ਧਰਨੇ ‘ਤੇ ਬੈਠੇ ਅਖਿਲੇਸ਼ ਧਾਦਵ ਨੇ ਕਿਹਾ ਕਿ ਕਿਸਾਨਾਂ ‘ਤੇ ਅੰਗਰੇਜ਼ਾਂ ਤੋਂ ਜਿਆਦਾ ਜ਼ੁਲਮ ਹੋਇਆ ਹੈ।ਬੀਜੇਪੀ ਦੀ ਸਰਕਾਰ ਕਿਸਾਨਾਂ ਦੇ ਨਾਲ ਅਨਿਆਂ ਕਰ ਰਹੀ ਹੈ।ਅਖਿਲੇਸ਼ ਨੇ ਕਿਹਾ ਕਿ ਗ੍ਰਹਿ ਮੰਤਰੀ ਨੂੰ ਅਸਤੀਫਾ ਦੇਣਾ ਚਾਹੀਦਾ।ਅਖਿਲੇਸ਼ ਨੇ ਡਿਪਟੀ ਸੀਐਮ ਕੇਸ਼ਵ ਪ੍ਰਸ਼ਾਦ ਮੌਰੀਆ ਦੇ ਅਸਤੀਫੇ ਦੀ ਵੀ ਮੰਗ ਕੀਤੀ।ਇਸ ਤੋਂ ਇਲਾਵਾ ਉਨ੍ਹਾਂ ਨੇ ਮ੍ਰਿਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਦੋ ਕਰੋੜ ਦੀ ਮੱਦਦ, ਸਰਕਾਰੀ ਨੌਕਰੀ, ਦੋਸ਼ੀਆਂ ‘ਤੇ ਸਖਤ ਕਾਰਵਾਈ ਦੀ ਵੀ ਮੰਗ ਕੀਤੀ।