ਕਾਂਗਰਸ ‘ਚ ਚੱਲ ਰਹੇ ਆਪਸੀ ਕਲੇਸ਼ ਨੂੰ ਖਤਮ ਕਰਨ ਲਈ ਹਾਈਕਮਾਨ ਕੋਸ਼ਿਸ਼ਾਂ ਕਰ ਰਹੀ ਹੈ | ਪਿਛਲੇ ਦਿਨੀ ਨਵਜੋਤ ਸਿੰਘ ਸਿੱਧੂ ਨੇ ਪ੍ਰਿਯੰਕਾ ਤੇ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ| ਉਸ ਤੋਂ ਬਾਅਦ ਇਹ ਚਰਚਾ ਚੱਲੀ ਕਿ ਨਵਜੋਤ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਲਗਾਇਆ ਜਾ ਸਕਦਾ ਹੈ | ਹੁਣ ਕੱਲ੍ਹ ਕੈਪਟਨ ਅਮਰਿੰਦਰ ਸਿੰਘ ਦਿੱਲੀ ਦੌਰੇ ‘ਤੇ ਰਹਿਣਗੇ ਤੇ ਹਾਈਕਮਾਨ ਅੱਗੇ ਆਪਣਾ ਪੱਖ ਰੱਖਣਗੇ | ਸੂਤਰਾਂ ਦੇਲ ਹਵਾਲੇ ਤੋਂ ਪਤਾ ਚੱਲ ਰਿਹਾ ਕਿ ਸ਼ਾਮ 4 ਵਜੇ ਇਹ ਮੀਟਿੰਗ ਹੋਵੇਗੀ| ਹਲਾਂਕਿ ਕਿਹਾ ਜਾ ਰਿਹਾ ਕਿ ਨਵਜੋਤ ਸਿੱਧੂ ਨੂੰ ਕਾਂਗਰਸ ਦਾ ਸੂਬਾ ਪ੍ਰਧਾਨ ਲਗਾਉਣ ‘ਤੇ ਕੈਪਟਨ ਨੇ ਸਹਿਮਤੀ ਨਹੀਂ ਜਤਾਈ ਇਸੇ ਕਰਕੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਆਇਆ |
ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਦੀ ਲੜਾਈ ਨੇ ਹਾਈਕਮਾਨ ਨੂੰ ਵੀ ਚਿੰਤਾ ‘ਚ ਪਾਇਆ ਹੋਇਆ ਹੈ ਕਿਓਂਕਿ 2022 ਦੀਆਂ ਚੋਣਾਂ ਨੇੜੇ ਹਨ ਪਰ ਕਾਂਗਰਸ ‘ਚ ਕਲੇਸ਼ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ | ਕੱਲ੍ਹ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨਾਲ ਵੀ ਮੁਲਾਕਾਤ ਕਰ ਸਕਦੇ ਹਨ | ਨਵਜੋਤ ਸਿੱਧੂ ਨੇ ਪਹਿਲਾਂ ਹੀ ਦਿੱਲੀ ਡੇਰਾ ਲਗਾਇਆ ਹੋਇਆ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੇ ਕੱਲ੍ਹ ਦੇ ਦਿੱਲੀ ਦੌਰੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ ਕਿਓਂਕਿ ਕਿਹਾ ਜਾ ਰਿਹਾ ਹੈ ਕਿ ਬਹੁਤ ਜਲਦੀ ਕਾਂਗਰਸ ‘ਚ ਵੱਡੇ ਬਦਲਾਅ ਹੋਣਗੇ |