ਆਮ ਆਦਮੀ ਪਾਰਟੀ ਦੇ ਵਿਧਾਇਕ ਰਹਿ ਚੁੱਕੇ ਹਨ।ਪਰ ਉਨ੍ਹਾਂ ਨੇ ਅੱਜ ਸਵੇਰੇ ਹੀ ਇੱਕ ਟਵੀਟ ਰਾਹੀਂ ਜਾਣਕਾਰੀ ਸਾਂਝੀ ਕੀਤੀ ਸੀ ਕਿ ਉਹ ‘ਆਪ’ ਨੂੰ ਛੱਡ ਰਹੇ ਹਨ।ਜਿਸ ਕਾਰਨ ਉਨ੍ਹਾਂ ਦੇ ਹਰਪਾਲ ਚੀਮਾ ਨੇ ਟਵੀਟ ਕਰਕੇ ਉਨਾਂ੍ਹ ‘ਤੇ ਤੰਜ ਕੱਸਿਆ ਸੀ ਕਿ ਵੈਸੇ ਵੀ ਉਨ੍ਹਾਂ ਨੂੰ ‘ਆਪ’ ‘ਚ ਟਿਕਟ ਮਿਲਣੀ ਵੀ ਨਹੀਂ ਸੀ।
ਉਸ ਤੋਂ ਬਾਅਦ ਰੁਪਿੰਦਰ ਰੂਬੀ ਨੇ ਟਵੀਟ ਕਰਕੇ ਉਨਾਂ੍ਹ ਨੂੰ ਕਰਾਰਾ ਜਵਾਬ ਦਿੱਤਾ ਸੀ ਤੇ ਚੈਲੇਂਜ ਕੀਤਾ ਸੀ ਕਿ ਉਹ ਮੇਰੇ ਵਿਰੁੱਧ ਚੋਣ ਲੜ ਕੇ ਦਿਖਾਉਣ।ਦੱਸ ਦੇਈਏ ਕਿ ਪ੍ਰੈਸ ਕਾਨਫ੍ਰੰਸ ਕਰਕੇ ਸੀਐਮ ਚੰਨੀ ਤੇ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਅਗਵਾਈ ‘ਚ ਉਨ੍ਹਾਂ ਨੇ ਕਾਂਗਰਸ ਜੁਆਇਨ ਕਰ ਲਈ ਹੈ ਤੇ ਉਨਾਂ੍ਹ ਨੇ ਹਾਈਕਮਾਂਡ ਦਾ ਧੰਨਵਾਦ ਕੀਤਾ।