ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਟੈਂਕੀ ‘ਤੇ ਚੜ੍ਹ ਕੇ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੁੱਧ ਸਖਤ ਐਕਸ਼ਨ ਲੈਣ ਦੀ ਚਿਤਾਵਨੀ ਦਿੱਤੀ ਹੈ।
ਸੀਐੱਮ ਚੰਨੀ ਨੇ ਕਿਹਾ ਕਿ ਚੱਲ ਰਹੇ ਸੰਬੋਧਨ ‘ਚ ਵਿਘਨ ਪਾਉਣ ਵਾਲੇ ਤੇ ਟੈਂਕੀ ‘ਤੇ ਚੜ੍ਹ ਪ੍ਰਦਰਸ਼ਨ ਕਰਨ ਵਾਲਿਆਂ ਦੇ ਵਿਰੁੱਧ ਪਰਚਾ ਦਰਜ ਹੋ ਸਕਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਮੈਨੂੰ ਆ ਕੇ ਆਪਣੀ ਸਮੱਸਿਆ ਦੱਸੋ, ਟੈਂਕੀ ‘ਤੇ ਬੈਠਣ ਦੀ ਲੋੜ ਨਹੀਂ ਹੈ।ਮੈਂ ਆਪ ਲੋਕਾਂ ਨੂੰ ਮਿਲਣ ਨੂੰ ਤਿਆਰ ਹਾਂ।ਮੇਰੇ ਨਾਲ ਗੱਲ ਕਰੋ ਆਪਣੀ ਸਮੱਸਿਆ ਦਾ ਹੱਲ ਕਰਵਾਓ।