ਕੁਝ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ਨੂੰ ਡਾਗਾਂ ਨਾਲ ਮਾਰਨ ਦਾ ਬਿਆਨ ਦਿੱਤਾ ਸੀ।ਜਿਸ ‘ਤੇ ਹੁਣ ਉਨਾਂ੍ਹ ਦਾ ਬਿਆਨ ਸਾਹਮਣੇ ਆਇਆ ਹੈ।ਉਨਾਂ੍ਹ ਕਿਹਾ ਕਿ, ”ਮੇਰੇ ਬਿਆਨ ਨੂੰ ਗਲਤ ਤਰੀਕੇ ਨਾਲ ਸਮਝਿਆ ਗਿਆ।ਇਹ ਬਿਆਨ ਸਿਰਫ ਆਤਮ ਰੱਖਿਆ ਨੂੰ ਲੈ ਕੇ ਦਿੱਤਾ ਗਿਆ ਸੀ।ਕਈ ਕਿਸਾਨ ਨੇਤਾਵਾਂ ਅਤੇ ਅੰਦੋਲਨਕਾਰੀਆਂ ਨੂੰ ਇਹ ਰਾਸ ਨਹੀਂ ਆ ਰਿਹਾ ਹੈ।ਉਨਾਂ੍ਹ ਨੇ ਇਸਦਾ ਵਿਰੋਧ ਕੀਤਾ।ਜਿਨ੍ਹਾਂ ਨੂੰ ਇਸ ਨਾਲ ਦੁੱਖ ਹੋਇਆ ਹੈ, ਉਨ੍ਹਾਂ ਲਈ ਮੈਂ ਬਿਆਨ ਵਾਪਸ ਲੈਂਦਾ ਹਾਂ।”