ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚਰਨਜੀਤ ਚੰਨੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਸਵੇਰ ਤੋਂ ਸ਼ਾਮ ਤੱਕ ਮੈਨੂੰ ਗਾਲ੍ਹਾਂ ਕੱਢਦਾ ਰਹਿੰਦਾ ਹੈ।
ਅੱਜ ਕੱਲ੍ਹ ਉਹ ਰਾਤ ਨੂੰ ਵੀ ਸੌਂ ਨਹੀਂ ਪਾਉਂਦਾ। ਰਾਤ ਨੂੰ ਜਿਵੇਂ ਹੀ ਉਹ ਅੱਖਾਂ ਬੰਦ ਕਰਦਾ ਹੈ, ਮੈਂ ਉਸਦੇ ਸੁਪਨੇ ਵਿੱਚ ਭੂਤ ਵਾਂਗ ਆਉਂਦਾ ਹਾਂ। ਉਨ੍ਹਾਂ ਕਿਹਾ ਕਿ ਅੱਜ-ਕੱਲ੍ਹ ਮੈਨੂੰ ਪੰਜਾਬ ਨੂੰ ਲੁੱਟਣ ਵਾਲਿਆਂ ਦੇ ਸੁਪਨਿਆਂ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ।