ਜ਼ਿਲ੍ਹੇ ਦੀ ਪਿਛਲੇ 15 ਸਾਲਾਂ ਤੋਂ ਚੱਲੀ ਆ ਰਹੀ ਮੰਗ ਨੂੰ ਹਰੀ ਝੰਡੀ ਮਿਲ ਗਈ ਹੈ।ਦਰਅਸਲ, ਬਰਨਾਲਾ ‘ਚ ਹੁਣ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ਬਣੇਗਾ।
ਇਸਦੇ ਚਲਦਿਆਂ ਉਪ ਮੁੱਖ ਮੰਤਰੀ ਓਪੀ ਸੋਨੀ ਅਤੇ ਸੀਨੀਅਰ ਕਾਂਗਰਸੀ ਨੇਤਾ ਕੇਵਲ ਸਿੰਘ ਢਿੱਲੋਂ ਨੇ ਸੁਪਰ ਮਲਟੀਸਪੈਸ਼ਲਿਟੀ ਹਸਪਤਾਲ ‘ਚ 300 ਬੈੱਡ ਦੀ ਵਿਵਸਥਾ ਰੱਖੀ ਗਈ ਹੈ।ਭਵਿੱਖ ‘ਚ ਕਿਸੇ ਵੀ ਗੰਭੀਰ ਬੀਮਾਰੀ ਦੇ ਲਈ ਲੋਕਾਂ ਨੂੰ ਚੰਡੀਗੜ੍ਹ ਪਟਿਆਲਾ ਜਾਂ ਦਿੱਲੀ ਰੈਫਰ ਕਰਨ ਦੀ ਲੋੜ ਨਹੀਂ ਪਵੇਗੀ।
ਇਸਦੇ ਨਾਲ ਹੀ ਹਸਪਤਾਲ ‘ਚ ਐਮਰਜੈਂਸੀ ਸੇਵਾਵਾਂ ਲਈ ਟ੍ਰਾਮਾ ਸੈਂਟਰ ਹੋਵੇਗਾ ਅਤੇ ਡਾਕਟਰਾਂ ਦੇ ਰਹਿਣ ਦੀ ਵੀ ਵਿਵਸਥਾ ਕੀਤੀ ਜਾਵੇਗੀ ਤਾਂ ਕਿ ਲੋਕਾਂ ਨੂੰ 24 ਘੰਟੇ ਸਿਹਤ ਸੁਵਿਧਾਵਾਂ ਮਿਲ ਸਕਣ।ਦੂਜੇ ਪਾਸੇ ਉਪ ਮੁਖ ਮੰਤਰੀ ਓਪੀ ਸੋਨੀ ਨੇ ਝੋਨੇ ਦੀ ਖ੍ਰੀਦ ਦੀ ਤਾਰੀਖ ਅੱਗੇ ਵਧਾਉਣ ‘ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦਾ ਫੈਸਲਾ ਹੈ, ਪਰ ਅਸੀਂ ਚਾਹੁੰਦੇ ਹਾਂ ਕਿ ਖਰੀਦ ਦਾ ਸਮਾਂ ਅੱਗੇ ਵਧਾਉਣਾ ਗਲਤ ਫੈਸਲਾ ਹੈ।