ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪਣੀ ਦਾਅਵੇਦਾਰੀ ਐਲਾਨ ਦਿੱਤੀ ਹੈ। ਉਨ੍ਹਾਂ ਨੇ ਇਸ ਵਾਰ ਦੋ ਹਲਕਿਆਂ ਤੋਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। ਦੱਸ ਦਈਏ ਕਿ ਸੀ.ਐੱਮ. ਚੰਨੀ ਜਲੰਧਰ ਦੇ ਆਦਮਪੁਰ ਅਤੇ ਚਮਕੌਰ ਸਾਹਿਬ ਹਲਕੇ ਤੋਂ ਚੋਣ ਮੈਦਾਨ ਵਿੱਚ ਉਤਰ ਰਹੇ ਹਨ। ਇਸ ਸਬੰਧੀ ਭਲਕੇ ਸੀ.ਈ.ਸੀ. ਦੀ ਇੱਕ ਵਰਚੁਅਲ ਬੈਠਕ ਵੀ ਬੁਲਾਈ ਗਈ ਹੈ। ਜਲੰਧਰ ਦੇ ਆਦਮਪੁਰ ਨੂੰ ਅਕਸਰ ਦਲਿਤ ਹਾਰਟ ਲੈਂਡ ਵੀ ਕਿਹਾ ਜਾਂਦਾ ਹੈ ਕਿ ਕਿਉਂਕਿ ਇਥੇ ਅਨੁਸਚਿਤ ਜਾਤੀ ਦੀ ਗਿਣਤੀ ਜ਼ਿਆਦਾ ਹੈ, ਜਿਸ ਕਰਕੇ ਇਸ ਨੂੰ ਵੋਟ ਬੈਂਕ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ।
ਸੀ.ਐੱਮ. ਚੰਨੀ ਦੇ ਜੇਕਰ ਸਿਆਸੀ ਕਰੀਅਰ ਦੀ ਗੱਲ ਕਰੀਏ ਤਾਂ ਉਹ ਤਿੰਨ ਵਾਰ ਚਮਕੌਰ ਸਾਹਿਬ ਦੀ ਧਰਤੀ ਤੋਂ ਐਮ.ਐਲ.ਏ. ਰਹੇ ਅਤੇ ਤਿੰਨ ਵਾਰ ਵਿਧਾਨ ਸਭਾ ਮੈਂਬਰ ਵੀ ਰਹੇ ਹਨ। 2017 ਵਿਚ ਪਹਿਲੀ ਵਾਰ ਉਨ੍ਹਾਂ ਟੈਕਨੀਕਲ ਐਜ਼ੁਕੇਸ਼ਨ ਮੰਤਰਾਲਾ ਦਾ ਅਹੁਦਾ ਦਿੱਤਾ ਗਿਆ ਸੀ ਅਤੇ ਹਾਲ ਹੀ ਵਿੱਚ ਪੰਜਾਬ ਵਿੱਚ ਵੱਡੇ ਉਲਟਫੇਰ ਤੋਂ ਬਾਅਦ ਸਤੰਬਰ 2021 ਵਿੱਚ ਉਨ੍ਹਾਂ ਨੂੰ ਸਾਬਕਾ ਸੀ.ਐੱਮ. ਕੈਪਟਨ ਅਮਰਿੰਦਰ ਸਿੰਘ ਦੀ ਥਾਂ ਮੁੱਖ ਮੰਤਰੀ ਬਣਾ ਦਿੱਤਾ ਜਾਂਦਾ ਹੈ।