ਹੈਂਡੀਕੈਪ ਖਿਡਾਰੀਆਂ ਵੱਲੋਂ ਅੱਜ ਚੰਡੀਗੜ੍ਹ ‘ਚ ਅੱਜ ਪੰਜਾਬ ਦੇ ਸੀ ਐਮ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਹਾਇਸ਼ ਦਾ ਘਿਰਾਓ ਕੀਤਾ ਗਿਆ। ਇਸ ਦੌਰਾਨ ਖਿਡਾਰੀਆਂ ਨੇ ਕਿਹਾ ਕਿ ਦੇਸ਼ ਲਈ ਮੈਡਲ ਜਿੱਤਣ ਤੋਂ ਬਾਅਦ ਵੀ ਸਰਕਾਰ ਵੱਲੋਂ ਸਦਾ ਉਨ੍ਹਾਂ ਨੂੰ ਅਣਦੇਖਾ ਕੀਤਾ ਗਿਆ ਅਤੇ ਕੋਈ ਵੀ ਸਹੂਲਤ ਜਾਂ ਸਰਕਾਰੀ ਨੌਕਰੀ ਨਹੀਂ ਦਿੱਤੀ ਗਈ ਅਤੇ ਉਹ ਆਪਣੇ ਮੈਡਲ ਸਰਕਾਰ ਨੂੰ ਵਾਪਿਸ ਕਰਨ ਆਏ ਸਨ।
ਇਸ ਦੌਰਾਨ ਹੀ ਉਨ੍ਹਾਂ ਵੱਲੋਂ ਸੀ ਐਮ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਪੁਲਿਸ ਵੱਲੋਂ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਖਿਡਾਰੀਆਂ ਵੱਲੋਂ ਪੁਲਿਸ ਦੇ ਬੈਰੀਕੇਡ ਤੋੜ ਦਿਤੇ ਗਏ ਅਤੇ ਖਿਡਾਰੀਆਂ ਦੇ ਮੈਡਲ ਵੀ ਟੁੱਟ ਗਏ। ਜਿਸ ਤੋਂ ਬਾਅਦ ਪੁਲਿਸ ਵੱਲੋਂ ਕਈ ਖਿਡਾਰੀਆਂ ਨੂੰ ਹਿਰਾਸਤ ‘ਚ ਲੈ ਲਿਆ ਗਿਆ। ਇਸ ਦੌਰਾਨ ਆਮ ਆਦਮੀ ਪਾਰਟੀ ਵੀ ਖਿਡਾਰੀਆਂ ਦਾ ਸਮਰਥਨ ਕਰਨ ਲਈ ਪਹੁੰਚ ਗਈ ਅਤੇ ਉਨ੍ਹਾਂ ਨੂੰ ਵੀ ਪੁਲਿਸ ਵੱਲੋਂ ਹਿਰਾਸਤ ‘ਚ ਲੈ ਲਿਆ ਗਿਆ।
ਦਰਅਸਲ ਕਾਂਗਰਸੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਤੋਂ ਬਾਅਦ ਸੂਬੇ ਭਰ ‘ਚ ਹੰਗਾਮਾ ਮੱਚਿਆ ਹੋਇਆ ਹੈ ਅੱਜ ਪੈਰਾ ਐਥਲੀਟਾਂ ਨੇ ਚੰਡੀਗੜ੍ਹ ‘ਚ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਜ਼ਬਰਦਸਤ ਵਿਰੋਧ ਕੀਤਾ।ਨੌਕਰੀ ਦਾ ਵਾਅਦਾ ਪੂਰਾ ਨਾ ਹੋਣ ਤੋਂ ਖਫ਼ਾ ਪੈਰਾ ਐਥਲੀਟਮ ਆਪਣੇ ਮੈਡਲ ਲੈ ਕੇ ਸੀਐੱਮ ਹਾਊਸ ਦੇ ਬਾਹਰ ਪਹੁੰਚੇ ਤੇ ਕੈਪਟਨ ਸਰਕਾਰ ‘ਤੇ ਵਾਅਦਾ ਖ਼ਿਲਾਫ਼ੀ ਦੇ ਇਲਜ਼ਾਮ ਲਗਾਏ। ਇਨ੍ਹਾਂ ਪ੍ਰਦਰਸ਼ਨਕਾਰੀ ਖਿਡਾਰੀਆਂ ਨੇ ਕਿਹਾ ਕਿ ਕੈਪਟਨ ਸਰਕਾਰ ਉਨ੍ਹਾਂ ਨਾਲ ਨੌਕਰੀ ਦੇਣ ਦਾ ਵਾਅਦਾ ਕਰਕੇ ਮੱੁਕਰ ਗਈ ਹੈ ਤੇ ਇਸ ਲਈ ਉਹ ਮੁੱਖ ਮੰਤਰੀ ਨੂੰ ਆਪਣੇ ਮੈਡਲ ਵਾਪਿਸ ਕਰਨਾ ਚਾਹੁੰਦੇ ਨੇ। ਇਸ ਦੌਰਾਨ ਆਮ ਆਦਮੀ ਪਾਰਟੀ ਵੀ ਪ੍ਰਦਰਸ਼ਨ ‘ਚ ਸ਼ਾਮਿਲ ਹੋਈ ਹੈ ਪਰ ਚੰਡੀਗੜ੍ਹ ਪੁਲਿਸ ਨੇ ਪੈਰਾ ਅਥਲੀਟਾਂ ਨੂੰ ਉਥੋਂ ਹਟਾਉਣ ਲਈ ਉਨ੍ਹਾਂ ਨੂੰ ਘੜੀਸ ਘੜੀਸ ਕੇ ਗੱਡੀਆਂ ‘ਚ ਬਿਠਾ ਕੇ ਹਿਰਾਸਤ ‘ਚ ਲੈ ਗਈ। ਵ੍ਹੀਲਚੇਅਰ ‘ਤੇ ਬੈਠੇ ਖਿਡਾਰੀਆਂ ਨੂੰ ਵੀ ਪੁਲਿਸ ਗੱਡੀਆਂ ‘ਚ ਪਾ ਕੇ ਲੈ ਗਈ।
ਪ੍ਰਦਸ਼ਨਕਾਰੀਆਂ ਨੂੰ ਰੋਕਣ ਲਈ ਪੁਲਿਸ ਨੇ ਬੈਰੀਕੇਡਿਣ ਕੀਤੀ ਹੋਈ ਪਰ ਜਦੋਂ ਇਨਹਾਂ ਖਿਡਾਰੀਆਂ ਨੇ ਬੈਰੀਕੇਡ ਪਾਸੇ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਇਨਹਾਂ ਨਾਲ ਹੱਥੋਂਪਾਈ ਵੀ ਕੀਤੀ ਹੈ।ਪ੍ਰਦਸ਼ਨਕਾਰੀਆਂ ਨੇ ਮੈਡਲ ਸੜ੍ਹਕਾਂ ‘ਤੇ ਹੀ ਸੁੱਟ ਦਿੱਤੇ। ਦੇਸ਼ ਦਾ ਨਾਮ ਰੋਸ਼ਨ ਕਰਨ ਵਾਲੇ ਇਹ ਮੈਡਲ ਸੜ੍ਹਕਾਂ ‘ਤੇ ਰੁਲ ਰਹੇ ਨੇ।‘