ਦੇਸ਼ ‘ਚ ਮੌਸਮ ਦੇ ਵੱਖ ਵੱਖ ਮਿਜਾਜ਼ ਦੇਖਣ ਨੂੰ ਮਿਲ ਰਹੇ ਹਨ।ਇਕ ਪਾਸੇ ਜਿੱਥੇ ਮੀਂਹ ਤੇ ਬਰਫਬਾਰੀ ਕਾਰਨ ਕੁਝ ਸੂਬਿਆਂ ‘ਚ ਠੰਡਕ ਹੈ, ਉਥੇ ਹੀ ਦੂਜੇ ਪਾਸੇ ਦੇਸ਼ ਦੇ ਕੁਝ ਹਿੱਸਿਆਂ ‘ਚ ਗਰਮੀ ਦੀ ਲਹਿਰ ਹੈ।ਮੌਸਮ ਵਿਭਾਗ ਅਨੁਸਾਰ 23 ਅਪ੍ਰੈਲ ਨੂੰ ਪੰਜਾਬ, ਹਰਿਆਣਾ ਤੇ ਦਿੱਲੀ ‘ਚ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ।ਜੰਮੂ ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ‘ਚ ਬਰਫਬਾਰੀ ਦੀ ਸੰਭਾਵਨਾ ਹੈ।ਇਸ ਤੋਂ ਇਲਾਵਾ ਉੜੀਸਾ, ਬਿਹਾਰ ਤੇ ਝਾਰਖੰਡ ‘ਚ ਲੂ ਦਾ ਅਲਰਟ ਜਾਰੀ ਕੀਤਾ ਗਿਆ ਹੈ।
ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਸਕਾਈਮੇਟ ਦੇ ਅਨੁਸਾਰ ਇਕ ਪੱਛਮੀ ਗੜਬੜੀ ਜੰਮੂ ਕਸ਼ਮੀਰ ਤੇ ਨਾਲ ਲੱਗਦੇ ਉਤਰੀ ਪਾਕਿਸਤਾਨ ‘ਚ ਸਮੁੰਦਰੀ ਤਲ ਤੋਂ 3.1 ਤੇ 5.8 ਕਿਲੋਮੀਟਰ ਦੇ ਵਿਚਾਲੇ ਸਥਿਤ ਹੈ।ਚਕਰਵਾਤੀ ਹਵਾਵਾਂ ਦਾ ਖੇਤਰ ਉਤਰ ਪੂਰਬੀ ਅਸਾਮ ਤੇ ਇਸ ਨਾਲ ਜੁੜੇ ਖੇਤਰਾਂ ‘ਤੇ ਹੈ।ਪੂਰਬੀ ਬਿਹਾਰ ਤੋਂ ਉਤਰ ਪੂਰਬੀ ਅਸਾਮ ਦੇ ਉਪਰ ਚੱਕਰਵਾਤੀ ਸਰਕੂਲੇਸ਼ਨ ਤੱਕ ਇਕ ਟ੍ਰਫ ਫੈਲਿਆ ਹੋਇਆ ਹੈ।
ਇਸ ਤੋਂ ਇਲਾਵਾ ਵਿਦਰਭ ਤੋਂ ਮਰਾਠਵਾੜਾ ਤੇ ਮੱਧ ਮਹਾਰਾਸ਼ਟਰ ਤੋਂ ਹੁੰਦਿਆਂ ਕਰਨਾਟਕ ਗੋਆ ਤੱਟ ਤੋਂ ਪੂਰਬੀ ਮੱਧ ਅਰਬ ਸਾਗਰ ਤੱਕ ਇਕ ਟ੍ਰਫ ਫੈਲਿਆ ਹੋਇਆ ਹੈ, ਜੋ ਸਮੁੰਦਰ ਤਲ ਤੋਂ 1.5 ਕਿਲੋਮੀਟਰ ਤਕ ਫੈਲਿਆ ਹੈ।ਇਕ ਟ੍ਰਫ ਦੱਖਣੀ ਅੰਦਰੂਨੀ ਕਰਨਾਟਕ ਤੋਂ ਦੱਖਣੀ ਤਾਮਿਲਨਾਡੂ ਤਕ ਫੈਲਿਆ ਹੋਇਆ ਹੈ।ਇਕ ਤਾਜ਼ਾ ਪੱਛਮੀ ਗੜਬੜੀ 22 ਅਪ੍ਰੈਲ ਤੋਂ ਉਤਰ ਪੱਛਮੀ ਭਾਰਤ ‘ਚ ਪਹੁੰਚੇਗੀ।
ਦਿੱਲੀ ਦੇ ਮੌਸਮ ਨੇ ਇਕ ਵਾਰ ਇਕ ਕਰਟਵ ਲੈ ਲਈ ਹੈ।ਸੋਮਵਾਰ ਸਵੇਰੇ ਇਥੇ ਕਈ ਇਲਾਕਿਆਂ ‘ਚ ਬਾਰਿਸ਼ ਹੋਈ।ਮੌਸਮ ਵਿਭਾਗ ਦਾ ਕਹਿਣਾ ਹੈ ਕਿ 23 ਅਪ੍ਰੈਲ ਨੂੰ ਦਿੱਲੀ ‘ਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।ਆਈਐਮਡੀ ਮੁਤਾਬਕ ਇਸ ਪੂਰੇ ਹਫ਼ਤੇ ਦਿੱਲੀ ਦਾ ਵੱਧ ਤੋਂ ਵੱਧ ਤਾਪਮਾਨ 38 ਤੋਂ 40 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ।ਘੱਟੋ ਘੱਟ ਤਾਪਮਾਨ 23 ਤੋਂ 25 ਡਿਗਰੀ ਸੈਲਸੀਅਸ ਦੇ ਵਿਚਾਲੇ ਰਹਿਣ ਦੀ ਸੰਭਾਵਨਾ ਹੈ।
ਅਗਲੇ 24 ਘੰਟਿਆਂ ਦੌਰਾਨ , 23 ਤੋਂ 26 ਅਪ੍ਰੈਲ ਦਰਮਿਆਨ ਜੰਮੂ ਕਸ਼ਮੀਰ, ਲੱਦਾਖ, ਗਿਲਗਿਤ-ਬਾਲਟਿਸਤਾਨ, ਹਿਮਾਚਲ ਪ੍ਰਦੇਸ਼ ਤੇ ਉਤਰਾਖੰਡ ‘ਚ ਮੀਂਹ ਤੇ ਬਰਫਬਾਰੀ ਹੋ ਸਕਦੀ ਹੈ।ਇਸਦੇ ਨਾਲ ਹੀ 23 ਤੋਂ 24 ਅਪ੍ਰੈਲ ਦਰਮਿਆਨ ਉਤਰੀ ਪੰਜਾਬ ਤੇ ਉਤਰੀ ਹਰਿਆਣਾ ‘ਚ ਗਰਜ , ਬਿਜਲੀ ਤੇ ਤੇਜ਼ ਹਵਾਵਾਂ ਨਾਲ ਮੀਂਹ ਪੈ ਸਕਦਾ ਹੈ।