ਵਿਧਾਨ ਸਭਾ ਚੋਣਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਪੰਜਾਬ ‘ਚ ਸਿਆਸੀ ਮਾਹੌਲ ਗਰਮਾ ਰਿਹਾ ਹੈ।ਪੰਜਾਬ ਕਾਂਗਰਸ ਦੀ ਸਿਆਸਤ ਸੀਐੱਮ ਚਿਹਰੇ ਨੂੰ ਲੈ ਕੇ ਭਖੀ ਹੋਈ ਹੈ।ਨਵਜੋਤ ਸਿੱਧੂ ਤੇ ਸੀਅੇੱਮ ਚੰਨੀ ‘ਚੋਂ ਕਿਸੇ ਇੱਕ ਦੇ ਨਾਮ ‘ਤੇ ਅੱਜ ਮੋਹਰ ਲੱਗਣ ਜਾ ਰਹੀ ਹੈ।
ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਚਿਹਰਾ ਕੌਣ ਹੋਵੇਗਾ, ਇਸਦਾ ਐਲਾਨ ਐਤਵਾਰ ਨੂੰ ਲੁਧਿਆਣਾ ਵਿੱਚ ਕੀਤਾ ਜਾਵੇਗਾ। ਇਸਦੇ ਲਈ ਰਾਹੁਲ ਗਾਂਧੀ ਐਤਵਾਰ ਨੂੰ ਦਾਖਾ ਵਿੱਚ ਦੁਪਹਿਰ 2 ਵਜੇ ਵਰਚੁਅਲ ਰੈਲੀ ਰਾਹੀਂ ਕਾਂਗਰਸ ਦੇ CM ਫੇਸ ਦਾ ਐਲਾਨ ਕਰਨਗੇ।
ਇਸਦੀ ਪੁਸ਼ਟੀ ਕਾਂਗਰਸ ਪ੍ਰਦੇਸ਼ ਇੰਚਾਰਜ ਹਰੀਸ਼ ਚੌਧਰੀ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ 6 ਫਰਵਰੀ ਯਾਨੀ ਕਿ ਐਤਵਾਰ ਨੂੰ ਲੁਧਿਆਣਾ ਵਿੱਚ ਵਰਚੁਅਲ ਰੈਲੀ ਨੂੰ ਸੰਬੋਧਿਤ ਕਰਨਗੇ ਤੇ ਮੁੱਖ ਮੰਤਰੀ ਚਿਹਰੇ ਦਾ ਵੀ ਐਲਾਨ ਕੀਤਾ ਜਾਵੇਗਾ ।
ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਲਈ ਚਾਰ ਵਿਕਲਪ ਰੱਖੇ ਗਏ ਹਨ । ਜਿਸ ਵਿੱਚ ਪਹਿਲਾ ਵਿਕਲਪ ਚਰਨਜੀਤ ਸਿੰਘ ਚੰਨੀ, ਦੂਜਾ ਨਵਜੋਤ ਸਿੱਧੂ, ਤੀਜਾ ਦੋਹਾਂ ਮੰਤਰੀਆਂ ਨੂੰ ਢਾਈ-ਢਾਈ ਸਾਲ ਲਈ CM ਬਣਾਇਆ ਜਾ ਸਕਦਾ ਹੈ। ਪਹਿਲਾਂ ਕੌਣ ਬਣੇਗਾ ਇਸਦਾ ਫੈਸਲਾ ਚੁਣ ਕੇ ਆਏ MLA ਕਰਨਗੇ। ਇਸ ਤੋਂ ਇਲਾਵਾ ਚੌਥਾ ਵਿਕਲਪ ਕੋਈ ਚਿਹਰਾ ਨਾ ਦੇਣ ਦਾ ਹੈ।