ਕਾਦੀਆਂ ਤੋਂ ਕਾਂਗਰਸ ਦੇ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇਕ ਚਿੱਠੀ ਲਿਖੀ ਹੈ।
ਇਸ ਚਿੱਠੀ ’ਚ ਪ੍ਰਤਾਪ ਬਾਜਵਾ ਨੇ ਸਪੀਕਰ ਅਤੇ ਮੁੱਖ ਮੰਤਰੀ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੀ ਬੇਨਤੀ ਕੀਤੀ ਹੈ। ਪ੍ਰਤਾਪ ਬਾਜਵਾ ਨੇ ਬੇਅਦਬੀ ਦੇ ਵਿਰੋਧੀ ‘ਚ ਇਜਲਾਸ ਬੁਲਾਉਣ ਦੀ ਮੰਗੀ ਕੀਤੀ ਹੈ। ਚਿੱਠੀ ‘ਚ ਉਨ੍ਹਾਂ ਲਿਖਿਆ ਕਿ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਬੇਅਦਬੀਆਂ ਦੇ ਮਾਮਲਿਆਂ ’ਚ ਇਜਲਾਸ ਦੌਰਾਨ ਵਿਸ਼ੇਸ਼ ਚਰਚਾ ਕਰਨੀ ਚਾਹੀਦੀ ਹੈ।
ਦੱਸ ਦੇਈਏ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਅੱਜ ਕੋਰੋਨਾ ਕਾਰਨ ਇਕਾਂਤਵਾਸ ‘ਚ ਚਲੇ ਗਏ ਹਨ। ਉਨ੍ਹਾਂ ਨੇ ਆਪਣੀ ਫੇਸਬੁਕ ਪੇਜ਼ ‘ਤੇ ਇਕ ਪੋਸਟ ਸ਼ੇਅਰ ਕਰ ਸਾਰੇ ਰੁਝੇਵੇਂ ਅਤੇ ਪਬਲਿਕ ਮਿਲਣੀਆਂ ਬੰਦ ਕਰਨ ਦੀ ਗੱਲ ਕਹੀ ਹੈ।
ਸ਼ੇਅਰ ਕੀਤੀ ਪੋਸਟ ‘ਚ ਉਨ੍ਹਾਂ ਕਿਹਾ ‘ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ,ਜਿੰਨਾ ਦੀ ਕਰੋਨਾ ਰਿਪੋਰਟ ਪੋਜਿਟਵ ਆਈ ਹੈ, ਦੇ ਸੰਪਰਕ ‘ਚ ਰਹਿਣ ਕਰਕੇ ਮੈਂ ਆਪਣੀ ਜਿੰਮੇਵਾਰੀ ਸਮਝਦੇ ਹੋਏ ਖੁਦ ਨੂੰ ਇਕਾਂਤਵਾਸ ਕਰ ਲਿਆ ਹੈ, ਜਿਸਦੇ ਚੱਲਦਿਆਂ ਰਿਪੋਰਟ ਆਉਣ ਤੱਕ ਸਾਰੇ ਰੁਝੇਵੇਂ ਅਤੇ ਪਬਲਿਕ ਮਿਲਣੀਆਂ ਬੰਦ ਕਰ ਰਿਹਾ ਹਾਂ, ਸਹੀ ਰਿਪੋਰਟ ਆਉਣ ਉਪਰੰਤ ਫਿਰ ਤੋਂ ਆਪ ਜੀ ਦੀ ਸੇਵਾ ‘ਚ ਹਾਜ਼ਰ ਹੋਵਾਂਗਾ।।