ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਫੋਨ ‘ਤੇ ਗੱਲਬਾਤ ਕੀਤੀ।ਉਨ੍ਹਾਂ ਨੇ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਬਲਬੀਰ ਰਾਜੇਵਾਲ ਨਾਲ ਗੱਲਬਾਤ ਕੀਤੀ।ਸੰਯੁਕਤ ਕਿਸਾਨ ਜਥੇਬੰਦੀਆਂ ਵਲੋਂ ਲਿਖਤੀ ਪ੍ਰਸਤਾਵ ਭੇਜਣ ਦੀ ਅਪੀਲ ਕੀਤੀ।
ਸੀਐਮ ਚੰਨੀ ਨੇ ਬਲਬੀਰ ਰਾਜੇਵਾਲ ਨੂੰ ਦੱਸਿਆ ਕਿ ਇਨ੍ਹਾਂ ਕਾਨੂੰਨਾਂ ਨੂੰ ਲੈ ਕੇ 8 ਨਵੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸ਼ੈਸ਼ਨ ਬੁਲਾਇਆ ਗਿਆ ਹੈ ਅਤੇ ਇਸ ਦੌਰਾਨ ਇਹ ਕਾਨੂੰਨ ਮੁੱਢੋਂ ਰੱਦ ਕੀਤੇ ਜਾਣਗੇ।ਗੱਲਬਾਤ ਕਰਦਿਆਂ ਸੀਐਮ ਚੰਨੀ ਨੇ ਕਿਹਾ ਕਿ ਤੁਸੀਂ ਆਸ਼ੀਰਵਾਦ ਦਿਓ ਅਸੀਂ ਕਾਨੂੰਨ ਰੱਦ ਕਰਾਂਗੇ।
ਸੀਐਮ ਚੰਨੀ ਨੇ ਬਲਬੀਰ ਰਾਜੇਵਾਲ ਨੂੰ ਭਰੋਸਾ ਦਿਵਾਇਆ ਕਿ ਜੋ ਤੁਸੀਂ ਲਿਖ ਦਿਓਗੇ, ਉਹ ਹੀ ਅਸੀਂ ਪਾਸ ਕਰ ਦਿਆਂਗੇ।ਜੋ ਕਿਸਾਨ ਜਥੇਬੰਦੀਆਂ ਲਿਖ ਕੇ ਦੇਣਗੀਆਂ, ਉਸ ਨੂੰ ਉਸੇ ਤਰ੍ਹਾਂ ਵਿਧਾਨ ਸਭਾ ‘ਚ ਪਾਸ ਕੀਤਾ ਜਾਵੇਗਾ ਅਤੇ ਕੁੱਝ ਵੀ ਆਪਣੀ ਮਰਜ਼ੀ ਨਾਲ ਨਹੀਂ ਕੀਤਾ ਜਾਵੇਗਾ।ਕਾਂਗਰਸ ਸਰਕਾਰ ਸਦਾ ਕਿਸਾਨਾਂ ਨਾਲ ਖੜ੍ਹੀ ਹੈ।