ਕੈਪਟਨ ਸਰਕਾਰ ਵੱਲੋਂ ਕਾਂਗਰਸੀਆਂ ਨੂੰ ਨੌਕਰੀ ਦੇਣ ਦੇ ਸਿਆਸਤ ਦੇ ਵਿੱਚ ਮਾਹੌਲ ਭਖ ਗਿਆ ਹੈ ਉਨਾਂ ਦੀ ਪਾਰਟੀ ਅਤੇ ਵਿਰੋਧੀ ਧਿਰਾਂ ਵੱਲੋਂ ਕੈਪਟਨ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ |ਹਾਕਮ ਧਿਰ ਦੇ ਵਿਧਾਇਕ ਫ਼ਤਹਿਜੰਗ ਸਿੰਘ ਬਾਜਵਾ ਅਤੇ ਵਿਧਾਇਕ ਰਾਕੇਸ਼ ਪਾਂਡੇ ਦੇ ਪੁੱਤਰਾਂ ਨੂੰ ਤਰਸ ਦੇ ਆਧਾਰ ’ਤੇ ਕ੍ਰਮਵਾਰ ਪੁਲੀਸ ਇੰਸਪੈਕਟਰ ਅਤੇ ਨਾਇਬ ਤਹਿਸੀਲਦਾਰ ਦੀ ਨੌਕਰੀ ਦੇਣ ਅਤੇ ਇੱਕ ਕੈਬਨਿਟ ਮੰਤਰੀ ਦੇ ਜਵਾਈ ਨੂੰ ਆਬਕਾਰੀ ਇੰਸਪੈਕਟਰ ਲਗਾਉਣ ਦੀ ਸੂਬੇ ‘ਚ ਵਿਰੋਧੀ ਪਾਰਟੀਆਂ ਅਤੇ ਕਾਂਗਰਸ ਦੇ ਕਈ ਵਿਧਾਇਕ ਵੀ ਇਸ ਦਾ ਵਿਰੋਧ ਕਰ ਰਹੇ ਹਨ |
ਇੱਥੋਂ ਦੇ ਕਾਂਗਰਸ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਲਾਈਵ ਵੀਡੀਓ ਰਾਹੀਂ ਸੂਬੇ ਦੇ ਬੇਰੁਜ਼ਗਾਰ ਨੌਜਵਾਨਾਂ ਦੇ ਹੱਕ ਵਿੱਚ ‘ਹਾਅ ਦਾ ਨਾਅਰਾ’ ਮਾਰਦਿਆਂ ਕਿਹਾ ਕਿ ਨੌਕਰੀ ਦਾ ਇੰਤਜ਼ਾਰ ਕਰ ਰਹੇ ਬਹੁਤ ਸਾਰੇ ਨੌਜਵਾਨਾਂ ਦਾ ਕਿਸੇ ਨਾ ਕਿਸੇ ਤਰੀਕੇ ਨਾਲ ਹੱਕ ਮਾਰਿਆ ਗਿਆ ਹੈ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਫ਼ੈਸਲੇ ’ਤੇ ਮੁੜ ਵਿਚਾਰ ਕਰਨ ਦੀ ਬੇਨਤੀ ਕੀਤੀ।
ਮੈਂ ਕੈਬਨਿਟ ਦੇ ਫ਼ੈਸਲੇ ਦਾ ਵਿਰੋਧ ਕਰਦਾ ਹਾਂ: ਜ਼ੀਰਾ
ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਦਾ ਹਾਂ ਕਿ ਉਸ ਫੈਸਲੇ ਨੂੰ ਵਾਪਸ ਲਿਆਂ ਜਾਵੇ ਜਿਸ ਨੂੰ ਕੈਬਨਿਟ ਨੇ ਦੋ ਕਰੋੜਪਤੀ ਵਿਧਾਇਕਾਂ ਦੇ ਪੁੱਤਰਾਂ ਨੂੰ ਨੌਕਰੀਆਂ ਦੇਣ ਦੇ ਮਨਜ਼ੂਰ ਕੀਤਾ ਸੀ ਮੈ ਇਸ ਕੈਬਨਿਟ ਫੈਸਲੇ ਦਾ ਵਿਰੋਧ ਕਰਦਾ ਹਾ ਅਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਪੂਨਮਜੀਤ ਕੌਰ ਪੁਤਰੀ ਸ. ਬਲਵਿੰਦਰ ਸਿੰਘ ਵਾਸੀ ਰਟੌਲ ਬੇਟ , ਜ਼ੀਰਾ ਜਿਸ ਦੀ ਪੜ੍ਹਾਈ ਐਮ. ਏ ਪੰਜਾਬੀ, ਗੇਮ ਸੋਫਟ ਬਾਲ ਵਿੱਚ ਨੈਸ਼ਨਲ ਲੈਵਲ 7 ਵਾਰ , 4 ਗੋਲ੍ਡ ਮੈਡਲ, 2 ਸਲਿਵਰ ਮੈਡਲ, ਅਤੇ ਕੁਲ 42 ਮੈਡਲ ਜਿੱਤੇ ਹਨ। ਹੀਰਾ ਸਿੰਘ ਸੰਧੂ (ਵਿਕਲਾਂਗ ਬਾਡੀ ਬਿਲਡਰ) ਜੋ ਕਿ ਲਗਾਤਾਰ 2 ਵਾਰ ਏਸ਼ੀਆ ਚੈਂਪੀਅਨ ਬਣੇ। ਮਿਸਟਰ ਇੰਡੀਆਂ ਨੌਰਥ 2 ਵਾਰ ਰਹੇ ਅਤੇ 2016 ਵਿੱਚ ਕੈਪਟਨ ਅਮਰਿੰਦਰ ਸਿੰਘ ਜੀ ਜਦੋਂ ਜ਼ੀਰਾ ਮੰਡੀ ਵਿੱਚ ਚੋਣ ਪ੍ਰਚਾਰ ਲਈ ਆਏ ਤਾਂ ਹੀਰਾ ਸਿੰਘ ਸੰਧੂ ਨੂੰ ਵਾਅਦਾ ਕੀਤਾ ਸੀ ਕਿ ਸਰਕਾਰ ਬਣਦੇ ਸਾਰ ਹੀ ਯੋਗ ਨੌਕਰੀ ਦਿਤੀ ਜਾਵੇਗੀ। ਮੈ ਪੁਰਜ਼ੋਰ ਸਿਫਾਰਿਸ਼ ਕਰਦਾ ਹਾਂ ਕਿ ਇਹੋ ਜਿਹੇ ਖਿਡਾਰੀ ਨੂੰ ਨੌਕਰੀ ਦੇ ਕੇ ਨਿਵਾਜਿਆ ਜਾਵੇ।