ਕਾਂਗਰਸ ਦੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਪੰਜਾਬ ਵਿੱਚ ਹਲਚਲ ਮਚ ਗਈ ਹੈ। ਇਸ ਦੌਰਾਨ ਕਾਂਗਰਸ ਨੇ ਸ਼ਕਤੀ ਐਪ ਰਾਹੀਂ ਮੁੱਖ ਮੰਤਰੀ ਦੇ ਚਿਹਰੇ ਲਈ ਵਰਕਰਾਂ ਤੋਂ ਫੀਡਬੈਕ ਮੰਗੀ ਹੈ। 3 ਤੋਂ 4 ਫਰਵਰੀ ਦੇ ਵਿਚਕਾਰ ਵਰਕਰਾਂ ਨੂੰ ਸ਼ਕਤੀ ਐਪ ‘ਤੇ ਆਪਣੀ ਰਾਏ ਦੇਣੀ ਹੋਵੇਗੀ।
ਇਸ ਤੋਂ ਬਾਅਦ ਵਰਕਰਾਂ ਦੀ ਪਸੰਦ ‘ਤੇ ਕਾਂਗਰਸ ਜਲਦ ਹੀ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰੇਗੀ। ਸੂਤਰਾਂ ਦੀ ਮੰਨੀਏ ਤਾਂ ਸ਼ੁਰੂਆਤੀ ਸਰਵੇਖਣ ਵਿੱਚ ਮੌਜੂਦਾ ਸੀਐਮ ਚਰਨਜੀਤ ਚੰਨੀ ਸਭ ਤੋਂ ਅੱਗੇ ਹਨ।