ਬੀਤੇ ਦਿਨ ਮੋਗਾ ਦੀ ਰੈਲੀ ‘ਚ ਸੀਐਮ ਚੰਨੀ ਨੇ ਕੇਜਰੀਵਾਲ ‘ਤੇ ਸ਼ਬਦੀ ਹਮਲਾ ਬੋਲਿਆ ਸੀ।ਸੀਐਮ ਚੰਨੀ ਨੇ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਕਿਹਾ ਸੀ।ਜਿਸ ਦਾ ਅੱਜ ਪੰਜਾਬ ਪਹੁੰਚਣ ‘ਤੇ ਕੇਜਰੀਵਾਲ ਨੇ ਸੀਐਮ ਚੰਨੀ ਨੂੰ ਮੋੜਵਾਂ ਜਵਾਬ ਦਿੱਤਾ ਹੈ।
ਉਨ੍ਹਾਂ ਨੇ ਏਅਰਪੋਰਟ ‘ਤੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮੈਂ ਮੰਨਦਾ ਹਾਂ ਕਿ ‘ਮੇਰਾ ਰੰਗ ਕਾਲਾ ਹੋ ਸਕਦਾ ਹੈ ਪਰ ਨੀਅਤ ਨਹੀਂ’। ਕੇਜਰੀਵਾਲ ਨੇ ਕਿਹਾ ਕਿ ਮੈਂ ਧੁੱਪ ‘ਚ ਗਲੀ-ਗਲੀ ਘੁੰਮ ਕੇ ਜਨਤਾ ਨਾਲ ਗੱਲਬਾਤ ਕਰਦਾ ਹਾਂ।
ਧੁੱਪ ‘ਚ ਫਿਰਦਿਆਂ ਮੇਰਾ ਰੰਗ ਕਾਲਾ ਹੋਇਆ ਹੈ।ਮੇਰੇ ਕੱਪੜੇ ਗੰਦੇ ਹਨ ।ਪਰ ਮੇਰੀ ਨੀਅਤ ਸਾਫ ਹੈ।ਮੈਂ ਪੰਜਾਬ ਦੀਆਂ ਮਾਤਾਵਾਂ, ਭੈਣਾਂ ਦੇ ਖਾਤੇ ‘ਚ 1000-1000 ਰੁਪਏ ਪਾਵਾਂਗਾ ਕਿਉਂਕਿ ਉਹ ਨਵੇਂ ਕੱਪੜੇ ਪਾ ਸਕਣ।ਦੱਸ ਦੇਈਏ ਕਿ ਅੱਜ ਕੇਜਰੀਵਾਲ ਨੇ ਚੌਥੀ ਗਾਰੰਟੀ ਦਾ ਐਲਾਨ ਕਰਨ ਲਈ ਪੰਜਾਬ ਪਹੁੰਚੇ ਹਨ।ਹੁਣ ਦੇਖਣਾ ਇਹ ਹੋਵੇਗਾ ਕਿ ਇਹ ਚੌਥੀ ਗਾਰੰਟੀ ਕੀ ਹੈ?