ਬਿਕਰਮ ਮਜੀਠੀਆ ਨੇ ਅੱਜ ਪ੍ਰੈੱਸ ਕਾਨਫਰੰਸ ਕਰਕਟ ਸੀਐੱਮ ਚੰਨੀ ‘ਤੇ ਵੱਡਾ ਹਮਲਾ ਬੋਲਿਆ ਹੈ।ਉਨ੍ਹਾਂ ਨੇ ਨਜਾਇਜ਼ ਮਾਇਨਿੰਗ ਅਤੇ ਈ.ਡੀ ਰੇਡ ਨੂੰ ਲੈ ਕੇ ਨਿਸ਼ਾਨਾ ਸਾਧਦੇ ਹੋਏ ਸੀਐੱਮ ਚੰਨੀ ਦੇ ਰਿਸ਼ਤੇਦਾਰ ਭੁਪਿੰਦਰ ਹਨੀ ‘ਤੇ ਸਵਾਲ ਖੜ੍ਹੇ ਕੀਤੇ ਹਨ।
ਉਨ੍ਹਾਂ ਕਿਹਾ ਕਿ ਮੋਹਾਲੀ ‘ਚ ਹੋਮ ਲੈਂਡ ਸੋਸਾਇਟੀ ਦੀ ਵੀਡੀਓ ਰਾਹੀਂ ਕਈ ਖੁਲਾਸੇ ਕੀਤੇ।ਉਨ੍ਹਾਂ ਨੇ ਕਿਹਾ ਕਿ ਹੋਮ ਲੈਂਡ ‘ਚ ਈ.ਡੀ ਦੀ ਰੇਡ ਕੀਤੀ ਗਈ ਸੀ।ਉਨ੍ਹਾਂ ਨੇ ਵੀਡੀਓ ‘ਚ ਦਿਖਾਇਆ ਕਿ ਭੁਪਿੰਦਰ ਹਨੀ ਸਕਿਉਰਿਟੀ ਗਾਰਡ ਦੇ ਨਾਲ ਦਿਖਾਈ ਦੇ ਰਿਹਾ ਹੈ।
ਉਨ੍ਹਾਂ ਨੇ ਸੀਐੱਮ ਚੰਨੀ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਚੰਨੀ ਮਤਲਬ ਹਨੀ, ਹਨੀ ਮਤਲਬ ਚੰਨੀ।ਉਨ੍ਹਾਂ ਨੇ ਹਨੀ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਕੀਤੇ।ਉਨ੍ਹਾਂ ਕਿਹਾ ਕਿ ਸਰਕਾਰੀ ਸਮਾਗਮਾਂ ‘ਚ ਵੀ ਹਨੀ ਦੀ ਪੂਰੀ ਸ਼ਮੂਲੀਅਤ ਹੁੰਦੀ ਸੀ।
ਦੂਜੇ ਪਾਸੇ ਬਿਕਰਮ ਮਜੀਠੀਆ ਨੇ ਸੀਐੱਮ ਚੰਨੀ ਦੇ ਬੇਟੇ ਦੇ ਵਿਆਹ ‘ਤੇ ਹੋਏ ਖਰਚੇ ਨੂੰ ਲੈ ਕੇ ਵੀ ਸਵਾਲ ਖੜ੍ਹੇ ਕੀਤੇ ਹਨ।ਉਨ੍ਹਾਂ ਨੇ ਕਿਹਾ ਇਸ ‘ਤੇ ਵੀ ਈ.ਡੀ. ਵਲੋਂ ਜਾਂਚ ਕਰਨੀ ਚਾਹੀਦੀ।