ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਕੈਪਟਨ ਨੇ ਪਾਰਟੀ ਬਣਾਉਣ ਨੂੰ ਕਿਹਾ ਹੈ ਤਾਂ ਉਹ ਉਨ੍ਹਾਂ ਨੇ ਕਾਂਗਰਸ ਦੀ ਪਿੱਠ ‘ਚ ਛੁਰਾ ਮਾਰਨ ਦਾ ਕੰਮ ਕੀਤਾ ਹੈ।ਮੇਰੇ ਪਿਤਾ ਜੀ ਨੇ ਇਨ੍ਹਾਂ ਨੂੰ ਕਾਂਗਰਸ ਜੁਆਇੰਨ ਕਰਵਾਉਣ ਤੋਂ ਬਾਅਦ ਉਨ੍ਹਾਂ ਨੇ ਚੋਣਾਂ ਲੜੀਆਂ ਸਨ।ਉਸ ਸਮੇਂ ਦਰਬਾਰਾ ਸਿੰਘ ਦੇ ਵਿਰੁੱਧ ਉਨ੍ਹਾਂ ਨੂੰ ਲਾਉਣਾ ਨਹੀਂ ਚਾਹੁੰਦੇ ਸੀ।ਕੈਪਟਨ ਨੇ ਹਮੇਸ਼ਾਂ ਆਪਣੇ ਰਾਜਨੀਤੀ ਹਿਤ ਨੂੰ ਮੁੱਖ ਰੱਖਦੇ ਫੈਸਲੇ ਲਏ ਹਨ ਨਾ ਕਿ ਪੰਜਬਾ ਦੇ ਲਈ।ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਜੋਗਿੰਦਰ ਪਾਲ ਬੋਹਾ ਨੇ ਨੌਜਵਾਨ ਨੂੰ ਥੱਪੜ ਮਾਰਿਆ ਹੈ।ਮੈਂ ਉਸਦੀ ਨਿੰਦਾ ਕਰਦਾ ਹਾਂ ਅਤੇ ਕਿਹਾ ਕਿ ਅਸੀਂ ਅਜਿਹਾ ਨਹੀਂ ਕਰ ਸਕਦੇ।ਅਸੀਂ ਲੋਕਾਂ ਦੇ ਨੁਮਾਇੰਦੇ ਹਾਂ ਅਤੇ ਅਜਿਹਾ ਕਰਾਂਗੇ ਤਾਂ ਸਾਨੂੰ ਪਿੰਡਾਂ ‘ਚ ਕੌਣ ਵੜਨ ਦਵੇਗਾ।