਨੇ ਇਹ ਮਤਾ ਲਿਆਉਣ ਦਾ ਸੋਚਿਆI
ਗੁਰਪ੍ਰਤਾਪ ਤੂਰ ਨੇ ਕਿਹਾ ਇਹ ਮਸਲਾ ਫ਼ੈਡਰਲ ਸਰਕਾਰ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ ਇਸ ਕਰਕੇ ਅਸੀਂ ਸਿਟੀ ਵੱਲੋਂ ਫ਼ੈਡਰਲ ਸਰਕਾਰ ਨੂੰ ਕੈਨੇਡਾ ਤੋਂ ਅੰਮ੍ਰਿਤਸਰ ਸਿੱਧੀ ਉਡਾਣ ਦੀ ਮੰਗ ਕਰਦਿਆਂ ਇੱਕ ਪੱਤਰ ਲਿਖਣ ਜਾ ਰਹੇ ਹਾਂI ਇਹ ਮੋਸ਼ਨ ਕੌਂਸਲ ਵਿੱਚ ਸਰਬਸੰਮਤੀ ਨਾਲ ਪਾਸ ਹੋ ਗਿਆI
ਜ਼ਿਕਰਯੋਗ ਹੈ ਕਿ ਬ੍ਰੈਂਪਟਨ ਵਿੱਚ ਪੰਜਾਬੀ ਭਾਈਚਾਰੇ ਦੀ ਵੱਡੀ ਵਸੋਂ ਹੈI ਪੰਜਾਬੀ ਮੂਲ ਦੇ 4 ਵਿਅਕਤੀ ਸਿਟੀ ਕੌਂਸਲ ਵਿੱਚ ਚੋਣ ਜਿੱਤ ਕੇ ਪਹੁੰਚੇI ਵਾਰਡ ਨੰਬਰ 9 ਅਤੇ 10 ਤੋਂ ਪੰਜਾਬੀ ਮੂਲ ਦੇ ਹਰਕੀਰਤ ਸਿੰਘ ਬ੍ਰੈਂਪਟਨ ਦੇ ਡਿਪਟੀ ਮੇਅਰ ਹਨI ਕੈਨੇਡਾ ਤੋਂ ਅੰਮ੍ਰਿਤਸਰ ਤੋਂ ਸਿੱਧੀ ਉਡਾਣ ਦੀ ਮੰਗ ਬਹੁਤ ਪੁਰਾਣੀ ਹੈI ਇਹ ਮਸਲਾ ਹਾਊਸ ਆਫ਼ ਕਾਮਨਜ਼ ਵਿੱਚ ਵੀ ਉੱਠਿਆ ਸੀI
ਬ੍ਰੈਂਪਟਨ ਨੌਰਥ ਤੋਂ ਪੰਜਾਬੀ ਮੂਲ ਦੀ ਐਮ ਪੀ ਰੂਬੀ ਸਹੋਤਾ ਵੱਲੋਂ 2019 ਦੌਰਾਨ ਹਾਊਸ ਆਫ਼ ਕਾਮਨਜ਼ ਵਿੱਚ ਇਸ ਮਸਲੇ ਨੂੰ ਉਠਾਇਆ ਗਿਆ ਸੀI ਕੰਜ਼ਰਵੇਟਿਵ ਐਮਪੀ ਬਰੈਡ ਵਿਸ ਨੇ 14 ਹਜ਼ਾਰ ਤੋਂ ਵਧੇਰੇ ਵਿਅਕਤੀਆਂ ਦੇ ਦਸਤਖ਼ਤਾਂ ਵਾਲੀ ਇੱਕ ਪਟੀਸ਼ਨ ਨੂੰ ਹਾਊਸ ਆਫ਼ ਕਾਮਨਜ਼ ਵਿੱਚ ਰੱਖਦਿਆਂ ਕੈਨੇਡੀਅਨ ਸਰਕਾਰ ਤੋਂ ਇਸ ਬਾਬਤ ਹਵਾਈ ਕੰਪਨੀਆਂ ਅਤੇ ਭਾਰਤੀ ਹਾਈ ਕਮਿਸ਼ਨ ਨਾਲ ਰਾਬਤਾ ਕਰਨ ਦੀ ਮੰਗ ਕੀਤੀ ਗਈ ਸੀI
ਉਧਰ ਅੰਮ੍ਰਿਤਸਰ ਤੋਂ ਐਮਪੀ ਗੁਰਜੀਤ ਔਜਲਾ ਨੇ ਵੀ ਸੰਸਦ ਵਿੱਚ ਇਸ ਮਸਲੇ ਨੂੰ ਚੱਕਿਆI ਗੁਰਜੀਤ ਔਜਲਾ ਵੱਲੋਂ ਭਾਰਤ ਦੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਇਸ ਬਾਬਤ ਮੁਲਾਕਾਤ ਵੀ ਕੀਤੀ ਗਈ ਸੀI ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਉਮਰ ਅਲਗ਼ਬਰਾ ਵੱਲੋਂ ਵੀ ਭਾਰਤ ਦੇ ਹਵਾਬਾਜ਼ੀ ਮੰਤਰੀ ਜੋਤੀਰਾਦਿੱਤਿਆ ਸਿੰਧੀਆ ਨਾਲ ਮੁਲਾਕਾਤ ਕੀਤੀ ਗਈ ਸੀI ਕੈਨੇਡਾ ਵੱਲੋਂ ਹਾਲ ਵਿੱਚ ਹੀ ਭਾਰਤ ਨਾਲ ਆਪਣੇ ਏਅਰ ਟਰਾਂਸਪੋਰਟ ਐਗਰੀਮੈਂਟ ਦਾ ਵਿਸਥਾਰ ਕੀਤਾ ਗਿਆ ਹੈI
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h