ਕਾਂਗਰਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਪਾਰਟੀ ਆਉਣ ਵਾਲੀਆਂ ਚੋਣਾਂ ਵਿੱਚ ਚਰਨਜੀਤ ਸਿੰਘ ਚੰਨੀ ਨੂੰ ਪੰਜਾਬ ਦਾ ਮੁੱਖ ਮੰਤਰੀ ਚਿਹਰਾ ਬਣਾ ਸਕਦੀ ਹੈ। ਹਾਲਾਂਕਿ ਵੀਡੀਓ ਸ਼ੇਅਰ ਕਰਦੇ ਹੋਏ ਅਧਿਕਾਰਤ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ ਪਰ ਵੀਡੀਓ ਦੇਖ ਕੇ ਸਾਫ ਪਤਾ ਚੱਲਦਾ ਹੈ ਕਿ ਪਾਰਟੀ ਚੋਣਾਂ ‘ਚ ਚੰਨੀ ਨੂੰ ਮੁੱਖ ਮੰਤਰੀ ਦੇ ਰੂਪ ‘ਚ ਪੇਸ਼ ਕਰ ਸਕਦੀ ਹੈ।
बोल रहा पंजाब, अब पंजे के साथ- मजबूत करेंगे हर हाथ। pic.twitter.com/qQOZpnKItd
— Congress (@INCIndia) January 17, 2022
ਕਾਂਗਰਸ ਦੇ ਟਵਿੱਟਰ ਪੇਜ਼ ‘ਤੇ ਜਾਰੀ ਵੀਡੀਓ ਵਿੱਚ ਲਿਖਿਆ ਹੈ, “ਪੰਜਾਬ ਬੋਲ ਰਿਹਾ ਹੈ, ਹੁਣ ਪੰਜੇ ਨਾਲ-ਮਜ਼ਬੂਤ ਕਰਾਂਗੇ ਹਰ ਹੱਥ।” ਇਸ ਵੀਡੀਓ ‘ਚ ਸੋਨੂੰ ਸੂਦ ਖੇਤ ਕੋਲ ਬੈਠੇ ਨਜ਼ਰ ਆ ਰਹੇ ਹਨ। ਉਹ ਕਹਿੰਦਾ ਹੈ, “ਅਸਲੀ ਮੁੱਖ ਮੰਤਰੀ ਉਹ ਜਾਂ ਅਸਲੀ ਰਾਜਾ ਉਹ ਜਿਸ ਨੂੰ ਜ਼ਬਰਦਸਤੀ ਕੁਰਸੀ ‘ਤੇ ਬਿਠਾਇਆ ਜਾਵੇ। ਉਸ ਨੂੰ ਸੰਘਰਸ਼ ਨਾ ਕਰਨਾ ਪਵੇ। ਉਸ ਨੂੰ ਦੱਸਣ ਦੀ ਲੋੜ ਨਾ ਪਵੇ ਕਿ ਮੈਂ ਮੁੱਖ ਮੰਤਰੀ ਦਾ ਉਮੀਦਵਾਰ ਹਾਂ, ਮੈਂ ਇਸਦੇ ਕਾਬਿਲ ਹਾਂ। ਉਹ ਅਜਿਹਾ ਹੋਣਾ ਚਾਹੀਦਾ ਹੈ ਜੋ ਬੈਕਬੈਂਚਰ ਹੋਵੇ। ਉਸ ਨੂੰ ਪਿੱਛਿਓਂ ਚੁੱਕ ਕੇ ਲਿਆਂਦਾ ਜਾਵੇ ਅਤੇ ਬੋਲੇ ਕਿ ਤੁਸੀਂ ਇਸ ਦੇ ਕਾਬਿਲ ਹੋ ਤੁਸੀਂ ਬਣੋ। ਉਹ ਜੋ ਬਣੇਗਾ ਉਹ ਦੇਸ਼ ਨੂੰ ਬਦਲ ਸਕਦਾ ਹੈ।”