ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਬਕਾ ਕੈਪਟਨ ਅਮਰਿੰਦਰ ਸਿੰਘ ਨੇ ਪੋਸਟਰ ਬੱਸਾਂ, ਸ਼ਹਿਰਾਂ ਅਤੇ ਦਫ਼ਤਰਾਂ ਤੋਂ ਹਟਾਉਣ ਦੇ ਆਦੇਸ਼ ਦਿੱਤੇ ਸਨ।ਚੰਨੀ ਨੇ ਮੁੱਖ ਤੌਰ ‘ਤੇ ਆਵਾਜਾਈ ਵਿਭਾਗ ਤੋਂ ਪੋਸਟਰ ਹਟਾਉਣ ਦੇ ਆਦੇਸ਼ ਜਾਰੀ ਕੀਤੇ ਸਨ, ਪਰ ਸੀਐਮ ਦੇ ਇਨ੍ਹਾਂ ਆਦੇਸ਼ਾਂ ਦੀਆਂ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ।
ਦਰਅਸਲ ਪੰਜਾਬ ਰੋਡਵੇਜ਼ ਅਤੇ ਵੱਖ-ਵੱਖ ਡਿਪੋ ਬੱਸਾਂ ‘ਤੇ ਅਜੇ ਵੀ ਸਾਬਕਾ ਮੁੱਖ ਮੰਤਰੀ ਦੇ ਪੋਸਟਰ ਦੇਖੇ ਜਾ ਸਕਦੇ ਹਨ।ਇਸੇ ਤਰ੍ਹਾਂ ਤਰਨਤਾਰਨ ਦਾਣਾ ਮੰਡੀ ਦਫ਼ਤਰ ਦੇ ਸਾਹਮਣੇ ਫੈਲਿਕਸ ਬੋਰਦ ‘ਤੇ ਕੈਪਟਨ ਦੇ ਪੋਸਟਰ ਲੱਗੇ ਹੋਏ ਹਨ।