ਪੰਜਾਬ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੱਧੂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਨਾਲ ਸਿਸਵਾਂ ਫਾਰਮ ਹਾਊਸ ਵਿੱਚ ਮੁਲਾਕਾਤ ਕੀਤੀ ਗਈ ਹੈ | ਇਸ ਮੁਲਾਕਾਤ ਦੇ ਵਿੱਚ ਪ੍ਰਗਟ ਸਿੰਘ ਅਤੇ ਕੁਲਜੀਤ ਨਾਗਰਾ ਵੀ ਮੌਜੂਦ ਰਹੇ ਹਨ | ਇਸ ਮੀਟਿੰਗ ਦੇ ਵਿੱਚ ਨਵਜੋਤ ਸਿੱਧੂ ਦੇ ਵੱਲੋਂ ਕੈਪਟਨ ਨੂੰ ਅਪੀਲ ਕੀਤੀ ਗਈ ਕਿ ਉਹ ਮੰਤਰੀਆਂ ਨੂੰ ਨਿਰਦੇਸ਼ ਦੇਣ ਕਿ ਉਹ ਰੋਜ਼ਾਨਾ ਕਾਂਗਰਸ ਭਵਨ ਬੈਠਕ ਕਰਨ | ਇਸ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਰੋਸਟਰ ਜਾਰੀ ਕੀਤਾ ਹੈ ਕਿ ਕਿਹੜੇ ਮੰਤਰੀ ਕਿਸ ਦਿਨ ਤੇ ਕਦੋਂ ਕਾਂਗਰਸ ਭਵਨ ਬੈਠ ਆਗੂਆਂ ਤੇ ਆਮ ਲੋਕਾਂ ਦੀਆਂ ਦਿੱਕਤਾ ਸੁਣਨਗੇ |
Highly positive Co-ordination meeting on proposal for roaster of Ministers to sit at Punjab Congress Bhawan !! pic.twitter.com/uPuUPEMQE9
— Navjot Singh Sidhu (@sherryontopp) August 20, 2021
ਇਸ ਮੀਟਿੰਗ ਤੋਂ ਬਾਅਦ ਕੁਲਜੀਤ ਨਾਗਰਾ ਨੇ ਕਿਹਾ ਇਹ ਮੁਸਕਰਾਹਟ ਕਾਂਗਰਸ ‘ਚ ਪਹਿਲੇ ਦਿਨ ਤੋਂ ਹੈ | ਇਹ ਮੁਸਕਰਾਹਟ ਕਾਂਗਰਸ ਅਤੇ ਪੰਜਾਬ ਦੀ ਹੈ | ਨਾਗਰਾ ਨੇ ਕਿਹਾ ਕਿ ਇਸ ਮੁਲਾਕਾਤ ਦੇ ਵਿੱਚ ਮੰਤਰੀ ਵਰਕਰਾਂ ਦੀ ਗੱਲ ਸੁਣਨ ਅਤੇ ਉਨ੍ਹਾਂ ਨੂੰ ਹੱਲ ਕੀਤਾ ਜਾਣ ਬਾਰੇ ਚਰਚਾ ਹੋਈ ਹੈ ਜਿਸ ਦਾ ਰੋਸਟਰ ਕੈਪਟਨ ਅਮਰਿੰਦਰ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ |
ਉਧਰ ਸ਼੍ਰੋਮਣੀ ਅਕਾਲੀ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਵੱਲੋਂ 100 ਦਿਨਾਂ ਪੰਜਾਬ ਦੌਰਾ ਕੀਤਾ ਜਾ ਰਿਹਾ ਜਿਸ ਵਿੱਚ ਉਹ ਥਾਂ ਥਾ ਜਾ ਕੇ ਲੋਕਾਂ ਦੀ ਫੀਡਬੈਕ ਲੈ ਰਹੇ ਹਨ | ਇਸ ਮਿਸ਼ਨ ਗੱਲ ਪੰਜਾਬ ਦੀ ਨੂੰ 2 ਦਿਨ ਹੋ ਚੁੱਕੇ ਹਨ |
ਦੱਸ ਦਈਏ ਕਿ ਹਰ ਸਿਆਸੀ ਪਾਰਟੀ ਚੋਣਾ ਤੋਂ ਪਹਿਲੇ ਆਪਣਾ- ਆਪਣਾ ਤਰੀਕਾ ਅਪਨਾਉਂਦੀ ਹੈ ਕਿਸ ਤਰਾਂ ਲੋਕ ਉਨ੍ਹਾਂ ਨਾਲ ਜੁੜ ਸਕਣ ਇਸੇਂ ਤਰਾਂ ਸ੍ਰੋਮਣੀ ਅਕਾਲੀ ਦਲ ਲੋਕਾਂ ਦੇ ਹਲਕਿਆਂ ‘ਚ ਜਾ ਕੇ ਗਲ ਸੁਣ ਰਹੇ ਹਨ ਅਤੇ ਕਾਂਗਰਸ ਹੁਣ ਕਾਂਗਰਸ ਭਵਨ ਬੈਠ ਕੇ ਲੋਕਾਂ ਦੀ ਗੱਲ ਸੁਣਨਗੇ |