ਪੰਜਾਬ ਕੈਬਨਿਟ ਦੀ ਮੀਟਿੰਗ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਮੀਡੀਆ ਨਾਲ ਗਲਬਾਤ ਦੌਰਾਨ ਕੈਬਨਿਟ ਮੀਟਿੰਗ ‘ਚ ਲਏ ਗਏ ਫੈਸਲਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਕੈਬਨਿਟ ਮੀਟਿੰਗ ‘ਚ ਕਾਫੀ ਲੋਕ ਪੱਖੀ ਫੈਸਲਿਆਂ ‘ਤੇ ਮੋਹਰ ਲਗਾਈ ਗਈ ਹੈ।
ਜਿਸ ‘ਚ 15 ਅਗਸਤ ਨੂੰ ਸਜ਼ਾਵਾਂ ਪੂਰੀਆਂ ਕਰ ਚੁੱਕੇ 100 ਤੋਂ ਵੱਧ ਬੰਦੀ ਸਿੰਘਾਂ ਨੂੰ ਰਿਹਾਈ ਤੇ ਇੱਕ ਅਕਤੂਬਰ ਤੋਂ ਝੋਨੇ ਦੀ ਫਸਲ ਚੁੱਕੇ ਜਾਣ ਤੇ ਮੀਲਿੰਗ ਪਾਲਿਸੀ ਵੀ ਸ਼ਾਮਿਲ ਹੈ। ਇੱਕ ਅਕਤੂਬਰ ਤੋਂ ਮੰਡੀਆਂ ‘ਚ ਝੋਨੇ ਦੀ ਖਰੀਦ ਸ਼ੁਰੂ ਹੋਵੇਗੀ। ਇਸ ਨੂੰ ਮਿਲ ਤੇ ਸੈਲਰਾਂ ਤੱਕ ਪਹੁੰਚਾਉਣ ਲਈ ਪਾਲਿਸੀ ਬਣਾਈ ਗਈ ਹੈ।
ਜਿਸ ‘ਤੇ ਮੋਹਰ ਲੱਗੀ ਹੈ। ਪਾਲਿਸੀ ਮੁਤਾਬਕ ਟਰੱਕ ‘ਚ ਭਰੀਆਂ ਗਈਆਂ ਬੋਰੀਆਂ ‘ਤੇ ਜੀ. ਪੀ. ਐਸ. ਸਿਸਟਮ ਲੱਗਿਆ ਹੋਵੇਗਾ ਤੇ ਮੰਡੀ ‘ਚੋਂ ਬਾਹਰ ਨਿਕਲਨ ਸਮੇਂ ਗੇਟ ‘ਤੇ ਟਰੱਕ ਦੀ ਫੋਟੋ ਲਈ ਜਾਵੇਗੀ। ਜੀ. ਪੀ. ਐਸ. ਤੇ ਫੋਟੋ ਦੀ ਟਾਇਮਿੰਗ ਮੈਚ ਕਰਨ ਤੋਂ ਬਾਅਦ ਹੀ ਉਹ ਟਰੱਕ ਸੈਲਰ ‘ਚ ਐਂਟਰ ਹੋਵੇਗ। ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਕੀਤਾ ਗਿਆ ਹੈ ਤਾਂ ਕਿ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਟਰੱਕਾਂ ‘ਤੇ ਰੋਕ ਲਗਾਈ ਜਾ ਸਕੇ।
ਇਹ ਵੀ ਪੜ੍ਹੋ- Punjab Police:ਸੁਰੱਖਿਆ ਪ੍ਰਾਪਤ ਵਿਅਕਤੀਆਂ ਦੀ ਸੂਚੀ ਅਧਿਕਾਰਤ ਦਸਤਾਵੇਜ਼ ਨਹੀਂ…
ਇਸਦੇ ਨਾਲ ਹੀ ਉਨ੍ਹਾਂ ਸਿਮਰਨਜੀਤ ਸਿੰਘ ਮਾਨ ‘ਤੇ ਵੀ ਟਿਪਣੀ ਕੀਤੀ ਹੈ। ਸਿਮਰਨਜੀਤ ਸਿੰਘ ਮਾਨ ਦੇ ਭਗਤ ਸਿੰਘ ਨੂੰ ਅੱਤਵਾਦੀ ਵਾਲੇ ਬਿਆਨ ‘ਤੇ ਉਨ੍ਹਾਂ ਕਿਹਾ ਕਿ ਸਵਿਧਾਨ ਦੀ ਸੌਂਹ ਖਾਹ ਦੇਸ਼ ਦੇ ਸ਼ਹੀਦਾਂ ਦਾ ਅਪਮਾਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਿਸੇ ਖਾਸ ਵਿਅਕਤੀ ਤੋਂ ਰੁਤਬੇ ਦੇ ਮੁਹਤਾਜ਼ ਨਹੀਂ ਉਹ ਤਾਂ ਸ਼ਹੀਦ-ਏ-ਆਜ਼ਮ ਹਨ। ਭਗਤ ਸਿੰਘ ਬਾਰੇ ਅਜਿਹੀ ਗੱਲ ਕਰਨੀ ਚੰਦ ‘ਤੇ ਥੁੱਕਣ ਦੇ ਬਰਾਬਰ ਹੈ ਜੋ ਕਿ ਮੁੜ ਤੁਹਾਡੇ ‘ਤੇ ਹੀ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਹਸੂਲਾਂ ‘ਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਅਸੀਂ ਤਾਂ ਉਨ੍ਹਾਂ ਦੀ ਧੂਲ ਬਰਾਬਰ ਵੀ ਨਹੀਂ ਹਾਂ। ਉਨ੍ਹਾਂ ਨੇ ਦੇਸ਼ ਦੀ ਲੜਾਈ ਲੜੀ ਹੈ। ਉਨ੍ਹਾਂ ਦੀ ਦਿਲਵਾਈ ਹੋਈ ਆਜ਼ਾਦੀ ‘ਚ ਸਵਿਦਾਨ ਦੀ ਸੌਂਹ ਖਾ ਕੇ ਉਨ੍ਹਾਂ ਨੂੰ ਹੀ ਨਿੰਦਨਾ ਇਹ ਕੋਈ ਚੰਗੀ ਗੱਲ ਨਹੀਂ।