ਬੀਤੇ ਸੋਮਵਾਰ ਨੂੰ ਅੱਤਵਾਦੀਆਂ ਨਾਲ ਲੋਹਾ ਲੈਂਦੇ ਹੋਏ ਪੰਜਾਬ ਦੇ ਤਿੰਨ ਜਵਾਨਾਂ ਸਮੇਤ ਜੰਮੂ-ਕਸ਼ਮੀਰ ਦੇ ਪੁੰਛ ‘ਚ 5 ਜਵਾਨ ਸ਼ਹੀਦ ਹੋਏ ਸਨ।ਜਿਨ੍ਹਾਂ ‘ਚ 3 ਪੰਜਾਬ ਅਤੇ ਇੱਕ ਕੇਰਲ ਇੱਕ ਯੂ.ਪੀ. ਤੋਂ ਸੀ।ਸ਼ਹੀਦ ਜਵਾਨਾਂ ਦੀਆਂ ਮ੍ਰਿਤਕਾਂ ਦੇਹਾਂ ਉਨਾਂ੍ਹ ਦੇ ਜੱਦੀ ਪਿੰਡ ਲਿਆਂਦੀਆਂ ਗਈਆਂ ਤੇ ਪੂਰੇ ਸਰਕਾਰੀ ਸਨਮਾਨਾਂ ਨਾਲ ਉਨਾਂ੍ਹ ਨੂੰ ਅੰਤਿਮ ਵਿਦਾਈ ਦਿੱਤੀ ਗਈ ਸੀ।
ਸ਼ਹੀਦ ਜਵਾਨ ਆਪਣੇ ਪਿੱਛੇ ਆਪਣੇ ਰੋਂਦੇ-ਕੁਰਲਾਉਂਦੇ ਮਾਂ-ਬਾਪ ਪਰਿਵਾਰ ਛੱਡ ਗਏ ਹਨ ਤੇ ਉਨਾਂ੍ਹ ਨੂੰ ਹੌਂਸਲਾ ਦੇਣ ਸੰਭਾਲਣ ਲਈ ਪਿੰਡ ਵਾਸੀ ਤੇ ਹੋਰ ਸਿਆਸੀ ਆਗੂ ਵੀ ਇਸ ਦੁੱਖ ਦੀ ਘੜੀ ‘ਚ ਸ਼ਾਮਿਲ ਹੋਏ ਹਨ।ਦੱਸ ਦੇਈਏ ਕਿ ਪਿੰਡ ਪੱਚਰੰਡਾ ਦੇ ਸ਼ਹੀਦ ਗੱਜਣ ਸਿੰਘ ਨੂੰ ਅੰਤਿਮ ਵਿਦਾਈ ਦੇਣ ਲਈ ਉਨਾਂ੍ਹ ਦੇ ਘਰ ਪੰਜਾਬ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਉਨਾਂ੍ਹ ਨੇ ਸ਼ਹੀਦ ਦੀ ਅਰਥੀ ਨੂੰ ਮੋਢਾ ਦਿੱਤਾ ਅਤੇ ਪਰਿਵਾਰ ਦਾ ਦੁੱਖ ਵੰਡਾਇਆ।