ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਿੰਡ ਦੇ ਕੁਝ ਬੱਚਿਆਂ ਨੂੰ ਹੈਲੀਕਾਪਟਰ ‘ਚ ਬਿਠਾ ਕੇ ਆਸਮਾਨ ਛੂਹਣ ਦਾ ਸੁਪਨਾ ਦਿਖਾਇਆ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਮੈਂ ਇਨ੍ਹਾਂ ਬੱਚਿਆਂ ਨੂੰ ਰੋਜ਼ਾਨਾ ਗਤੀਵਿਧੀਆਂ ਦੌਰਾਨ ਮੋਰਿੰਡਾ ‘ਚ ਹੈਲੀਕਾਪਟਰ ਦੇ ਕੋਲ ਖੇਡਦੇ ਦੇਖਿਆ।
ਮੈਨੂੰ ਉਹ ਸਮਾਂ ਯਾਦ ਹੈ ਜਦੋਂ ਅਸੀਂ ਛੋਟੇ ਸੀ ਜਦੋਂ ਅਸੀਂ ਆਸਮਾਨ ‘ਚ ਉਡਦੇ ਹੋਏ ਜਹਾਜ਼ ਦੇਖਦੇ ਸੀ ਕਿ ਸਾਨੂੰ ਵੀ ਇਸ ‘ਚ ਬੈਠਣ ਦਾ ਮੌਕਾ ਮਿਲੇਗਾ।ਅੱਜ ਉਸ ਬਚਪਨ ਨੂੰ ਯਾਦ ਕਰਦੇ ਹੋਏ ਚੰਨੀ ਨੇ ਪਿੰਡ ਦੇ ਕੁਝ ਬੱਚਿਆਂ ਨੂੰ ਹੈਲੀਕਾਪਟਰ ‘ਚ ਬੈਠਾ ਆਸਮਾਨ ਛੂਹਣ ਦਾ ਸੁਪਨਾ ਦਿਖਾਇਆ।ਇਸ ਦੌਰਾਨ ਚੰਨੀ ਨੇ ਕਿਹਾ ਕਿ ਬੱਚਿਆਂ ਨਾਲ ਮਿਲ ਕੇ ਅਤੇ ਉਨ੍ਹਾਂ ਨਾਲ ਗੱਲ ਕਰਦੇ ਹੋਏ ਲੱਗਾ ਕਿ ਪੰਜਾਬ ‘ਚ ਪ੍ਰਤਿਭਾ ਦੀ ਕੋਈ ਕਮੀ ਨਹੀਂ ਸਗੋਂ ਇਨ੍ਹਾਂ ਬੱਚਿਆਂ ਨੂੰ ਸਹੀ ਮਾਰਗਦਰਸ਼ਨ ਦੇਣ ਦੀ ਲੋੜ ਹੈ।
ਮੈਂ ਉਨ੍ਹਾਂ ਸਮੇਤ ਪੰਜਾਬ ਦੇ ਸਾਰੇ ਬੱਚਿਆਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਉਨਾਂ੍ਹ ਦੇ ਲਈ ਬਿਹਤਰ ਭਵਿੱਖ ਬਣਾਉਣ ਦੀ ਪੂਰੀ ਕੋਸ਼ਿਸ਼ ਕਰਾਂਗਾ।ਪੰਜਾਬ ਸਰਕਾਰ ਸਭ ਦੀ ਸਰਕਾਰ ਹੈ ਅਤੇ ਸਭ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਮੇਰੀ ਅਤੇ ਸਰਕਾਰ ਦੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ।