July Hottest Month Ever: ਜਲਵਾਯੂ ਪਰਿਵਰਤਨ ਕਾਰਨ ਦੁਨੀਆ ਭਰ ਦੇ ਲੋਕ ਮੌਸਮ ਦੀ ਮਾਰ ਝੱਲ ਰਹੇ ਹਨ। ਕਿਤੇ ਲੋਕ ਹੜ੍ਹਾਂ ਤੋਂ ਪ੍ਰੇਸ਼ਾਨ ਹਨ, ਕਿਤੇ ਸੋਕੇ ਤੋਂ ਅਤੇ ਕਿਤੇ ਠੰਢ ਨੇ ਲੋਕਾਂ ਨੂੰ ਠਾਰ ਦਿੱਤਾ ਤੇ ਕਿਤੇ ਕੜਾਕੇ ਦੀ ਗਰਮੀ ਨੇ ਜਨਤਾ ਨੂੰ ਝੁਲਸਾਇਆ ਹੋਇਆ ਹੈ। ਇਸ ਦੌਰਾਨ ਚਾਰ ਸਾਲਾਂ ਬਾਅਦ ਭਿਆਨਕ ਗਰਮੀ ਦਾ ਇੱਕ ਰਿਕਾਰਡ ਟੁੱਟਣ ਵਾਲਾ ਹੈ।
ਦੱਸ ਦਈਏ ਕਿ ਵਿਗਿਆਨੀਆਂ ਦਾ ਕਹਿਣਾ ਹੈ ਕਿ ਜੁਲਾਈ ਇਸ ਸਾਲ ਦਾ ਸਭ ਤੋਂ ਗਰਮ ਮਹੀਨਾ ਹੋਵੇਗਾ। ਜੇਕਰ ਜੁਲਾਈ ਦੇ ਪਹਿਲੇ ਤਿੰਨ ਹਫ਼ਤਿਆਂ ਦੀ ਹੀ ਗੱਲ ਕਰੀਏ ਤਾਂ ਔਸਤ ਤਾਪਮਾਨ 1.5 ਡਿਗਰੀ ਸੈਲਸੀਅਸ ਵਧਿਆ ਹੈ।
ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ (C3S) ਅਤੇ ਵਿਸ਼ਵ ਮੌਸਮ ਵਿਗਿਆਨ ਸੰਗਠਨ (WMO) ਦਾ ਕਹਿਣਾ ਹੈ ਕਿ ਵਧਦਾ ਤਾਪਮਾਨ ਕੈਨੇਡਾ ਅਤੇ ਗ੍ਰੀਸ ਸਮੇਤ ਕਈ ਦੇਸ਼ਾਂ ਵਿੱਚ ਜੰਗਲ ਦੀ ਅੱਗ ਦਾ ਨਤੀਜਾ ਹੈ। ਇਸ ਨਾਲ ਲੋਕਾਂ ਦੀ ਸਿਹਤ, ਵਾਤਾਵਰਣ ਅਤੇ ਆਰਥਿਕਤਾ ‘ਤੇ ਵੱਡਾ ਪ੍ਰਭਾਵ ਪਿਆ ਹੈ।
ਬਦਲਦਾ ਮੌਸਮ ਬਣਦਾ ਜਾ ਰਿਹਾ ਹੈ ਖ਼ਤਰਾ
ਡਬਲਯੂ.ਐੱਮ.ਓ. ਦੇ ਸਕੱਤਰ-ਜਨਰਲ ਪੀਟਰੀ ਤਾਲਸ ਨੇ ਕਿਹਾ ਕਿ ਇਸ ਸਾਲ ਜੁਲਾਈ ‘ਚ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੀ ਭਿਆਨਕ ਗਰਮੀ ਬਦਲਦੇ ਮੌਸਮ ਦੀ ਕਠੋਰ ਹਕੀਕਤ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿੱਚ ਗਰੀਨ ਹਾਊਸ ਗੈਸਾਂ ਦੇ ਨਿਕਾਸ ਨੂੰ ਘੱਟ ਕਰਨ ਦੀ ਲੋੜ ਪਹਿਲਾਂ ਨਾਲੋਂ ਵੀ ਵੱਧ ਜ਼ਰੂਰੀ ਹੈ। ਜਲਵਾਯੂ ਤਬਦੀਲੀ ਨੂੰ ਰੋਕਣ ਲਈ ਕਦਮ ਚੁੱਕਣ ਦੀ ਲੋੜ ਹੈ।
ਟੁੱਟੇਗਾ ਚਾਰ ਸਾਲ ਪਹਿਲਾਂ ਦਾ ਰਿਕਾਰਡ
ਮੌਸਮ ਵਿਭਾਗ ਦੇ ਅੰਕੜੇ ਦੱਸਦੇ ਹਨ ਕਿ ਜੁਲਾਈ 2023 ਚਾਰ ਸਾਲਾਂ ਯਾਨੀ 2019 ਦਾ ਰਿਕਾਰਡ ਤੋੜਨ ਜਾ ਰਿਹਾ ਹੈ। ਜੁਲਾਈ 2023 ਦੇ ਪਹਿਲੇ 23 ਦਿਨਾਂ ਲਈ ਗਲੋਬਲ ਔਸਤ ਸਤਹ ਹਵਾ ਦਾ ਤਾਪਮਾਨ 16.95 ਡਿਗਰੀ ਸੈਲਸੀਅਸ ਸੀ। 2019 ਦੇ ਮੁਕਾਬਲੇ ਇਸ ਸਾਲ ਜੁਲਾਈ ਨੇ ਪਿਛਲੇ ਰਿਕਾਰਡ ਨੂੰ ਤੋੜ ਦਿੱਤਾ ਹੈ। ਸਾਲ 2019 ਵਿੱਚ ਪੂਰੇ ਜੁਲਾਈ ਵਿੱਚ ਵੱਧ ਤੋਂ ਵੱਧ ਤਾਪਮਾਨ 16.63 ਡਿਗਰੀ ਸੈਲਸੀਅਸ ਸੀ, ਜੋ ਵਰਤਮਾਨ ਵਿੱਚ ਰਿਕਾਰਡ ‘ਤੇ ਸਭ ਤੋਂ ਗਰਮ ਮਹੀਨਾ ਹੈ।
ਰਿਪੋਰਟ ‘ਚ ਕਿਹਾ ਗਿਆ ਹੈ ਕਿ ਇਹ ਤੈਅ ਹੈ ਕਿ ਇਸ ਸਾਲ ਜੁਲਾਈ ਮਹੀਨੇ ਦਾ ਔਸਤ ਤਾਪਮਾਨ 2019 ਦੇ ਮੁਕਾਬਲੇ ਜ਼ਿਆਦਾ ਰਹੇਗਾ। ਇਹ ਇਸ ਨੂੰ ਰਿਕਾਰਡ ‘ਤੇ ਸਭ ਤੋਂ ਗਰਮ ਜੁਲਾਈ ਅਤੇ ਸਭ ਤੋਂ ਗਰਮ ਮਹੀਨਾ ਬਣਾ ਦੇਵੇਗਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h