CM ਕੈਪਟਨ ਅਮਰਿੰਦਰ ਸਿੰਘ ਦਾ ਸਿਸਵਾਂ ਫਾਰਮ ਪਿਛਲੇ ਕਈ ਦਿਨਾਂ ਤੋਂ ਪ੍ਰਦਰਸ਼ ਵਾਲੀ ਥਾਂ ਬਣ ਗਿਆ ਹੈ | ਹਰ ਰੋਜ਼ ਸਿਆਸੀ ਪਾਰਟੀਆਂ, ਕਈ ਵਿਭਾਗਾ ਦੇ ਮੁਲਾਜ਼ਮ ਮੰਗਾਂ ਮੰਨਵਾਉਣ ਲਈ ਸੀ.ਐੱਮ ਹਾਊਸ ਦਾ ਘਿਰਾਓ ਕਰਨ ਲਈ ਆਉਂਦੇ ਹਨ |
ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੈਪਟਨ ਦੇ ਫਾਰਮ ਹਾਊਸ ਦਾ ਘਿਰਾਓ ਕਰਨਗੀਆਂ। ਇਸ ਦੇ ਲਈ 6 ਜੁਲਾਈ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ।ਜਾਣਕਾਰੀ ਦਿੰਦਿਆਂ ‘ਆਪ’ ਦੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਹੀ ਆਮ ਲੋਕਾਂ, ਕਿਸਾਨਾਂ, ਮਜ਼ਦੂਰਾਂ, ਦਲਿਤਾਂ ਅਤੇ ਵਪਾਰੀਆਂ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੀ ਆ ਰਹੀ ਹੈ ਅਤੇ ਕਿਸਾਨਾਂ ਦੇ ਸੰਘਰਸ਼ ਵਿੱਚ ਉਨ੍ਹਾਂ ਨਾਲ ਡਟ ਕੇ ਖੜੀ ਹੈ। ਉਹ ਕਿਸਾਨਾਂ ਦੇ ਜੱਥੇਬੰਦੀਆਂ ਦੇ ਸ਼ੁੱਭਚਿੰਤਕ ਰਹੇ ਹਨ ਅਤੇ 6 ਜੁਲਾਈ ਨੂੰ ਵੀ ਕਿਸਾਨਾਂ ਦਾ ਸਮਰਥਨ ਕਰਨਗੇ ਅਤੇ ਪਾਰਟੀ ਦੇ ਬੈਨਰ ਤੋਂ ਬਿਨਾਂ ਉਨ੍ਹਾਂ ਦੇ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲੈਣਗੇ।
ਪਿਛਲੇ ਹਫ਼ਤੇ, ਈਟੀਟੀ ਅਧਿਆਪਕਾਂ ਨੇ ਫਾਰਮਹਾਊਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਪਹਿਲਾਂ ਅਕਾਲੀ-ਬਸਪਾ ਵਰਕਰਾਂ ਨੇ ਉਥੇ ਪਹੁੰਚਣ ਦੀ ਕੋਸ਼ਿਸ਼ ਕੀਤੀ ਸੀ। ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਬਿਜਲੀ ਨੂੰ ਲੈ ਕੇ ਫਾਰਮ ਹਾਊਸ ‘ਤੇ ਧਰਨਾ ਦਿੱਤਾ ਸੀ।