ਗੁਰੂਆਂ-ਪੀਰਾਂ ਦੀ ਧਰਤੀ ਕਹਾਇਆ ਜਾਣ ਵਾਲਾ ਪੰਜਾਬ ਅੱਜ ਦੇ ਸਮੇਂ ‘ਚ ਧਰਨਾ-ਮੁਜ਼ਾਹਰਿਆਂ ਦੀ ਧਰਤੀ ਬਣ ਚੁੱਕਾ ਹੈ।ਹਰ ਦਿਨ ਕਿਸੇ ਨਾ ਕਿਸੇ ਮਹਿਕਮੇ ਦੇ ਮੁਲਾਜ਼ਮਾਂ ‘ਤੇ ਪੁਲਿਸ ਵਲੋਂ ਬੁਰੀ ਤਰ੍ਹਾਂ ਤਸ਼ੱਦਦ ਢਾਹਿਆ ਜਾਂਦਾ ਹੈ।ਕਈ ਥਾਂਈ ਮੁਲਾਜ਼ਮ ਮਰਨ ਵਰਤ ‘ਤੇ ਬੈਠੇ ਹਨ।
ਸੀਐਮ ਦੀ ਰਿਹਾਇਸ਼ ਮੂਹਰੇ ਅਧਿਆਪਕ ਧਰਨਾ ਲਗਾ ਕੇ ਬੈਠੇ ਹਨ।ਦੱਸ ਦੇਈਏ ਕਿ ਬੀਤੇ ਦਿਨ ਮਾਨਸਾ ‘ਚ ਸੀਐਮ ਚੰਨੀ ਦੀ ਰੈਲੀ ਦਾ ਵਿਰੋਧ ਕਰ ਰਹੇ ਅਧਿਆਪਕਾਂ ‘ਤੇ ਪੁਲਿਸ ਵਲੋਂ ਅੰਨ੍ਹਾ ਤਸ਼ੱਦਦ ਢਾਹਿਆ ਗਿਆ।ਦੱਸਣਯੋਗ ਹੈ ਕਿ ਪੁਲਿਸ ਨੇ ਭਜਾ-ਭਜਾ ਕੇ ਅਧਿਆਪਕਾਂ ਨੂੰ ਕੁੱਟਿਆ।ਮੁੱਖ ਮੰਤਰੀ ਦੀ ਸੁਰੱਖਿਆ ‘ਚ ਤਾਇਨਾਤ ਇੱਕ ਡੀਐਸਪੀ ਇੰਨਾ ਭੜਕ ਗਿਆ ਕਿ ਉਸ ਨੇ ਅਧਿਆਪਕਾਂ ਨੂੰ ਜਾਨਵਰਾਂ ਵਾਂਗੂ ਕੁੱਟਣਾ ਸ਼ੁਰੂ ਕਰ ਦਿੱਤਾ।ਦੱਸ ਦੇਈਏ ਕਿ ਡੀਐਸਪੀ ਦਾ ਤਸ਼ੱਦਦ ਇੰਨਾ ਭਿਆਨਕ ਸੀ ਕਿ ਉਸਨੇ ਬੱਸ ‘ਚ ਬੈਠੇ ਅਧਿਆਪਕਾਂ ਨੂੰ ਵੀ ਡੰਡੇ ਦੀਆਂ ਹੁੱਜਾਂ ਮਾਰ-ਮਾਰ ਕੁੱਟਿਆ।