ਕਾਂਗਰਸ ਲਖੀਮਪੁਰ ਹਿੰਸਾ ਦੇ ਖਿਲਾਫ ਚੰਡੀਗੜ੍ਹ ਗਾਂਧੀ ਭਵਨ ਵਿੱਚ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕਾਂਗਰਸ ਦੇ ਇਸ ਪ੍ਰਦਰਸ਼ਨ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਲਖੀਮਪੁਰ ਹਿੰਸਾ ਬਹੁਤ ਮੰਦਭਾਗੀ ਹੈ।
ਕਿਸਾਨਾਂ ਨੂੰ ਪਿੱਛਿਓਂ ਮਾਰਿਆ ਗਿਆ, ਜਾਣ -ਬੁੱਝ ਕੇ ਕਾਰ ਚੜ੍ਹਾਈ ਗਈ। ਇਸ ਘਟਨਾ ਨੇ ਮੈਨੂੰ ਜਲਿਆਂਵਾਲਾ ਬਾਗ ਦੇ ਸਾਕੇ ਦੀ ਯਾਦ ਦਿਵਾ ਦਿੱਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਭਗਤ ਸਿੰਘ ਬਣਨ ਲਈ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ। ਵਰਤਮਾਨ ਵਿੱਚ, ਉਸਨੇ ਮ੍ਰਿਤਕ ਕਿਸਾਨਾਂ ਲਈ ਇੱਕ ਚੁੱਪ ਵਰਤ ਰੱਖਿਆ ਹੈ।
ਦੱਸਣਯੋਗ ਹੈ ਕਿ ਲਖੀਮਪੁਰ ਖੀਰੀ ਦੇ ਟਿਕੁਨੀਆ ਇਲਾਕੇ ‘ਚ ਐਤਵਾਰ ਨੂੰ ਹਿੰਸਕ ਘਟਨਾ ਹੋਈ ਸੀ, ਜਿਸ ‘ਚ 4 ਕਿਸਾਨ ਸ਼ਹੀਦ ਹੋਏ।ਦੋਸ਼ ਹੈ ਕਿ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਦੇ ਬੇਟੇ ਨੂੰ ਉਨ੍ਹਾਂ ਕਿਸਾਨਾਂ ‘ਤੇ ਕਾਰ ਚੜ੍ਹਾਈ ਸੀ।ਇਸ ਤੋਂ ਬਾਅਦ ਮਾਹੌਲ ਗਰਮਾਇਆ ਹੋਇਆ ਹੈ ਗਮਗੀਨ ਵੀ ਹੈ ਕਿ ਕਿਉਂਕਿ 4 ਨੌਜਵਾਨ ਕਿਸਾਨ ਸ਼ਹੀਦ ਹੋਏ ਹਨ।ਜਿਸਦੇ ਚਲਦਿਆਂ ਹਰ ਕਿਤੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਦਿਵਾਉਣ ਲਈ ਪ੍ਰਦਰਸ਼ਨ ਕੀਤੇ ਜਾ ਰਹੇ ਹਨ।