ਪੰਜਾਬ ਵਿੱਚ 2022 ਵਿਧਾਨ ਸਭਾ ਚੋਣਾਂ ਨੇੜੇ ਹਨ ਅਤੇ ਪੰਜਾਬ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਵਿੱਚ ਸਿਆਸੀ ਹਲਚਲ ਤੇਜ਼ ਹੁੰਦੀ ਦਿਆਖੀ ਦੇ ਰਹੀ ਹੈ। ਇਸ ਸਮੇਂ ਦੀ ਵੱਡੀ ਖ਼ਬਰ ਆਮ ਆਦਮੀ ਪਾਰਟੀ ਦੇ ਸੀ.ਐੱਮ. ਚਿਹਰੇ ਨੂੰ ਲੈ ਕੇ ਦੇਖਣ ਨੂੰ ਮਿਲ ਰਹੀ ਹੈ। ਕਾਫੀ ਸਮੇਂ ਤੋਂ ਸੀ.ਐੱਮ. ਚਿਹਰੇ ਨੂੰ ਲੈ ਕੇ ਆਮ ਆਦਮੀ ਪਾਰਟੀ ਵਿੱਚ ਕਿਆਸਾਂ ਦਾ ਮਾਹੌਲ ਗਰਮ ਸੀ। ਕੁੱਝ ਸਮੇਂ ਪਹਿਲਾਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਬਲਬੀਰ ਸਿੰਘ ਰਾਜੇਵਾਲ ਆਪ ਪਾਰਟੀ ਦੇ ਸੀ.ਐੱਮ. ਚਿਹਰੇ ਵਜੋਂ ਦੇਖੇ ਜਾ ਰਹੇ ਸਨ ਪਰ ਸੂਤਰਾਂ ਦੇ ਹਵਾਲੇ ਤੋਂ ਇਹ ਖ਼ਬਰ ਸਾਹਮਣੇ ਆ ਰਹੀ ਹੈ ਕਿ ਭਗਵੰਤ ਮਾਨ ਆਪ ਪਾਰਟੀ ਦਾ ਸੀ.ਐੱਮ. ਚਿਹਰਾ ਹੋਣਗੇ।
ਦੱਸ ਦਈਏ ਕਿ ਆਪ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਜਦੋਂ 101 ਉਮੀਦਵਾਰਾਂ ਅਤੇ ਵਿਧਾਇਕਾਂ ਦੇ ਫੀਡਬੈਕ ਲਏ ਗਏ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਭਗਵੰਤ ਮਾਨ ਵਰਗਾ ਇਕ ਸਾਫ ਸੁਧਰਾ, ਈਮਾਨਦਾਰ ਅਤੇ ਮਿਹਨਤੀ ਚਿਹਰਾ ਹੈ ਤਾਂ ਅਸੀਂ ਰਾਜੇਵਾਲ ਨੂੰ ਸੀ.ਐੱਮ. ਚਿਹਰਾ ਕਿਉਂ ਐਲਾਨੀਏ। ਸੀ.ਐੱਮ. ਚਿਹਰੇ ਨੂੰ ਲੈ ਕੇ ਕੇਜਰੀਵਾਲ ਜਲਦੀ ਹੀ ਰਸਮੀ ਐਲਾਨ ਕਰ ਸਕਦੇ ਹਨ।