ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਦੇਰ ਰਾਤ ਮਸ਼ਹੂਰ ਪੰਜਾਬੀ ਗਾਇਕ ਸਵਰਗਵਾਸੀ ਦਿਲਜਾਨ ਦੇ ਪਿਤਾ ਨਾਲ ਵੀਡੀਓ ਕਾਲ ‘ਤੇ ਗੱਲ ਕੀਤੀ।ਉਨ੍ਹਾਂ ਨੇ ਕਿਹਾ ਕਿ ਅਸੀਂ ਚਾਹੁੰਦੇ ਸੀ ਕਿ ਉਹ ਬਹੁਤ ਲੰਬੇ ਸਮੇਂ ਤੱਕ ਪੰਜਾਬ ਦੀ ਸੇਵਾ ਕਰੋ।ਆਪਣੇ ਵਲੋਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤ ਚੰਗੀ ਚੀਜ਼ ਬਣੇ।ਜਿਸ ਦਿਨ ਇਸ ਪਾਰਕ ਦੀ ਸ਼ੁਰੂਆਤ ਹੋਵੇਗੀ ਅਸੀਂ ਤੁਹਾਨੂੰ ਸੱਦਾ ਦੇਵਾਂਗੇ।
ਸੜਕ ਦੁਰਘਟਨਾ ‘ਚ ਜਾਨ ਗਵਾਉਣ ਵਾਲੇ ਦਿਲਜਾਨ ਨੇ ਸ੍ਰੀ ਚਮਕੌਰ ਸਾਹਿਬ ‘ਚ ਬਣਾਏ ਗਏ ਥੀਮ ਪਾਰਕ ਦੀ ਡਾਕੂਮੈਂਟਰੀ ‘ਚ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ ਸੀ, ਜਿਸ ‘ਚ ਸਿੱਖ ਇਤਿਹਾਸ ਨੂੰ ਦਰਸਾਇਆ ਗਿਆ ਹੈ।ਦੱਸਣਯੋਗ ਹੈ ਕਿ,ਇਹ ਪਾਰਕ 55 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ ਕੀਤਾ ਗਿਆ ਹੈ।ਇਸ ਪਾਰਕ ‘ਚ
10-10 ਮੀਟਰ ਉਚੀਆਂ ਤਲਵਾਰਾਂ, ਇੱਕ ਖੰਡੇ ਦੇ ਨਾਲ ਵਾਟਰ ਸ਼ੋਅ ਅਤੇ 5 ਤਾਂਬੇ ਦੇ ਘੋੜੇ ਲਗਾਏ ਗਏ ਹਨ, ਜਿਨ੍ਹਾਂ ‘ਚ ਯੋਧੇ ਸਵਾਰ ਹਨ।10 ਮੀਟਰ ਉੱਚੇ ਖੰਡੇ ‘ਤੇ ਅਧਾਰਿਤ ਉਚ ਗੁਣਵੱਤਾ ਵਾਲਾ ਵਾਟਰ ਸ਼ੋਅ ਪ੍ਰਸਤੁਤ ਕੀਤਾ ਜਾਵੇਗਾ, ਜੋ ਇੱਕ ਗੀਤ ‘ਤੇ ਅਧਾਰਿਤ ਹੈ।ਦੂਜੇ ਪਾਸੇ 5 ਤਾਂਬੇ ਦੇ ਘੋੜਿਆਂ ‘ਤੇ ਯੋਧਾ ਬੰਗਾਲ ਦੇ ਕਾਰੀਗਰਾਂ ਵਲੋਂ ਬਣਾਏ ਗਏ ਹਨ।