ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 16 ਅਗਸਤ ਨੂੰ ਕੈਬਨਿਟ ਦੀ ਮੀਟਿੰਗ ਸੱਦੀ ਹੈ | ਇਹ ਮੀਟਿੰਗ ਵੀਡੀਓ ਕਾਨਫਰਂੰਸਿੰਗ ਰਾਹੀ ਦੁਪਹਿਰ 3 ਵਜੇ ਹੋਵੇਗੀ | ਇਸ ਦੌਰਾਨ ਕਈ ਵੱਡੇ ਫ਼ੈਸਲੇ ਲਏ ਜਾਣ ਦੀ ਉਮੀਦ ਹੈ |
ਦੱਸ ਦਈਏ ਕਿ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਾਲੇ ਰੜਕਾ ਅਜੇ ਵੀ ਜਾਰੀ ਹੈ |ਹਾਈਕਮਾਨ ਦੇ ਵੱਲੋਂ ਮੁੱਖ ਮੰਤਰੀ ਨੂੰ ਕੈਬਨਿਟ ਵਿੱਚ ਫੇਰਬਦਲ ਦੀ ਮਨਜ਼ੂਰੀ ਮਿਲ ਚੁੱਕੀ ਹੈ |ਜਿਸ ਤੋਂ ਬਾਅਦ ਕਾਂਗਰਸ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਖ਼ੈਮੇ ਵਿੱਚ ਖਲਬਲੀ ਮਚੀ ਹੋਈ ਹੈ। ਸਿੱਧੂ ਆਪਣੇ ਕਰੀਬੀਆਂ ਨਾਲ ਬੈਠਕਾਂ ਕਰ ਰਹੇ ਹਨ।
ਇਸ ਦੇ ਵਿਚਾਲੇ ਇਹ ਕਿਆਸ ਲਾਏ ਜਾ ਰਹੇ ਹਨ ਕਿ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਚੰਡੀਗੜ੍ਹ ਆਉਣਗੇ | ਚੰਡੀਗੜ੍ਹ ਦੇ ਇਸ ਦੌਰੇ ‘ਚ ਰਾਵਤ ਕੈਪਟਨ ਅਤੇ ਸਿੱਧੂ ਦੇ ਰੇੜਕਾ ਖ਼ਤਮ ਕਰਨ ਦੀ ਕੋਸ਼ਿਸ਼ ਕਰਨਗੇ |
ਮੁੱਖ ਮੰਤਰੀ ਨੇ ਸੋਨੀਆ ਗਾਂਧੀ ਨਾਲ ਮੁਲਾਕਾਤ ਦੌਰਾਨ ਕੈਬਨਿਟ ਵਿੱਚ ਫੇਰਬਦਲ ਕਰਨ ਲਈ ਕੁੱਝ ਨਾਂ ਸੁਝਾਏ ਹਨ। ਸੂਤਰਾਂ ਮੁਤਾਬਿਕ ਹਰੀਸ਼ ਰਾਵਤ ਇਹ ਯਕੀਨੀ ਕਰਨ ਲਈ ਵੀ ਆ ਰਹੇ ਹਨ ਕਿ ਜਿਹੜੇ ਮੰਤਰੀ ਕੈਪਟਨ ਦਾ ਵਿਰੋਧ ਕਰ ਰਹੇ ਹਨ ਉਨ੍ਹਾਂ ਨੂੰ ਮੰਤਰੀ ਮੰਡਲ ਤੋਂ ਬਾਹਰ ਨਾ ਕੱਢਿਆ ਜਾਵੇ।