ਸ਼੍ਰੋਮਣੀ ਅਕਾਲੀ ਦਲ ਤੋਂ ਦਲਜੀਤ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨੇ ਸਾਧੇ ਹਨ |ਉਨ੍ਹਾਂ ਕਿਹਾ ਕਿ ਬਿਜਲੀ ਕੰਪਨੀਆਂ ਤੋਂ ਪੈਸੇ ਲੈਣ ਦੇ ਸੰਬੰਧ ਵਿੱਚ ਮੁੱਖ ਮੰਤਰੀ ਦੇ ਦਿੱਤੇ ਸਪਸ਼ਟੀਕਰਨ ਨੇ ਕਈ ਨਵੇਂ ਸਵਾਲ ਖੜ੍ਹੇ ਕੀਤੇ ਹਨ | ਦਲਜੀਤ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਤਾਂ ਮੰਨ ਗਏ ਹਨ ਕਿ ਇਹ ਪੈਸੇ ਪੰਜਾਬ ਕਾਂਗਰਸ ਨੇ ਨਹੀਂ ਦਿੱਲੀ ਕਾਂਗਰਸ ਨੇ ਲਏ ਹਨ ਪਰ ਕੈਪਟਨ ਅਮਰਿੰਦਰ ਸਿੰਘ ਦੋਵਾਂ ਨੂੰ ਕਿਵੇਂ ਵੱਖਰਾ-ਵੱਖਰਾ ਕਰ ਸਕਦੇ ਹਨ ਅਤੇ ਕੀ ਇਹ ਕਾਂਗਰਸ ਦਾ ਜਾਇਜ਼ ਫ਼ੈਸਲਾ ਸੀ ਉਨ੍ਹਾਂ ਕੰਪਨੀਆਂ ਤੋਂ ਪੈਸਾ ਲੈਣਾ |ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੇ ਕਾਂਗਰਸ ਦੇ ਸਾਰੇ ਫ਼ੈਸਲੇ ਦਿੱਲੀ ਦਰਬਾਰ ਤੋਂ ਹੁੰਦੇ ਹਨ ਫਿਰ ਕੈਪਟਨ ਅਮਰਿੰਦਰ ਸਿੰਘ ਕਿਵੇਂ ਕਹਿ ਸਕਦੇ ਹਨ ਕਿ ਸਾਡਾ ਕੰਮ ਵੱਖਰਾ-ਵੱਖਰਾ ਪਰ ਇਹ ਗੱਲ ਲੋਕਾਂ ਦੇ ਸਾਹਮਣੇ ਆ ਗਈ ਹੈ ਕਿ ਕਾਂਗਰਸ ਨੇ ਪੈਸੇ ਲਏ ਹਨ |
ਇਸ ਤੋਂ ਇਲਾਵਾ ਦਲਜੀਤ ਚੀਮਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਉਹ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਕਹੋ ਕਿ ਸਾਰੇ ਪੈਸੇ ਕੰਪਨੀਆਂ ਨੂੰ ਵਾਪਸ ਕਰਨ ,ਜੇਕਰ ਉਨ੍ਹਾਂ ਦੇ ਵਿੱਚ ਜੁੱਰਤ ਹੈ ਤਾਂ ਉਹ ਇਹ ਅਪੀਲ ਆਲ ਇੰਡੀਆ ਕਾਂਗਰਸ ਨੂੰ ਜ਼ਰੂਰ ਕਰਨ |