ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਸਾਦਗੀ ਦੇ ਚਲਦਿਆਂ ਲੋਕਾਂ ਦੇ ਪਸੰਦੀਦਾ ਬਣੇ ਹੋਏ ਹਨ।ਇਸਦੀ ਤਾਜ਼ਾ ਉਦਾਹਰਣ ਕੋਟਕਪੂਰਾ ‘ਚ ਦੇਖਣ ਨੂੰ ਮਿਲੀ।ਦਰਅਸਲ, ਸੀਐਮ ਚੰਨੀ ਅੱਜ ਇੱਥੇ ਇੱਕ ਰੈਲੀ ਨੂੰ ਸੰਬੋਧਿਤ ਕਰਨ ਪਹੁੰਚੇ।
ਇਸ ਦੌਰਾਨ ਉਨ੍ਹਾਂ ਨੇ ਹੈਲੀਪੈਡ ਦੇ ਨਜ਼ਦੀਕ ਮੌਜੂਦ ਲੋਕਾਂ ਨਾਲ ਮੁਲਾਕਾਤ ਕੀਤੀ।ਜਦੋਂ ਸੀਐਮ ਚੰਨੀ ਜਨਤਾ ਨਾਲ ਮੁਲਾਕਾਤ ਕਰ ਰਹੇ ਸੀ ਤਾਂ ਉਥੇ ਮੌਜੂਦ ਇੱਕ ਵਿਅਕਤੀ ਨੇ ਪੰਜਾਬੀ ਜੁੱਤੀ ਤੋਹਫੇ ਦੇ ਰੂਪ ‘ਚ ਉਨਾਂ੍ਹ ਨੂੰ ਭੇਂਟ ਕੀਤੀ।ਮੁੱਖ ਮੰਤਰੀ ਨੇ ਪੰਜਾਬੀ ਜੁੱਤੀ ਨੂੰ ਆਪਣੇ ਮੱਥੇ ‘ਤੇ ਲਗਾ ਕੇ ਸਤਿਕਾਰ ਸਮੇਤ ਸਵੀਕਾਰ ਕਰ ਲਿਆ।








