ਲਖੀਮਪੁਰ ਖੀਰੀ ‘ਚ ਹਿੰਸਾ ਤੋਂ ਬਾਅਦ ਪੂਰਾ ਯੂ.ਪੀ. ਇਸ ਸਮੇਂ ਸਿਆਸੀ ਅਖਾੜਾ ਬਣ ਗਿਆ ਹੈ।ਵਿਰੋਧੀ ਨੇਤਾ ਲਖੀਮਪੁਰ ਜਾ ਕੇ ਕਿਸਾਨਾਂ ਨੂੰ ਮਿਲਣਾ ਚਾਹੁੰਦੇ ਹਨ ਪਰ ਯੂਪੀ ਪ੍ਰਸ਼ਾਸਨ ਉਨਾਂ੍ਹ ਨੂੰ ਅੱਗੇ ਵਧਣ ਤੋਂ ਰੋਕ ਰਿਹਾ ਹੈ।ਰੋਕੇ ਜਾਣ ‘ਤੇ ਅਖਿਲੇਸ਼ ਯਾਦਵ ਲਖਨਊ ‘ਚ ਸੜਕ ‘ਤੇ ਹੀ ਧਰਨੇ ‘ਤੇ ਬੈਠ ਗਏ ਸਨ, ਜਿਸ ਤੋਂ ਬਾਅਦ ਉਨਾਂ੍ਹ ਨੂੰ ਹਿਰਾਸਤ ‘ਚ ਲਿਆ ਗਿਆ।
ਇਸ ਤੋਂ ਪਹਿਲਾਂ ਪ੍ਰਿਯੰਕਾ ਗਾਂਧੀ ਨੂੰ ਸੀਤਾਪੁਰ ‘ਚ ਹਿਰਾਸਤ ‘ਚ ਲਿਆ ਗਿਆ ਸੀ।ਲਖੀਮਪੁਰ ਖੀਰੀ ‘ਚ ਐਤਵਾਰ ਨੂੰ ਕਿਸਾਨ ਪ੍ਰਦਰਸ਼ਨ ਦੌਰਾਨ ਹੋਏ ਹਾਦਸੇ ਅਤੇ ਉਸ ਤੋਂ ਬਾਅਦ ਹੋਈ ਹਿੰਸਾ ‘ਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ।ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਦੇ ਪੁੱਤ ਨੇ ਕਿਸਾਨਾਂ ‘ਤੇ ਗੱਡੀ ਚੜ੍ਹਾਈ ਸੀ।